ਗ਼ਦਰੀ ਬਾਬਿਆਂ ਦੇ ਮੇਲੇ ਤੇ ਪੇਸ਼ਕਾਰੀਆਂ ਲਈ ਪੰਜਾਬ ਭਰ ‘ਚ ਲੱਗੀਆਂ ਵਰਕਸ਼ਾਪਾਂ

All Latest NewsNews FlashPunjab NewsTop BreakingTOP STORIES

 

 

ਦਿੱਲੀ ਅਤੇ ਛਤੀਸਗੜ੍ਹ ਤੋਂ ਵੀ ਪੁੱਜ ਰਹੀਆਂ ਨੇ ਨਾਟ ਸੰਗੀਤ ਮੰਡਲੀਆਂ

ਦੇਸ਼ ਭਗਤਾਂ ਦੇ ਪਿੰਡਾਂ ਦੀਆਂ ਕਮੇਟੀਆਂ ਮੇਲੇ ‘ਚ ਸਿਰ ਜੋੜਨਗੀਆਂ

ਜਲੰਧਰ-

ਅੱਜ ਦੇਸ਼ ਭਗਤ ਯਾਦਗਾਰ ਹਾਲ ਗਦਰੀ ਬਾਬਿਆਂ ਦੇ ਮੇਲੇ ਨਾਲ ਸੰਬੰਧਿਤ ਸੱਦਾ ਪੱਤਰ ਅਤੇ ਦੇਸ਼ ਭਗਤਾਂ ਦੇ ਪਿੰਡਾਂ ਨੂੰ ਭੇਜੀਆਂ ਜਾ ਰਹੀਆਂ ਬੁਲਾਵੇ ਦੀਆਂ ਚਿੱਠੀਆਂ ਜਨਤਕ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀ ਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗਦਰੀ ਬਾਬਿਆਂ ਦੇ ਮੇਲੇ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇੰਗਲੈਂਡ, ਕਨੇਡਾ ਅਤੇ ਵੱਖ ਵੱਖ ਮੁਲਕਾਂ ਤੋਂ ਮੇਲਾ ਪ੍ਰੇਮੀ ਪੁੱਜਣੇ ਸ਼ੁਰੂ ਹੋ ਗਏ ਹਨ। ਦੇਸ਼ ਭਗਤਾਂ ਦੇ ਪਿੰਡਾਂ ‘ਚ ਬਣੀਆਂ ਪੰਜਾਬ ਭਰ ਦੀਆਂ ਕਮੇਟੀਆਂ ਨੂੰ ਬੁਲਾਵਾ ਭੇਜਿਆ ਗਿਆ ਹੈ ਉਹ ਸੋਵੀਨਰ ਲੋਕ ਅਰਪਣ ਕਰਨ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਨਾਲ਼ ਮੰਚ ਤੇ ਸੁਸ਼ੋਭਤ ਹੋਣ ਲਈ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਮੌਕੇ ਜ਼ਰੂਰ ਹਾਲ ਵਿਚ ਪਹੁੰਚ ਜਾਣ।

ਲੋਕ ਕਲਾ ਮੰਚ ਮੰਡੀ ਮੁੱਲਾਂਪੁਰ, ਲੋਕ ਕਲਾ ਮੰਚ ਮਾਨਸਾ, ਮੰਚ ਰੰਗ ਮੰਚ ਅੰਮ੍ਰਿਤਸਰ, ਪ੍ਰੋਗਰੈਸਿਵ ਆਰਟਿਸਟਸ ਨਵੀਂ ਦਿੱਲੀ, ਛਤੀਸਗੜ੍ਹ, ਅਦਾਕਾਰ ਮੰਚ ਮੁਹਾਲੀ, ਚੰਡੀਗੜ੍ਹ ਸਕੂਲ ਆਫ਼ ਡਰਾਮਾ , ਵੱਖ ਵੱਖ ਥਾਵਾਂ ਤੇ ਵਰਕਸ਼ਾਪਾਂ ਵਿੱਚ ਨਾਟਕ ਅਤੇ ਗੀਤ ਸੰਗੀਤ ਤਿਆਰ ਰਹੇ ਹਨ।

ਸੰਗੀਤ ਦੀਆਂ ਤਿਆਰੀਆਂ ਲਈ ਮਸਾਣੀ, ਭਦੌੜ, ਰਸੂਲਪੁਰ, ਗੜ੍ਹਦੀਵਾਲਾ, ਮਾਨਵਤਾ ਕਲਾ ਮੰਚ ਨਗਰ, ਮਾਨਸਾ, ਜਗਸੀਰ ਜੀਦਾ ਅਤੇ ਹੋਰ ਕਿੰਨੀਆਂ ਥਾਵਾਂ ਤੋਂ ਤਿਆਰੀਆਂ ਕਰਕੇ ਕਲਾਕਾਰ ਹੁੰਮ ਹੁਮਾ ਕੇ ਪੁੱਜਣ ਰਹੇ ਹਨ।

ਬੀਤੇ ਦੋ ਦਿਨ ਤੋਂ ਦੇਸ਼ ਭਗਤ ਯਾਦਗਾਰ ਹਾਲ ਦੇ ਅੰਦਰ ਇਉਂ ਜਾਪਦਾ ਹੈ ਜਿਵੇਂ ਤਾਰੇ ਜ਼ਿਮੀਂ ਪੇ ਉੱਤਰ ਆਏ ਹੋਣ। ਪੂਰੀ ਤਰ੍ਹਾਂ ਖੁਭ ਕੇ ਝੰਡੇ ਦਾ ਗੀਤ ਤਿਆਰ ਕਰਦੇ ਪ੍ਰਾਇਮਰੀ ਸਕੂਲਾਂ ਤੱਕ ਦੇ ਵਿਦਿਆਰਥੀ ਨਿਠਕੇ ਆਪਣੇ ਸਕੂਲੀ ਦੀ ਪੜ੍ਹਾਈ ਲਈ ਵੀ ਸਮਾਂ ਕੱਢਦੇ ਹਨ।

ਵਰਕਸ਼ਾਪ ਵਿੱਚ ਸ਼ਾਮਲ 100 ਕਲਾਕਾਰਾਂ ਵਿਚ ਵੱਡੀ ਗਿਣਤੀ ਬੇਜ਼ਮੀਨੇ ਅਤੇ ਸਾਧਨ ਵਿਹੂਣੇ ਪਰਿਵਾਰਾਂ ਦੇ ਕਲਾਕਾਰਾਂ ਦੀ ਹੈ। ਜ਼ਿਕਰਯੋਗ ਹੈ ਕਿ ਪ੍ਰਭਾਤ ਪਟਨਾਇਕ, ਡਾ. ਸਵਰਾਜਬੀਰ, ਮੁਹੰਮਦ ਯੂਸਫ਼ ਤਾਰੀਗਾਮੀ, ਡਾ. ਨਵਸ਼ਰਨ ਤੋਂ ਇਲਾਵਾ ਆਪਣੇ ਤੌਰ ਤੇ ਵੀ ਮੁਲਕ ਦੀਆਂ ਨਾਮਵਰ ਸ਼ਖ਼ਸੀਅਤਾਂ ਮੇਲੇ ‘ਚ ਸ਼ਿਰਕਤ ਕਰਨਗੀਆਂ।

 

Media PBN Staff

Media PBN Staff