ਵੱਡੀ ਖ਼ਬਰ: ਪੰਜਾਬ ‘ਚ ਨਹੀਂ ਚੱਲਣਗੀਆਂ ਇਹ ਐਂਬੂਲੈਂਸਾਂ, ਸਰਕਾਰ ਨੇ ਲਾਈ ਪਾਬੰਦੀ
ਪੰਜਾਬ ਨੈੱਟਵਰਕ, ਫਰੀਦਕੋਟ
ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਸਖ਼ਤੀ ਦੇ ਨਾਲ ਪਾਲਣਾ ਕਰਦਿਆਂ ਹੋਇਆ DC ਫਰੀਦਕੋਟ ਮੈਡਮ ਪੂਨਮਦੀਪ ਕੌਰ ਆਈ.ਏ.ਐਸ ਵੱਲੋਂ ਫਰੀਦਕੋਟ ਅੰਦਰ ਚੱਲ ਰਹੀਆਂ ਐਂਬੂਲੈਂਸਾਂ ਜੋ ਕਿ ਰਜਿਸਟਰਡ ਨਹੀਂ ਹਨ, ‘ਤੇ ਪਾਬੰਦੀ ਲਗਾਈ ਗਈ ਹੈ।
DC ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਫਰੀਦਕੋਟ ‘ਚ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਆਦੇਸ਼ 18 ਜੂਨ 2025 ਤੱਕ ਲਾਗੂ ਰਹਿਣਗੇ।
ਗੈਰ ਰਜਿਸਟਰਡ ਐਂਬੂਲੈਂਸਾਂ ‘ਤੇ ਪਾਬੰਦੀ
DC ਫਰੀਦਕੋਟ ਨੇ ਫਰੀਦਕੋਟ ਅੰਦਰ ਚੱਲ ਰਹੀਆਂ ਐਂਬੂਲੈਂਸਾਂ ਜੋ ਕਿ ਰਜਿਸਟਰਡ ਨਹੀਂ ਹਨ ਤੇ ਪਾਬੰਦੀ ਲਗਾਈ ਹੈ। ਉਨਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਅੰਦਰ ਬਹੁਤ ਸਾਰੀਆਂ ਐਂਬੂਲੈਂਸਾਂ ਬਿਨਾਂ ਪਰਮਿਟ ਤੇ ਚਲ ਰਹੀਆਂ ਹਨ ਅਤੇ ਇਹ ਬਤੌਰ ਐੰਬੂਲੈਂਸ ਰਜਿਸਟਡ ਵੀ ਨਹੀਂ ਹਨ।
ਇਨਾਂ ਵਿੱਚ ਕਈ ਐਂਬੂਲੈਂਸਾਂ ਵਿੱਚ ਮਰੀਜ਼ਾਂ ਲਈ ਮੁਢਲੀਆਂ ਸਹੂਲਤਾਂ ਵੀ ਨਹੀਂ ਹੁੰਦੀਆਂ ਕੇਵਲ ਉਨ੍ਹਾਂ ਵੱਲੋਂ ਫੱਟੇ ਲਗਾ ਕੇ ਮਰੀਜ ਦੇ ਲੇਟਣ ਦਾ ਪ੍ਰਬੰਧ ਕੀਤਾ ਹੁੰਦਾ ਹੈ।
ਅਜਿਹੀਆਂ ਐਂਬੂਲੈਂਸਾਂ ਮਰੀਜ ਦੀ ਜਿੰਦਗੀ ਨਾਲ ਖਿਲਵਾੜ ਦਾ ਕਾਰਨ ਬਣਦੀਆਂ ਹਨ ਅਤੇ ਐਂਬੂਲੈਂਸ ਦੇ ਮਾਲਕਾਂ ਅਤੇ ਚਾਲਕਾਂ ਵੱਲੋਂ ਗਰੀਬ ਮਰੀਜ਼ ਤੋਂ ਆਪਣੀ ਮਨ ਮਰਜੀ ਦਾ ਰੇਟ ਵਸੂਲ ਕਰਕੇ ਉਹਨਾਂ ਦਾ ਵਿੱਤੀ ਸ਼ੋਸ਼ਣ ਵੀ ਕੀਤਾ ਜਾਂਦਾ ਹੈ ਅਤੇ ਜੋ ਐਂਬੂਲੈਂਸਾਂ ਰਜਿਸਟਡ ਹਨ ਉਹਨਾਂ ਵਿੱਚ ਵੀ ਰੋਸ ਪਾਇਆ ਜਾਂਦਾ ਹੈ ਅਤੇ ਝਗੜਾ ਹੋਣ ਦੇ ਅਸਾਰ ਵੱਧ ਸਕਦੇ ਹਨ।
ਇਸ ਲਈ ਅਮਨ ਅਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਸਭ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ ਨੇ ਗੈਰ ਰਜਿਸਟਰਡ ਐਂਬੂਲੈਂਸਾਂ ਤੇ ਪਾਬੰਦੀ ਲਗਾਈ ਹੈ । ਇਹ ਪਾਬੰਦੀ 18 ਜੂਨ 2025 ਤੱਕ ਲਾਗੂ ਰਹੇਗੀ।