ਅੰਮ੍ਰਿਤਸਰ ‘ਚ ਹੋਏ ਧਮਾਕਿਆਂ ‘ਤੇ MP ਗੁਰਜੀਤ ਔਜਲਾ ਦਾ ਵੱਡਾ ਬਿਆਨ, ਸੁਣੋ ਕੀ ਕਿਹਾ?
ਕਿਤੇ ਮੌਕ ਡਰਿੱਲ ਦੌਰਾਨ ਕੋਈ ਛੋਟਾ-ਮੋਟਾ ਧਮਾਕਾ ਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਹਮਲਾ ਹੋ ਗਿਆ- MP ਗੁਰਜੀਤ ਔਜਲਾ
ਅੰਮ੍ਰਿਤਸਰ
ਕਾਂਗਰਸੀ ਐਮਪੀ ਗੁਰਜੀਤ ਔਜਲਾ ਦਾ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਲੰਘੀ ਰਾਤ ਹੋਏ ਧਮਾਕਿਆਂ ਤੇ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਮੌਜੂਦਾ ਹਾਲਾਤ ਬਾਰੇ ਗੱਲਬਾਤ ਕਰਦਿਆਂ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ।
ਗੁਰਜੀਤ ਔਜਲਾ ਨੇ (MP Gurjeet Singh) ਕਿਹਾ ਕਿ ਕਿਤੇ ਮੌਕ ਡਰਿੱਲ ਦੌਰਾਨ ਕੋਈ ਛੋਟਾ-ਮੋਟਾ ਧਮਾਕਾ ਹੁੰਦਾ ਹੈ ਤਾਂ ਇਹ ਨਾ ਸਮਝੋ ਕਿ ਹਮਲਾ ਹੋ ਗਿਆ। ਰਾਤ ਨੂੰ ਵੀ ਅਜਿਹਾ ਹੀ ਹੋਇਆ ਸੀ, ਪਰ ਉੱਧਰੋਂ (ਸਰਹੱਦ ਪਾਰ ਤੋਂ) ਕੁਝ ਵੀ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਥੋੜ੍ਹਾ ਬਹੁਤ ਚੱਲੇਗਾ।
#WATCH | On civil defence mock drill and blackout in Amritsar, Congress MP Gurjeet Singh Aujla says, "… There is no need to panic… Maintain peace. Our army is standing tall to face this situation… Don't store ration. Some traders are taking advantage of the problem and… pic.twitter.com/8VVV1yDnCh
— ANI (@ANI) May 8, 2025
ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਨਗਰੀ ਹੈ, ਲੋਕ ਭਰੋਸਾ ਰੱਖਣ, ਕੁਝ ਨਹੀਂ ਹੋਵੇਗਾ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਈ ਚਿੰਤਾ ਨਾ ਕਰਨ, ਅਸੀਂ ਸਾਰੇ ਤੁਹਾਡੇ ਨਾਲ ਖੜ੍ਹੇ ਹਾਂ ਤੇ ਅਸੀਂ ਇਨ੍ਹਾਂ ਹਾਲਾਤਾਂ ਵਿਚੋਂ ਬਾਹਰ ਨਿਕਲਾਂਗੇ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ ਨੂੰ ਫ਼ੌਜ ‘ਤੇ ਮਾਣ ਹੈ। ਅਸੀਂ ਦੇਸ਼ ਦਾ ਸਾਥ ਦੇਣਾ ਹੈ।
ਅੰਮ੍ਰਿਤਸਰ ਏਅਰਪੋਰਟ ਬਾਰੇ ਗੱਲਬਾਤ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਨੂੰ 10 ਮਈ ਤਕ ਬੰਦ ਕੀਤਾ ਗਿਆ ਹੈ। ਇੱਥੇ ਮੌਕ ਡਰਿੱਲ ਤੇ ਏਅਰਫ਼ੋਰਸ ਦੇ ਜਹਾਜ਼ ਚੱਲਣਗੇ, ਇਸ ਲਈ ਇਸ ਏਅਰਪੋਰਟ ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਉਨ੍ਹਾਂ ਨੇ ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਹਾਲਤ ਵਿਚ ਵੀ ਘਬਰਾਉਣ ਨਾ ਤੇ ਰਾਸ਼ਨ ਇਕੱਠਾ ਕਰਨ ਦੀ ਕੋਸ਼ਿਸ਼ ਨਾ ਕਰਨ।