ਸਿੱਖਿਆ ਵਿਭਾਗ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਤੁਰੰਤ ਖੋਲੇ- ਜੀ.ਟੀ.ਯੂ.
ਪੰਜਾਬ ਨੈੱਟਵਰਕ, ਮੋਗਾ
ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ,ਜਨਰਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ,ਵਿੱਤ ਸਕੱਤਰ ਅਮਨਦੀਪ ਸ਼ਰਮਾ ਅਤੇ ਪ੍ਰੈਸ ਸਕੱਤਰ ਕਰਨੈਲ ਫਿਲੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਅਜੇ ਤੱਕ ਨਹੀਂ ਖੋਲਿਆ ਗਿਆ ਹੈ।
ਜਿਸ ਨਾਲ ਦੂਰ ਦੂਰਾਂਡੇ ਜਾ ਰਹੇ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਵਿੱਚੋ ਗੁਜਰ ਰਹੇ ਹਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਅਧਿਆਪਕਾਂ ਦੀਆਂ ਬਦਲੀਆਂ ਸੈਸ਼ਨ ਦੇ ਸ਼ੁਰੂ ਵਿੱਚ ਹੀ ਕੀਤੀਆਂ ਜਾਣਗੀਆਂ ਜਦੋਂ ਕਿ ਬੱਚਿਆਂ ਨੂੰ ਅਧਿਆਪਕਾਂ ਦੀ ਲੋੜ ਸੈਸ਼ਨ ਦੇ ਸ਼ੁਰੂ ਤੋਂ ਹੀ ਹੁੰਦੀ ਹੈ।
ਇਸ ਲਈ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਤੁਰੰਤ ਖੋਲਿਆ ਜਾਵੇ ਅਤੇ ਅਧਿਆਪਕਾਂ ਦੀਆਂ ਬਦਲੀਆਂ ਤੁਰੰਤ ਕੀਤੀਆਂ ਜਾਣ।
ਇਸ ਮੌਕੇ ਹੁਸ਼ਿਆਰਪੁਰ ਤੋਂ ਅਮਨਦੀਪ ਸ਼ਰਮਾ ਤੇ ਸੁਨੀਲ ਕੁਮਾਰ , ਗੁਰਦਾਸਪੁਰ ਤੋਂ ਮੰਗਲਦੀਪ ਨਵਾਂਸ਼ਹਿਰ ਤੋਂ ਕੁਲਦੀਪ ਸਿੰਘ ਦੌੜਕਾ, ਮੋਗਾ ਤੋਂ ਜੱਜਪਾਲ ਸਿੰਘ ਬਾਜੇ ਕੇ ਅਤੇ ਗੁਰਪ੍ਰੀਤ ਸਿੰਘ ਅਮੀਵਾਲ ,ਮੁਕਤਸਰ ਤੋਂ ਮਨੋਹਰ ਲਾਲ ਸ਼ਰਮਾ, ਸੰਗਰੂਰ ਤੋਂ ਸਰਬਜੀਤ ਸਿੰਘ, ਪਟਿਆਲਾ ਤੋਂ ਜਸਵਿੰਦਰ ਸਮਾਣਾ ਤੇ ਪਰਮਜੀਤ ਪਟਿਆਲਾ ਫਤਹਿਗੜ੍ਹ ਸਾਹਿਬ ਤੋਂ ਰਾਜੇਸ਼ ਕੁਮਾਰ, ਫਿਰੋਜਪੁਰ ਤੋਂ ਬਲਵਿੰਦਰ ਸਿੰਘ ਭੁੱਟੋ ,ਜਸਵਿੰਦਰ ਸਿੰਘ ਸਮਾਣਾ,,ਰੋਪੜ ਤੋਂ ਗੁਰਬਿੰਦਰ ਸਸਕੌਰ ਪਠਾਨਕੋਟ ਤੋਂ ਸੁਭਾਸ਼ ਚੰਦਰ ,ਅਮ੍ਰਿਤਪਾਲ ਨਰਿੰਦਰ ਸਿੰਘ ਮਾਖਾ,ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮੋਹਾਲੀ ਤੋਂ ਮਨਪ੍ਰੀਤ ਸਿੰਘ,ਪ੍ਰਸੋਤਮ ਲਾਲ,ਸ੍ਰੀ ਅੰਮ੍ਰਿਤਸਰ ਤੋਂ ਸੁੱਚਾ ਸਿੰਘ ਟਰਪਈ, ਲੁਧਿਆਣਾ ਤੋਂ ਜਗਜੀਤ ਸਿੰਘ ਮਾਨ, ਫ਼ਾਜ਼ਿਲਕਾ ਤੋਂ ਪਰਮਜੀਤ ਸਿੰਘ ਸ਼ੋਰੇਵਾਲ, ਅਮਨਦੀਪ ਸਿੰਘ, ਮੰਗਾਂ ਸਿੰਘ,ਮਨਜਿੰਦਰ ਸਿੰਘ,ਬਰਨਾਲਾ ਤੋਂ ਹਰਿੰਦਰ ਮਲੀਆ ਤਰਨਤਾਰਨ ਤੋਂ ਸਰਬਜੀਤ ਹਰਿੰਦਰ ਜਲੰਧਰ ਤੋਂ ਤੀਰਥ ਸਿੰਘ ਬਾਸੀ ਅਤੇ ਨਿਰਮੋਲਕ ਸਿੰਘ ਹੀਰਾ ਆਦਿ ਅਧਿਆਪਕ ਆਗੂ ਸ਼ਾਮਿਲ ਸਨ।