All Latest NewsNews FlashPunjab News

ਫਰੀਦਕੋਟ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ, ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਯਾਦ

 

ਪੰਜਾਬ ਨੈੱਟਵਰਕ, ਫਰੀਦਕੋਟ

ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ ਚੰਡੀਗੜ੍ਹ, ਦੀ ਕਲਾਸ ਫ਼ੋਰ ਗੌਰਮਿੰਟ ਇਮਪਲਾਈਜ ਯੂਨੀਅਨ , ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਫਰੀਦਕੋਟ ਅਤੇ ਏਟਕ ਵੱਲੋਂ ਸਥਾਨਕ ਸਰਕਾਰੀ ਬਰਜਿੰਦਰਾ ਕਾਲਜ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਨਹਿਰੀ ਕਾਲੋਨੀ , ਡੀ ਸੀ ਦਫਤਰ, ਪੀ ਆਰ ਟੀ ਸੀ ਬੱਸ ਅੱਡਾ ਫਰੀਦਕੋਟ ਵਿਖੇ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਇਆ ਗਿਆ।

ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਮੁਲਾਜ਼ਮ ਅਤੇ ਪੈਨਸ਼ਨਰ ਆਗੂ ਪ੍ਰੇਮ ਚਾਵਲਾ, ਕੁਲਵੰਤ ਸਿੰਘ ਚਾਨੀ, ਇਕਬਾਲ ਸਿੰਘ ਢੁੱਡੀ ਜਿਲਾ ਪ੍ਰਧਾਨ, ਬਲਕਾਰ ਸਿੰਘ ਸਹੋਤਾ ਜਨਰਲ, ਸਕੱਤਰ ,ਨਛੱਤਰ ਸਿੰਘ ਭਾਣਾ, ਰਮੇਸ਼ ਢੈਪਈ, ਇਕਬਾਲ ਸਿੰਘ ਰਣ ਸਿੰਘ ਵਾਲਾ ਆਗੂ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ, ਹਰਪਾਲ ਸਿੰਘ ਮਚਾਕੀ ਪਾਵਰ ਕਾਮ ਪੈਨਸ਼ਨਰ ਆਗੂ, , ਹਰਵਿੰਦਰ ਸ਼ਰਮਾ ਸੂਬਾ ਪ੍ਰਧਾਨ ਆਊਟ ਸੋਰਸ ਮੁਲਾਜ਼ਮ ਯੂਨੀਅਨ , ਰੇਸ਼ਮ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਪ੍ਰੀਤ ਸਿੰਘ ਸਿੱਧੂ ਸਰਕਾਰੀ ਬ੍ਰਿਜਿੰਦਰਾ ਕਾਲਜ, ਸ਼ਿਵ ਨਾਥ ਦਰਦੀ, ਸੁਖਵਿੰਦਰ ਸਿੰਘ ਗਿੱਲ ਪ੍ਰਧਾਨ ਸਿਕਿਉਰਟੀ ਗਾਰਡ ਮੁਲਾਜ਼ਮ ਯੂਨੀਅਨ, ਹਰੀ ਸਿੰਘ ਨਹਿਰੀ ਵਿਭਾਗ ,ਰਾਜਦੇਵ ਸਿੰਘ, ਰਾਮ ਸਿੰਘ ਡੀ ਸੀ ਦਫਤਰ, ਪੈਨਸ਼ਨਰ ਆਗੂ ਸੋਮ ਨਾਥ ਅਰੋੜਾ, ਤਰਸੇਮ ਨਰੂਲਾ ਕੋਟਕਪੂਰਾ , ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ , ਨਰੇਗਾ ਮਜ਼ਦੂਰਾਂ ਦੇ ਆਗੂ ਗੋਰਾ ਸਿੰਘ ਪਿਪਲੀ ਅਤੇ ਵੀਰ ਸਿੰਘ ਕੰਮਿਆਣਾ ਨੇ ਅੱਜ ਦੇ ਦਿਨ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਲਗਾਤਾਰ ਮਜ਼ਦੂਰਾਂ ਨਾਲ ਬੇਇਨਸਾਫੀ ਕਰ ਰਹੀਆਂ ਹਨ ਅਤੇ ਕੰਮ ਦਿਹਾੜੀ ਘੰਟੇ ਘਟਾਉਣ ਦੀ ਬਜਾਏ ਕੰਮ ਦਿਹਾੜੀ ਘੰਟੇ ਵਧਾਉਣ ਦੇ ਰਾਹ ਪਈਆਂ ਹੋਈਆਂ ਹਨ।

ਮਜ਼ਦੂਰਾਂ ਨੂੰ ਬਹੁਤ ਘੱਟ ਉਜਰਤਾਂ ਦੇਕੇ ਬੇਰੁਜ਼ਗਾਰੀ ਦੀ ਆੜ ਹੇਠ ਇਹਨਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਇਸ ਕਰਕੇ ਸਮੂਹ ਕਿਰਤੀਆਂ ਅਤੇ ਮਜ਼ਦੂਰਾਂ ਨੂੰ ਆਪਣੀ ਲਾਮਬੰਦੀ ਹੋਰ ਤਿੱਖੀ ਕਰਕੇ ਸੰਘਰਸ਼ਾਂ ਨੂੰ ਮਜਬੂਤ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਚਰਨ ਸਿੰਘ ਮਾਨ, ਰਾਜੀਵ ਸ਼ਰਮਾ ਮੈਡੀਕਲ ਕਾਲਜ , ਸਤਨਾਮ ਸਿੰਘ ਪੱਖੀ, ਲਲਿਤ ਕੁਮਾਰ, ਮਨਵੀਰ ਸਿੰਘ ,ਬੂਟਾ ਸਿੰਘ , ਡਾਕਟਰ ਰਣਜੀਤ ਸਿੰਘ, ਦਵਿੰਦਰ ਘਾਰੂ , ਹਰਫੂਲ ਸਿੰਘ,ਸਰਬਜੀਤ ਕੌਰ, ਵੀਰਪਾਲ ਕੌਰ, ਮਨਦੀਪ ਕੌਰ ਸਮੂਹ ਸਿਕਿਉਰਟੀ ਗਾਰਡ, ਜੋਤੀ ਪ੍ਰਕਾਸ਼ ਮੰਡੀ ਬੋਰਡ ਨੀਲਾ ਸਿੰਘ ਮਾਰਕੀਟ ਕਮੇਟੀ, ਰਜਨੀਸ਼ ਸ਼ਰਮਾ, ਚਰਨਜੀਤ ਸਿੰਘ ਚਮੇਲੀ , ਚਮਕੌਰ ਸਿੰਘ ਹਰਮੀਤ ਸਿੰਘ ਸੁਖਚਰਨ ਸਿੰਘ ਗੁਰਦੀਪ ਭੋਲਾ ਲਾਭ ਸਿੰਘ ਹਰਨੇਕ ਸਿੰਘ ਕਲੇਰ ,ਰਜਿੰਦਰ ਸਿੰਘ ,ਰਾਮ ਲਾਲ ਯੂਸਫ, ਘਨਸ਼ਾਮ ਦਾਸ ਨਹਿਰੀ ਵਿਭਾਗ, ਮੁਰਾਰੀ ਲਾਲ, ਰਾਮ ਸੇਵਕ ਮਨਮੋਹਨ ਸਿੰਘ ਡੀ ਸੀ ਦਫਤਰ ਫਰੀਦਕੋਟ ਆਦਿ ਸ਼ਾਮਲ ਸਨ।

 

Leave a Reply

Your email address will not be published. Required fields are marked *