All Latest NewsPunjab News

Punjab News: 5994 ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਨੂੰ ਨਿਰਵਿਘਨ ਤਰੁੰਤ ਮੁਕੰਮਲ ਕਰਨ ਦੀ ਮੰਗ

 

Punjab News: ਜਿਨ੍ਹਾਂ ਅਧਿਆਪਕਾਂ ਦੇ ਫਿੰਗਰ ਪ੍ਰਿੰਟ ਨਹੀਂ ਮਿਲਦੇ ਉਨ੍ਹਾਂ ਦਾ ਪੇਪਰ ਪੁਰਾਣੀ ਵੀਡੀਓ ਗਰਾਫੀ ਦੇ ਅਧਾਰਿਤ ਕਰਵਾਇਆ ਜਾਵੇ: ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ

ਪੰਜਾਬ ਨੈੱਟਵਰਕ, ਪਟਿਆਲਾ 

Punjab News: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਜਰਨਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਵਿੱਚ ਪੁਰਾਣੇ ਕਈ ਸਾਲਾਂ ਤੋਂ ਪ੍ਰਾਇਮਰੀ ਅਧਿਆਪਕਾਂ (5994) ਦੀ ਲਟਕ ਰਹੀ ਭਰਤੀ ਨੂੰ ਤੁਰੰਤ ਨਿਰਵਿਘਨ ਪੂਰਾ ਕੀਤਾ ਜਾਵੇ ਕਿਉਂਕਿ ਕਿ ਬਹੁਤ ਸਾਰੇ ਸਕੂਲ ਖਾਲੀ ਪਏ ਹਨ ਤੇ ਬੇਰੁਜ਼ਗਾਰ ਅਧਿਆਪਕ ਭਰਤੀ ਵਿਚ ਦੇਰੀ ਕਾਰਨ ਉਵਰਏਂਜ ਹੋ ਰਹੇ ਹਨ।

ਉਨ੍ਹਾਂ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਜਿਹਨਾਂ ਅਧਿਆਪਕਾਂ ਦੇ ਦੁਬਾਰਾ ਪੇਪਰ ਲੈਣ ਲਈ ਕਿਸੇ ਯੰਤਰਾਂ ਦੀ ਤਰੁੱਟੀ ਕਾਰਨ ਫਿੰਗਰ ਪ੍ਰਿੰਟ ਨਹੀਂ ਮਿਲਦੇ, ਉਨ੍ਹਾਂ ਦੀ ਪ੍ਰੀਖਿਆ ਪੁਰਾਣੇ ਸਮੇ ਕੀਤੀ ਪੇਪਰਾਂ ਦੀ ਵੀਡੀਓ ਗ੍ਰਾਫੀ ਦੇ ਅਧਾਰਿਤ ਕਰਵਾਈ ਜਾਵੇ ਕਿਉਂਕਿ ਉਹ ਅਧਿਆਪਕ ਪਹਿਲਾਂ ਵੀ ਪੇਪਰ ਦੇ ਚੁੱਕੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰੀਕੇ ਭਰਤੀ ਪ੍ਰਕਿਰਿਆ ਵਿਚੋਂ ਬਾਹਰ ਨਹੀਂ ਕੀਤਾ ਜਾ ਸਕਦਾ।

ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਭਰਤੀ ਪ੍ਰਕਿਰਿਆ ਦਾ ਕੰਮ ਤੇਜ਼ੀ ਨਾਲ ਨੇਪਰੇ ਚਾੜਿਆ ਜਾਵੇ ਤਾਂ ਜੋ ਵਾਰ ਵਾਰ ਪੈ ਰਹੇ ਅੜਿੱਕਿਆਂ ਤੇ ਕੋਰਟ ਕੇਸਾਂ ਦੇ ਉਲਝਾਅ ਤੋਂ ਬਚਿਆ ਜਾ ਸਕੇ।

ਇਸ ਸਮੇਂ ਕਮਲ ਨੈਣ , ਦੀਦਾਰ ਸਿੰਘ, ਹਰਪ੍ਰੀਤ ਸਿੰਘ ਉੱਪਲ, ਹਿੰਮਤ ਸਿੰਘ ਖੋਖ,ਸ਼ਿਵਪ੍ਰੀਤ ਪਟਿਆਲਾ, ਸੁਖਵਿੰਦਰ ਸਿੰਘ ਨਾਭਾ, ਵਿਕਾਸ ਸਹਿਗਲ, ਰਜਿੰਦਰ ਸਿੰਘ ਜਵੰਦਾ, ਜਗਪ੍ਰੀਤ ਸਿੰਘ ਭਾਟੀਆ, ਹਰਦੀਪ ਸਿੰਘ ਪਟਿਆਲਾ, ਮਨਜਿੰਦਰ ਸਿੰਘ ਗੋਲਡੀ,ਨਿਰਭੈ ਸਿੰਘ,ਭੀਮ ਸਿੰਘ ਸਮਾਨਾ, ਗੁਰਪ੍ਰੀਤ ਸਿੰਘ ਸਿੱਧੂ ਮਨਦੀਪ ਸਿੰਘ ਕਾਲੇਕੇ ,ਗੁਰਵਿੰਦਰ ਸਿੰਘ ਜਨੇਹੇੜੀਆਂ ,ਹਰਵਿੰਦਰ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਭੋਪਲਾ, ਗੁਰਪ੍ਰੀਤ ਸਿੰਘ ਬੱਬਨ ,ਲਖਵਿੰਦਰ ਪਾਲ ਸਿੰਘ ਰਾਜਪੁਰਾ , ਜੁੱਗਪ੍ਰਗਟ ਸਿੰਘ, ਦਲਬੀਰ ਕਲਿਆਣ, ਧਰਮਿੰਦਰ ਸਿੰਘ ਘੱਗਾ, ਗੁਰਵਿੰਦਰ ਸਿੰਘ, ਸ਼ਿਵ ਕੁਮਾਰ ਸਮਾਣਾ,ਸ਼ਪਿੰਦਰ ਸ਼ਰਮਾ ਧਨੇਠਾ, ਹਰਪ੍ਰੀਤ ਸਿੰਘ ਰਾਜਪੁਰਾ, ਬਲਜਿੰਦਰ ਸਿੰਘ ਰਾਜਪੁਰਾ, ਸਰਬਜੀਤ ਸਿੰਘ,ਰਵਿੰਦਰ ਸਿੰਘ ਕਰਹਾਲੀ ਸਾਥੀਆਂ ਨੇ ਮੰਗ ਕੀਤੀ ਕਿ ਛੇਤੀ ਤੋਂ ਛੇਤੀ ਇਹ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇ।

 

Leave a Reply

Your email address will not be published. Required fields are marked *