ਪੰਜਾਬ ਕੈਬਨਿਟ ਸਬ ਕਮੇਟੀ ਨਾਲ ਹੋਈ NSQF ਵੋਕੇਸ਼ਨਲ ਅਧਿਆਪਕਾਂ ਦੀ ਮੀਟਿੰਗ, ਜਾਣੋ ਕੀ ਮਿਲਿਆ ਭਰੋਸਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
NSQF ਵੋਕੇਸ਼ਨਲ ਟੀਚਰਜ ਫਰੰਟ ਅਤੇ ਪੰਜਾਬ ਕੈਬਨਿਟ ਸਬ ਕਮੇਟੀ ਮੈਂਬਰ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਵਿਚਾਲੇ ਪੰਜਾਬ ਭਵਨ ਵਿਖੇ ਮੀਟਿੰਗ ਹੋਈ।
ਮੀਟਿੰਗ ਵਿੱਚ ਸਾਰੇ ਵਿਭਾਗ ਦੇ ਸਕੱਤਰ ਬੁਲਾਏ ਹੋਏ ਸੀ। ਮੀਟਿੰਗ ਵਿਚ ਤਨਖਾਹ ਵਾਧੇ ਅਤੇ ਸਰਵਿਸ ਸੁੁਰੱਖਿਆ ਆਦਿ ਮੁੱਖ ਮੁੱਦੇ ਮੀਟਿੰਗ ਵਿਚ ਵਿਚਾਰ ਕੀਤੇ ਗਏ।
NSQF ਵੋਕੇਸ਼ਨਲ ਟੀਚਰਜ਼ ਫਰੰਟ ਪੰਜਾਬ ਦੇ ਆਗੂ ਭੁਪਿੰਦਰ ਸਿੰਘ ਅਤੇ ਹਰਸਿਮਰਤ ਸਿੰਘ ਨੇ ਦੱਸਿਆ ਕਿ ਉਪਰੋਕਤ ਮੰਗਾਂ ਦੇ ਜਵਾਬ ਵਿਚ ਵਿੱਤ ਮੰਤਰੀ ਵੱਲੋ ਸਿਖਿਆ ਸੱਕਤਰ ਨੂੰ ਨਿਰਦੇਸ਼ ਦਿੱਤਾ ਗਿਆ ਕਿ ਇਨ੍ਹਾਂ ਨੂੰ ਹਰਿਆਣਾ ਮਾਡਲ, PESCO, 27 ਕੰਪਨੀਆਂ ਨੂੰ ਖਤਮ ਕਰਕੇ ਇੱਕ ਕੰਪਨੀ ਵਿੱਚ ਲਿਆਂਦਾ ਜਾਵੇ ਜੋ ਵੀ NSQF ਅਧਿਆਪਕਾਂ ਲਈ ਵਧੀਆ ਹੋ ਸਕਦਾ 20 ਦਿਨਾਂ ਦੇ ਅੰਦਰ ਲਿਆਂਦਾ ਜਾਵੇ।
ਕੈਬਨਿਟ ਸਬ ਕਮੇਟੀ ਨੇ 20 ਦਿਨਾਂ ਬਾਅਦ ਫ੍ਰੰਟ ਦੇ ਆਗੂਆਂ ਨੁੰ ਦੁਬਾਰਾ ਮੀਟਿੰਗ ਲਈ ਬੁਲਾਇਆ ਗਿਆ ਹੈ। ਉਪਰ ਦਿਤੇ ਤਿੰਨਾਂ ਪ੍ਰਸਤਾਵਾਂ ਵਿੱਚ ਕਿਸੇ ਇਕ ਨੂੰ ਅੱਗੇ ਵਧਾਇਆ ਜਾਵੇਗਾ।
ਫਰੰਟ ਆਗੂਆਂ ਨੇ ਦੱਸਿਆ ਕਿ ਡਿਪਾਰਟਮੈਂਟ ਨਾਲ ਸਬੰਧਿਤ ਮੁੱਦਿਆਂ ਉੱਤੇ ਸਹਾਇਕ ਡਾਇਰੈਕਟਰ ਰਾਜੇਸ਼ ਭਾਰਦਵਾਜ ਨਾਲ ਵੀ ਮੀਟਿੰਗ ਕੀਤੀ ਗਈ ਜਿਨਾਂ ਦੱਸਿਆ ਕਿ 5% ਸਾਲਾਨਾ ਵਾਧਾ ਅਪ੍ਰੈਲ ਮਹੀਨੇ ਦੀ ਤਨਖਾਹ ਨਾਲ ਲੱਗ ਕੇ ਆਵੇਗਾ, ਕੰਪਨੀਆਂ ਦੇ ਸਾਲਾਨਾ Contract ਵਿੱਚ ਸਿਰਫ ਤਿੰਨ ਮਹੀਨੇ ਦਾ ਵਾਧਾ ਕੀਤਾ ਜਾ ਰਿਹਾ ਹੈ ਅਤੇ ICSS ਕੰਪਨੀ ਦੀ ਸਾਲ 2019 ਦੀ ਦੋ ਮਹੀਨੇ ਦੀ ਤਨਖਾਹ ਨਹੀਂ ਮਿਲੀ।
ਜਿਨਾਂ ਟੀਚਰਜ ਦੇ ਫਾਰਮ ਮਿਲੇ ਹਨ ਉਨਾਂ ਦੀ ਤਨਖਾਹ ਅਕਾਊਂਟ ਵਿੱਚ ਜਮਾਂ ਹੋ ਜਾਵੇਗੀ ਤੇ ਪਿਛਲੇ 5 ਮਹੀਨੇ ਦਾ ਸਾਲਾਨਾ ਵਾਧੇ ਦਾ ਬਕਾਇਆ ਵੀ ਜਲਦੀ ਹੀ ਸਬੰਧਿਤ ਟੀਚਰਜ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ।
ਫਰੰਟ ਆਗੂਆਂ ਨੇ ਦੱਸਿਆ ਕਿ ਸਰਕਾਰ ਵੱਲੋ ਦੱਸੇ ਉਪਰੋਕਤ ਕਿਸੇ ਵੀ ਪ੍ਰਸਤਾਵ ਨੂੰ ਅਪਣੇ ਹੱਕ ਵਿੱਚ ਲਾਗੂ ਕਰਵਾਉਣ ਲਈ ਸਾਰੇ ਵੋਕੇਸ਼ਨਲ ਟੀਚਰਜ ਦੇ ਸਾਥ ਦੀ ਅਤਿ ਜਰੂਰਤ ਹੈ। ਇਸ ਲਈ ਸਾਰੇ ਹੀ NSQF ਸਾਥੀਆਂ ਨੂੰ ਬੇਨਤੀ ਹੈ ਕਿ ਜਦੋ ਵੀ ਫ੍ਰੰਟ ਵੱਲੋਂ ਕੋਈ ਐਕਸ਼ਨ ਦਾ ਸੱਦਾ ਆਉਂਦਾ ਹੈ ਤਾਂ ਉਸ ਵਿਚ ਵੱਧ ਤੋਂ ਵੱਧ ਸਾਥੀ ਲੈ ਕੇ ਸੰਘਰਸ਼ ਵਿੱਚ ਪਹੁੰਚਿਆ ਜਾਵੇ।