ਵੱਡੀ ਖ਼ਬਰ: ਸਿੱਖਿਆ ਵਿਭਾਗ ਵੱਲੋਂ ਸਕੂਲ ਇੰਚਾਰਜ ਸਸਪੈਂਡ!
ਵਿਦਿਆਰਥੀਆਂ ਤੋਂ ਵੇਟਰ ਦਾ ਕੰਮ ਕਰਵਾਉਣ ਦੇ ਲੱਗੇ ਦੋਸ਼
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖਿਆ ਵਿਭਾਗ ਪੰਜਾਬ ਨੇ ਸਖ਼ਤ ਐਕਸ਼ਨ ਲੈਂਦਿਆਂ ਹੋਇਆ ਇੱਕ ਸਰਕਾਰੀ ਸਕੂਲ ਦੇ ਇੰਚਾਰਜ ਨੂੰ ਸਸਪੈਂਡ ਕਰ ਦਿੱਤਾ ਹੈ। ਸਕੂਲ ਇੰਚਾਰਜ ਉੱਤੇ ਸਕੂਲ ਵਿੱਚ ਵਿਦਿਆਰਥੀਆਂ ਕੋਲੋਂ ਵੇਟਰ ਦਾ ਕੰਮ ਲੈਣ ਦੇ ਦੋਸ਼ ਲੱਗੇ ਹਨ।
ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਡੀਈਓ (ਸੈ.ਸਿੱ.) ਤਰਨਤਾਰਨ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਅਤੇ ਅਖ਼ਬਾਰ ਵਿੱਚ ਲੱਗੀ ਖ਼ਬਰ ਅਨੁਸਾਰ ਗੁਰਪ੍ਰਤਾਪ ਸਿੰਘ, ਪੰਜਾਬੀ ਲੈਕਚਰਾਰ-ਕਮ-ਸਕੂਲ ਇੰਚਾਰਜ, ਸਰਕਾਰੀ ਸੀਨੀਟਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ, ਤਰਨਤਾਰ ਵੱਲੋਂ ਸਕੂਲ ਵਿੱਚ ਫੰਕਸ਼ਨ ਦੌਰਾਨ ਸਕੂਲ ਦੇ ਵਿਦਿਆਰਥੀਆਂ ਤੋਂ ਵੇਟਰਾਂ ਦਾ ਕੰਮ ਕਰਵਾਇਆ ਗਿਆ।
ਜਿਸ ਕਾਰਨ ਵਿਭਾਗ ਦਾ ਅਕਸ ਖ਼ਰਾਬ ਹੋਇਆ ਹੈ ਅਤੇ ਉਕਤ ਕਰਮਚਾਰੀ ਵੱਲੋਂ ਆਪਣੀ ਡਿਊਟੀ ਪ੍ਰਤੀ ਗੈਰ-ਜਿੰਮੇਵਾਰੀ ਦਾ ਸਬੂਤ ਪੇਸ਼ ਕੀਤਾ ਗਿਆ ਹੈ। ਇਸ ਘੋਰ ਅਣਗਹਿਲੀ ਕਾਰਨ ਕਰਮਚਾਰੀ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕੀਤਾ ਜਾਂਦਾ ਹੈ।