Govt Holiday: ਪੰਜਾਬ ਦੇ ਸਰਕਾਰੀ ਅਧਿਆਪਕਾਂ/ ਵਿਦਿਆਰਥੀਆਂ ਨੂੰ ਲੱਗੀਆਂ ਮੌਜਾਂ, ਹੋ ਗਈਆਂ ਲਗਾਤਾਰ 3 ਛੁੱਟੀਆਂ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਦੇ ਵਿੱਚ ਇੱਕ ਵਾਰ ਫਿਰ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਸੂਬੇ ਦੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਮੌਜਾਂ ਲੱਗ ਗਈਆਂ ਹਨ, ਕਿਉਂਕਿ ਸੂਬੇ ਦੇ ਅੰਦਰ ਲਗਾਤਾਰ ਤਿੰਨ ਛੁੱਟੀਆਂ ਆ ਗਈਆਂ ਹਨ।
ਜਾਣਕਾਰੀ ਅਨੁਸਾਰ, ਪੰਜਾਬ ਸਰਕਾਰ ਦੇ ਕੈਲੰਡਰ ਵਿੱਚ 18 ਅਪ੍ਰੈਲ ਦੀ ਗੁੱਡ ਫਰਾਈਡੇ ਦੇ ਸਬੰਧ ਵਿੱਚ ਪਹਿਲਾਂ ਹੀ ਛੁੱਟੀ ਐਲਾਨੀ ਹੋਈ ਹੈ।
ਇਸ ਦਿਨ ਸੂਬੇ ਦੇ ਸਾਰੇ ਸਰਕਾਰੀ ਦਫ਼ਤਰ, ਸਕੂਲ, ਕਾਲਜ ਅਤੇ ਬੈਂਕ ਬੰਦ ਰਹਿਣਗੇ। 18 ਅਪ੍ਰੈਲ ਨੂੰ ਸ਼ੁੱਕਰਵਾਰ ਹੈ, ਜਿਸ ਤੋਂ ਬਾਅਦ 19 ਅਪ੍ਰੈਲ (ਸ਼ਨੀਵਾਰ) ਅਤੇ 20 ਅਪ੍ਰੈਲ (ਐਤਵਾਰ) ਨਾਲ ਲੰਮਾ ਵੀਕੈਂਡ ਹੋਵੇਗਾ।