ਕੰਪਿਊਟਰ ਅਧਿਆਪਕਾਂ ਦੀ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ, ਜਾਣੋ ਮੰਗਾਂ ਦੇ ਹੱਲ ਲਈ ਕੀ ਮਿਲਿਆ ਭਰੋਸਾ?
ਪੰਜਾਬ ਨੈੱਟਵਰਕ, ਚੰਡੀਗੜ੍ਹ-
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਸਬ ਕਮੇਟੀ ਪੰਜਾਬ ਨਾਲ ਮੁੱਖ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ ਇਸ ਮੀਟਿੰਗ ਵਿੱਚ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਪ੍ਰਮੁੱਖ ਸਕੱਤਰ ਵਿੱਤ ਕ੍ਰਿਸ਼ਨ ਕੁਮਾਰ ਅਤੇ ਸਿੱਖਿਆ ਵਿਭਾਗ ਅਤੇ ਵਿੱਤ ਵਿਭਾਗ ਦੇ ਉੱਚ ਅਧਿਕਾਰੀ ਵੀ ਹਾਜ਼ਰ ਹੋਏ।
ਮੀਟਿੰਗ ਵਿੱਚ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਨਾਲ ਅਤੇ ਸਬ ਕਮੇਟੀ ਨਾਲ ਪਿਛਲੀਆਂ ਹੋਈਆਂ ਵਿਭਾਗੀ ਮੀਟਿੰਗਾਂ ਦੀ ਲਗਾਤਾਰਤਾ ਵਿੱਚ ਕੰਪਿਊਟਰ ਅਧਿਆਪਕਾਂ ਤੇ ਛੇਵਾਂ ਪੇ ਕਮਿਸ਼ਨ ਲਾਗੂ ਕਰਨ,ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕਰਨ, ਤਨਖਾਹ ਆਈ ਐਚ ਆਰਐਮਐਸ ਪੋਰਟਲ ਤੇ ਕਰਨ ਅਤੇ ਹੋਰ ਵਿਭਾਗੀ ਮੰਗਾ ਬਾਰੇ ਗੰਭੀਰਤਾ ਨਾਲ ਗੱਲਬਾਤ ਕੀਤੀ ਗਈ। ਯੂਨੀਅਨ ਆਗੂਆਂ ਵੱਲੋਂ ਠੋਸ ਤਰੀਕੇ ਨਾਲ ਆਪਣੀਆਂ ਵਿੱਤੀ ਅਤੇ ਗੈਰ ਵਿੱਤੀ ਮੁੱਦਿਆਂ ਤੇ ਪੱਖ ਰੱਖਿਆ ਗਿਆ ਅਤੇ ਮੰਤਰੀ ਵੱਲੋਂ ਮੌਕੇ ਤੇ ਵਿੱਤ ਸਕੱਤਰ ਨੂੰ ਇਸ ਸਬੰਧ ਵਿੱਚ ਮਸਲਿਆਂ ਤੇ ਜਲਦ ਮੀਟਿੰਗ ਕਰਕੇ ਹੱਲ ਕਰਨ ਲਈ ਕਿਹਾ ਗਿਆ।
ਇਸ ਤੋਂ ਇਲਾਵਾ ਸੀਏਯੂ ਪੰਜਾਬ ਵੱਲੋਂ ਆਉਂਦੇ ਹਫਤੇ ਡੀਜੀਐਸਸੀ ਪੰਜਾਬ ਨੂੰ ਮਿਲ ਕੇ ਵਿਭਾਗੀ ਮਸਲਿਆਂ ਦੇ ਹੱਲ ਲਈ ਮੀਟਿੰਗ ਕੀਤੀ ਜਾਵੇਗੀ। ਇਸ ਸਬੰਧੀ ਮੌਕੇ ਤੇ ਹੀ ਡੀਐਸਈ ਪੰਜਾਬ ਨੂੰ ਏਐਸਪੀਡੀ ਰਾਹੀਂ ਵਿਭਾਗੀ ਮਸਲਿਆਂ ਦਾ ਮੰਗ ਪੱਤਰ ਅਤੇ ਮੰਗਾਂ ਸਬੰਧੀ ਮੰਗ ਪੱਤਰ ਭੇਜ ਦਿੱਤਾ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਜਨਰਲ ਸਕੱਤਰ ਹਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਸਿਕੰਦਰ ਸਿੰਘ ,ਰਾਖੀ ਮੰਨਣ, ਮੀਤ ਪ੍ਰਧਾਨ ਅਨਿਲ ਐਰੀ ਹਾਜ਼ਰ ਸਨ।
ਮੀਟਿੰਗ ਉਪਰੰਤ ਹਾਜ਼ਰ ਮੈਂਬਰਾਂ ਵੱਲੋਂ ਆਉਂਦੇ ਦਿਨਾਂ ਵਿੱਚ ਯੂਨੀਅਨ ਵੱਲੋਂ ਐਕਸ਼ਨ ਪਲਾਨ ਤਿਆਰ ਕਰਨ ਅਤੇ ਵਿਭਾਗੀ ਮੀਟਿੰਗਾਂ ਜਲਦ ਕਰਨ ਲਈ ਸਹਿਮਤੀ ਦਿੱਤੀ ਗਈ।
ਅੱਜ ਵਫਦ ਵਿੱਚ ਸਟੇਟ ਮੈਂਬਰ ਰਾਜਵਿੰਦਰ ਲਾਖਾ , ਜਿਲਾ ਪ੍ਰਧਾਨ ਹਰ ਰਾਏ ਕੁਮਾਰ ਲੁਧਿਆਣਾ, ਰਕੇਸ਼ ਸਿੰਘ ਖਾਲਸਾ ਮੋਗਾ ,ਰਵਿੰਦਰ ਸਿੰਘ ਹੁਸ਼ਿਆਰਪੁਰ ,ਸ਼ੀਤਲ ਸਿੰਘ ਤਰਨ ਤਾਰਨ, ਜਿਲ੍ਹਾ ਇਕਾਈਆਂ ਤੋਂ ਸੰਦੀਪ ਵਾਲੀਆ ਲੁਧਿਆਣਾ, ਕੁਲਦੀਪ ਸਿੰਘ ਮੋਗਾ, ਸੁਰਿੰਦਰ ਪਾਲ ਸ.ਭ.ਸ. ਨਗਰ, ਤਰਨਤਾਰਨ ਤੋਂ ਹਰਪ੍ਰੀਤ ਸਿੰਘ ਧੁੰਦਾ, ਅਮਨਪ੍ਰੀਤ ਸਿੰਘ, ਪਰਮਜੀਤ ਸਿੰਘ , ਬਰਨਾਲਾ ਤੋਂ ਕਿਰਨਦੀਪ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ , ਪ੍ਰਿਤਪਾਲ ਸਿੰਘ ਫਿਰੋਜ਼ਪੁਰ ਆਦਿ ਹਾਜ਼ਰ ਸਨ।