ਵੱਡੀ ਖ਼ਬਰ: 5994 ETT ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ‘ਤੇ ਚੜ੍ਹੇ, ਮਾਹੌਲ ਤਨਾਅਪੂਰਨ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ‘ਚ ਈਟੀਟੀ ਅਧਿਆਪਕਾਂ ਦੀ 5994 ਦੀ ਭਰਤੀ ਦਾ ਮਾਮਲਾ ਪੰਜਾਬ ਸਰਕਾਰ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਇਹ ਭਰਤੀ ਪ੍ਰਕਿਰਿਆ ਪੂਰੀ ਕਰਵਾਉਣ ਲਈ ਅਧਿਆਪਕ ਸ਼ੁਰੂ ਤੋਂ ਹੀ ਸੰਘਰਸ਼ ਦੇ ਰਾਹ ਪਏ ਹੋਏ ਹਨ।
ਈਟੀਟੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪੂਰੀ ਨਹੀਂ ਕੀਤੀ ਜਾ ਰਹੀ, ਜਿਸ ਦੇ ਰੋਸ ਵਜੋਂ ਇੱਕ ਵਾਰ ਫੇਰ 5994 ਭਰਤੀ ਪ੍ਰਕਿਰਿਆ ਦੇ ਈਟੀਟੀ ਅਧਿਆਪਕ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਗੁਆਂਢੀ ਪਿੰਡ ਪਾਣੀ ਵਾਲੀ ਟੈਂਕੀ ਉੱਪਰ ਪੈਟਰੋਲ ਦੀ ਬੋਤਲ ਲੈ ਕੇ ਚੜ ਗਏ ਹਨ।
ਇਸ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ 5994 ਭਰਤੀ ਦੇ ਅਧਿਆਪਕ ਪਾਣੀ ਵਾਲੀ ਉੱਚੀ ਟੈਂਕੀ ‘ਤੇ ਬੈਠੇ ਵੀਡੀਓ ਕਲਿੱਪ ਵਾਇਰਲ ਕਰ ਰਹੇ ਹਨ।
ਇਹਨਾਂ ਅਧਿਆਪਕਾਂ ਵਿੱਚ ਤਿੰਨ ਲੜਕੇ ਅਤੇ ਦੋ ਲੜਕੀਆਂ ਵੀਡੀਓ ਕਲਿੱਪ ਵਿੱਚ ਦਿਖਾਈ ਦੇ ਰਹੀਆਂ ਹਨ। ਦੱਸ ਦੇਈਏ ਕਿ 5994 ਈਟੀਟੀ ਭਰਤੀ ਦੀ ਇਹ ਪ੍ਰਕਿਰਿਆ ਸ਼ੁਰੂ ਹੋਣ ਵੇਲੇ ਤੋਂ ਹੀ ਲਟਕੀ ਹੋਈ ਹੈ, ਜਿਸ ਨੂੰ ਪੂਰੀ ਕਰਵਾਉਣ ਲਈ ਇਹ ਅਧਿਆਪਕ ਪੁਲਿਸ ਲਾਠੀਚਾਰਜ ਦੀ ਪ੍ਰਕਿਰਿਆ ਵਿੱਚੋਂ ਲੰਘ ਕੇ ਵੀ ਆਪਣੇ ਰੁਜ਼ਗਾਰ ਦੀ ਪੌੜੀ ਤੱਕ ਨਹੀਂ ਪੁੱਜ ਸਕੇ।