All Latest NewsNews FlashPunjab News

7 ਜੂਨ ਨੂੰ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਅਤੇ ਸਾਥੀਆਂ ਦਾ 34ਵਾਂ ਬਰਸੀ ਸਮਾਗਮ ਪਿੰਡ ਔਲਖ ਵਿਖੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਫੈਸਲਾ

 

ਭਾਰਤੀ ਕਮਿਊਨਿਸਟ ਪਾਰਟੀ ਦੀ 21ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋ ਰਹੀ ਕੌਮੀ ਕਾਨਫਰੰਸ ਲਈ ਤਿਆਰੀਆਂ ਤੇਜ਼

ਪਾਰਟੀ ਨਾਲ ਜੁੜੇ ਸਮੂਹ ਵਰਕਰ ਇਹਨਾਂ ਸਮਾਗਮਾਂ ਦੀ ਸਫਲਤਾ ਲਈ ਹੁਣ ਤੋਂ ਸਰਗਰਮੀਆਂ ਸ਼ੁਰੂ ਕਰਨ – ਕਾਮਰੇਡ ਹਰਦੇਵ ਅਰਸ਼ੀ

ਫਰੀਦਕੋਟ

ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਰੀਦਕੋਟ ਦੇ ਕੌਂਸਲ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਅੱਜ ਸ਼ਹੀਦ ਕਾਮਰੇਡ ਅਮੋਲਕ ਸਿੰਘ ਭਵਨ ਵਿਖੇ ਕਾਮਰੇਡ ਮਨਜੀਤ ਕੌਰ ਨੱਥੇਵਾਲਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਦੇ ਆਰੰਭ ਵਿੱਚ ਬੀਤੇ ਦਿਨੀਂ ਪਹਿਲਗਾਮ ਵਿਖੇ ਵਾਪਰੀ ਮੰਦਭਾਗੀ ਘਟਨਾ ਦੌਰਾਨ ਸਦੀਵੀ ਵਿਛੋੜਾ ਦੇ ਗਏ ਵਿਅਕਤੀਆਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦੇਸ਼ ਅਤੇ ਗੁਆਂਢੀ ਦੇਸ਼ ਪਾਕਿਸਤਾਨ ਦੀਆਂ ਸਰਹੱਦਾਂ ਤੇ ਬਣੇ ਤਾਜ਼ਾ ਤਣਾਅ ਪੂਰਨ ਹਾਲਤਾਂ ਪ੍ਰਤੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਮੌਜੂਦਾ ਦੌਰ ਦੌਰਾਨ ਦੇਸ਼ ਵਿੱਚ ਸਾਂਝਾ ਭਾਈਚਾਰਾ ਕਾਇਮ ਰੱਖਣ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੰਗਾਂ ਹਮੇਸ਼ਾਂ ਹੀ ਸਾਡਾ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਕਰਦੀਆਂ ਹਨ, ਜਿਸ ਦੀ ਭਰਪਾਈ ਕਈ ਕਈ ਦਹਾਕੇ ਨਹੀਂ ਹੋ ਸਕਦੀ।

ਉਹਨਾਂ ਨੇ ਭਾਰਤੀ ਕਮਿਉਨਿਸਟ ਪਾਰਟੀ ਵੱਲੋਂ 21 ਤੋਂ 25 ਦਸੰਬਰ ਨੂੰ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ 25ਵੀਂ ਕੌਮੀ ਕਾਨਫਰੰਸ ਨੂੰ ਹਰ ਪੱਖ ਤੋਂ ਸਫਲ ਬਣਾਉਣ ਲਈ ਸਮੂਹ ਵਰਕਰਾਂ ਨੂੰ ਲਾਮਬੰਦ ਅਤੇ ਪ੍ਰੇਰਿਤ ਕੀਤਾ। ਮੀਟਿੰਗ ਦੌਰਾਨ 7 ਜੂਨ ਨੂੰ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਅਤੇ ਉਹਨਾਂ ਦੇ ਸਾਥੀਆਂ ਦੀ 34ਵੀ ਬਰਸੀ ਨੂੰ ਸਫਲ ਬਣਾਉਣ ਲਈ ਤੇ ਵੱਧ ਤੋਂ ਵੱਧ ਪਿੰਡਾਂ ਦੇ ਸਾਥੀਆਂ ਦੀ ਬਰਸੀ ਸਮਾਗਮ ਵਿੱਚ ਸ਼ਮੂਲੀਅਤ ਕਰਵਾਉਣ ਲਈ ਵੱਖ ਵੱਖ ਆਗੂ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ।

ਇਸ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਗੁਰਨਾਮ ਸਿੰਘ ਮਾਨੀ ਸਿੰਘ ਵਾਲਾ, ਗੁਰਚਰਨ ਸਿੰਘ ਮਾਨ, ਨਰੇਗਾ ਮਜ਼ਦੂਰਾਂ ਦੇ ਆਗੂ ਗੋਰਾ ਪਿਪਲੀ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਪੈਨਸ਼ਨਰ ਆਗੂ ਹਰਪਾਲ ਸਿੰਘ ਮਚਾਕੀ, ਇੰਦਰਜੀਤ ਸਿੰਘ ਗਿੱਲ, ਪ੍ਰੇਮ ਚਾਵਲਾ ਤੇ ਸੋਮ ਨਾਥ ਅਰੋੜਾ ਨੇ ਭਰੋਸਾ ਦਿਵਾਇਆ ਕਿ ਸਮੂਹ ਸਾਥੀ 7 ਜੂਨ ਨੂੰ ਪਿੰਡ ਔਲਖ ਵਿਖੇ ਮਨਾਏ ਜਾ ਰਹੇ ਬਰਸੀ ਸਮਾਗਮ ਨੂੰ ਹਰ ਪੱਖ ਤੋਂ ਸਫਲ ਬਣਾਉਣ ਲਈ ਆਪਣੇ ਯਤਨ ਅੱਜ ਤੋਂ ਹੀ ਸ਼ੁਰੂ ਕਰਨਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵੀਰਪਾਲ ਕੌਰ ਬੱਗੇਆਣਾ, ਚਰਨਜੀਤ ਸਿੰਘ ਚਮੇਲੀ, ਸੁਖਦਰਸ਼ਨ ਰਾਮ ਸ਼ਰਮਾ, ਬੋਹੜ ਸਿੰਘ ਔਲਖ, ਜਸਵੰਤ ਸਿੰਘ ਔਲਖ, ਮੁਖਤਿਆਰ ਸਿੰਘ ਭਾਣਾ, ਜਸਵਿੰਦਰ ਸਿੰਘ, ਜਸਪਾਲ ਸਿੰਘ, ਲਖਵਿੰਦਰ ਸਿੰਘ ਅਤੇ ਪੱਪੀ ਸਿੰਘ ਢਿੱਲਵਾਂ ਆਦਿ ਸ਼ਾਮਲ ਸਨ।

 

Leave a Reply

Your email address will not be published. Required fields are marked *