All Latest NewsNews FlashPunjab News

ਰਕੇਸ਼ ਟਿਕੈਤ ‘ਤੇ ਗੁੰਡਿਆਂ ਵੱਲੋਂ ਹਮਲਾ ਨਹੀਂ ਕੀਤਾ ਜਾਵੇਗਾ ਬਰਦਾਸ਼ਤ: ਦੱਤ, ਖੰਨਾ

 

ਪਹਿਲਗਾਮ ਤ੍ਰਾਸਦੀ ਦੀ ਆੜ ’ਚ ਜਨਤਾ ਦੇ ਸਵਾਲ ਉਠਾਉਣ ਦੀ ਸੰਘੀ ਘੁੱਟਣਾ ਬੰਦ ਕਰਨ ਦੀ ਮੰਗ

ਦਲਜੀਤ ਕੌਰ, ਚੰਡੀਗੜ੍ਹ

ਇਨਕਲਾਬੀ ਕੇਂਦਰ, ਪੰਜਾਬ ਨੇ ਮੋਦੀ ਹਕੂਮਤ ਦੀ ਸ਼ਹਿ ‘ਤੇ ਪਲ ਰਹੇ ਭਾਜਪਾ ਸੰਘੀ ਗੁੰਡਿਆਂ ਵੱਲੋਂ ਗਿਣੀ ਮਿਥੀ ਸਾਜ਼ਿਸ਼ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਕੇਸ਼ ਟਿਕੈਤ ਉੱਪਰ ਮੁਜ਼ੱਫਰਨਗਰ ਵਿਖੇ ਹਮਲਾ ਕਰਕੇ ਉਸ ਦੀ ਪੱਗ ਉਤਾਰਨ ਦੀ ਇਨਕਲਾਬੀ ਕੇਂਦਰ ਪੰਜਾਬ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਰਕੇਸ਼ ਟਿਕੈਤ ਸਿਰਫ਼ ਇਹ ਸਵਾਲ ਕੀਤਾ ਸੀ ਕਿ ਉਸ ਨੇ ਪੁਲਵਾਮਾ ਹਮਲੇ ਲਈ ਮੋਦੀ ਹਕੂਮਤ ਉੱਪਰ ਸਵਾਲ ਕੀਤਾ ਕਿ ਆਖਰ 26 ਨਿਰਦੋਸ਼ ਸੈਲਾਨੀਆਂ ਦੇ ਘਿਨਾਉਣੇ ਕਤਲ ਲਈ ਕੌਣ ਜ਼ਿੰਮੇਵਾਰ ਹੈ? ਇਸ ਤੋਂ ਪਹਿਲਾਂ ਲੋਕ ਗਾਇਕਾ ਅਲੋਚਕ ਨੇਹਾ ਸਿੰਘ ਰਾਠੌਰ ਅਤੇ ਪ੍ਰੋਫੈਸਰ ਮਾਦਰੀ ਕਾਕੋਟੀ (ਡਾ. ਮੇਡਿਊਸਾ) ਖਿਲਾਫ਼ ਰਾਜਧ੍ਰੋਹ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰਨ ਅਤੇ 4 ਪੀਐਮ ਯੂ ਟਿਊਬ ਚੈਨਲ ਨੂੰ ਬੰਦ ਕਰਨ ਦੀ ਘਿਨਾਉਣੀ ਕਾਰਵਾਈ ਕੀਤੀ ਹੈ।

ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ ਅਤੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮੋਦੀ ਹਕੂਮਤ ਦਾ ਅਜਿਹਾ ਵਤੀਰਾ ਪੱਖਪਾਤੀ ਅਤੇ ਬਦਨੀਅਤੀ ਤੋਂ ਪ੍ਰੇਰਿਤ ਹੈ, ਜਿਸ ਨੂੰ ਤੁਰੰਤ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ। ਇਹ ਮਾਮਲਾ ਸਿੱਧੇ ਤੌਰ ’ਤੇ ਕਾਨੂੰਨ ਦੀ ਦੁਰਵਰਤੋਂ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ’ਤੇ ਹਮਲਾ ਹੈ।

ਪਹਿਲਗਾਮ ’ਚ 22 ਅਪ੍ਰੈਲ ਦੇ ਦਹਿਸ਼ਤਗਰਦੀ ਹਮਲੇ ਨੇ ਕੌਮੀ ਸੁਰੱਖਿਆ ਦੇ ਮਾਮਲੇ ’ਚ ਸਰਕਾਰ ਦੀ ਨਾਕਾਮੀ ਨੂੰ ਉਜਾਗਰ ਕੀਤਾ ਹੈ। ਸਰਕਾਰ ਦੀਆਂ ਨਾਕਾਮੀਆਂ ਪ੍ਰਤੀ ਸਵਾਲ ਖੜ੍ਹੇ ਕਰਨਾ 4 ਪੀ ਐਮ ਯੂ ਟਿਊਬ ਚੈਨਲ ਅਤੇ ਦੋਵਾਂ ਕਾਰਕੁਨਾਂ ਦਾ ਬੁਨਿਆਦੀ ਅਧਿਕਾਰ ਹੈ। ਉਹ ਆਪਣੀ ਕਲਾ, ਲਿਖਤ ਅਤੇ ਬਿਆਨਾਂ ਰਾਹੀਂ ਪੂਰੇ ਹੌਂਸਲੇ ਨਾਲ ਨਿਆਂ ਅਤੇ ਜਨ ਸੁਰੱਖਿਆ ਦੇ ਹਿੱਤ ’ਚ ਸਰਕਾਰ ਦੀਆਂ ਕਮੀਆਂ ਨੂੰ ਉਜਾਗਰ ਕਰਕੇ ਲੋਕਤੰਤਰੀ ਕਦਰਾਂ ਨੂੰ ਮਜ਼ਬੂਤ ਕਰ ਰਹੀਆਂ ਹਨ, ਪਰ ਚਿੰਤਾ ਦੀ ਗੱਲ ਹੈ ਕਿ ਸੱਤਾ ਸੰਸਥਾਵਾਂ ਉਠ ਰਹੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਆਪਣੀ ਆਲੋਚਨਾ ਕੀਤੇ ਜਾਣ ਨੂੰ ਹੀ ਅਪਰਾਧ ਐਲਾਨ ਰਹੀਆਂ ਹਨ।

ਦੂਜੇ ਪਾਸੇ, ਸਰਕਾਰ ਜੰਗ ਛੇੜਨ ਦੇ ਹੱਕ ਵਿੱਚ ਜਨੂੰਨੀ ਮਾਹੌਲ ਬਣਾ ਕੇ ਆਪਣੀਆਂ ਅਸਫਲਤਾਵਾਂ ਤੋਂ ਜਨਤਾ ਦਾ ਧਿਆਨ ਭਟਕਾਉਣ ਅਤੇ ਮੁਸਲਿਮ ਵਿਰੋਧੀ ਜਨੂੰਨ ਨੂੰ ਭੜਕਾਉਣ ’ਚ ਲੱਗੀ ਹੋਈ ਹੈ। ਇਸ ਦੀ ਆੜ ’ਚ ਵਿਰੋਧ ਦੀਆਂ ਲੋਕਤੰਤਰੀ ਆਵਾਜ਼ਾਂ ਨੂੰ ਦਬਾਇਆ ਜਾ ਰਿਹਾ ਹੈ। ਦਮਨ ਦੇ ਇਸ ਚੱਕਰ ਰਾਹੀਂ ਲੋਕ ਪੱਖੀ ਯੂ ਟਿਊਬਰਾਂ, ਸਰਗਰਮ ਕਾਰਕੁਨਾਂ ਦੇ ਉਤਪੀੜਨ, ਹੁਣ ਕਿਸਾਨ ਆਗੂ ਰਕੇਸ਼ ਟਿਕੈਤ ਉੱਪਰ ਸੰਘੀ ਗੁੰਡਿਆਂ ਰਾਹੀਂ ਹਮਲਾ ਕਰਵਾਉਣ ਕਸ਼ਮੀਰੀਆਂ ਅਤੇ ਮੁਸਲਮਾਨਾਂ ਵਿਰੁੱਧ ਨਫ਼ਰਤ ਭੜਕਾਉਣ ਅਤੇ ਕਾਨੂੰਨ ਦੇ ਰਾਜ ਵਿਰੁੱਧ ਜਾ ਕੇ ਘਰਾਂ ’ਤੇ ਬੁਲਡੋਜ਼ਰ ਚਲਾਉਣ ਦੇ ਰੂਪ ’ਚ ਜਾਰੀ ਹੈ।

ਇਨਕਲਾਬੀ ਕੇਂਦਰ, ਪੰਜਾਬ ਦੇ ਆਗੂਆਂ ਮੁਖਤਿਆਰ ਪੂਹਲਾ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਜਸਵੰਤ ਨੇ ਸਾਰੇ ਜਮਹੂਰੀਅਤ ਪਸੰਦ ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਉਹ ਰਕੇਸ਼ ਟਿਕੈਤ, ਨੇਹਾ ਸਿੰਘ ਰਾਠੌਰ, ਡਾ. ਮਾਦਰੀ ਕਾਕੋਟੀ ਅਤੇ ਸਰਕਾਰ ਤੋਂ ਸਵਾਲ ਪੁੱਛਣ ਵਾਲੇ ਸਾਰੇ ਇਨਸਾਫ਼ ਪਸੰਦ ਲੋਕਾਂ ਦੇ ਸਮਰਥਨ ’ਚ ਅੱਗੇ ਆਉਣ, ਆਪਣੇ ਹੱਕਾਂ ਦੀ ਜੰਗ ਜਾਰੀ ਰੱਖਣ ਲਈ ਹੋਰ ਵਧੇਰੇ ਦ੍ਰਿੜ੍ਹਤਾ ਨਾਲ ਸੰਘਰਸ਼ਾਂ ਦਾ ਪਿੜ ਮੱਲਣ।

 

Leave a Reply

Your email address will not be published. Required fields are marked *