Punjab News: ਕਾਂਗਰਸੀ ਵਿਧਾਇਕ ਖਿਲਾਫ਼ FIR ਦਰਜ, ਪੜ੍ਹੋ ਪੂਰਾ ਮਾਮਲਾ
ਜਲੰਧਰ :
ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਖਿਲਾਫ਼ ਪੁਲਿਸ ਦੇ ਵਲੋਂ ਮਾਮਲਾ ਦਰਜ ਕਰਨ ਦੀ ਖ਼ਬਰ ਮਿਲੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, 23 ਅਪ੍ਰੈਲ ਨੂੰ ਨੈਸ਼ਨਲ ਹਾਈਵੇ ‘ਤੇ ਭੋਗਪੁਰ ਸ਼ਹਿਰ ਵਿਚ ਸਥਿਤ ਆਦਮਪੁਰ ਟੀ-ਪੁਆਇੰਟ ‘ਤੇ ਭੋਗਪੁਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਧਰਨਾ-ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ‘ਚ ਕਾਂਗਰਸ, ਸਮਾਜ ਸੇਵੀ ਸੰਸਥਾਵਾਂ, ਮਾਰਕੀਟ ਐਸੋਸੀਏਸ਼ਨ ਭੋਗਪੁਰ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਸੀ।
ਇਸ ਮਾਮਲੇ ‘ਚ ਜਸਵੰਤ ਕੁਮਾਰ ਪੁੱਤਰ ਸੁਰਿੰਦਰ ਪ੍ਰਸਾਦ ਦੀ ਸ਼ਿਕਾਇਤ ‘ਤੇ ਪੁਲਿਸ ਨੇ ਸੁਖਵਿੰਦਰ ਸਿੰਘ ਕੋਟਲੀ ਵਿਧਾਇਕ ਹਲਕਾ ਆਦਮਪੁਰ ਸਮੇਤ 100- 150 ਹੋਰ ਲੋਕਾਂ ਵਿਰੁੱਧ ਥਾਣਾ ਭੋਗਪੁਰ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੈਂ ਗ੍ਰਿਫਤਾਰੀ ਦੇਣ ਲਈ ਤਿਆਰ- ਵਿਧਾਇਕ ਕੋਟਲੀ
ਇਸ ਮੌਕੇ ਤੇ ਵਿਧਾਇਕ ਕੋਟਲੀ ਨੇ ਇਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੇਰੇ ਤੇ ਹੋਏ ਪਰਚੇ ਦਾ ਮੈ ਪ੍ਰਸ਼ਾਸਨ ਦਾ ਸੁਵਾਗਤ ਕਰਦਾ ਹਾਂ ਮੈਂ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ ਜਾਂ ਮੈਂ ਖੁਦ ਪੁਲਿਸ ਅੱਗੇ ਪੇਸ਼ ਹੋਵਾਂਗਾ।
ਉਨ੍ਹਾਂ ਅੱਗੇ ਕਿਹਾ ਕਿ, ਮੈਂ ਆਪਣੇ ਹਲਕਾ ਆਦਮਪੁਰ ਦੇ ਲੋਕਾਂ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਉਹ ਲੋਕਾਂ ਦੇ ਨਾਲ ਖੜੇ ਹਨ ਪਰਚਾ ਦੇ ਕੇ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਜੇਕਰ ਇਸ ਪਲਾਂਟ ਨੂੰ ਬੰਦ ਕਰਨ ਲਈ ਮੈਨੂੰ ਜਾਨ ਵੀ ਗੁਵਾਉਣੀ ਪਈ ਤਾ ਮੈ ਪਰਵਾਹ ਨਹੀਂ ਕਰਾਂਗੇ।