ਵੱਡੀ ਖ਼ਬਰ: ਸਿੱਖਿਆ ਵਿਭਾਗ ਵੱਲੋਂ 2 ਸਕੂਲਾਂ ਨੂੰ ਬੰਦ ਕਰਨ ਦੇ ਹੁਕਮ
ਉਕਤ ਮਾਮਲੇ ਸਬੰਧੀ ਰਿਪੋਰਟ ਸੈਕਟਰੀ ਐਜੂਕੇਸ਼ਨ, ਡੀ. ਪੀ. ਆਈ. ਐਲੀਮੈਂਟਰੀ ਅਤੇ ਡੀ. ਸੀ. ਨੂੰ ਵੀ ਭੇਜ ਦਿੱਤੀ ਗਈ ਹੈ- ਡੀਈਓ
ਲੁਧਿਆਣਾ-
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ, ਲੁਧਿਆਣਾ ਦੀ ਡੀਈਓ (ਐਲੀਮੈਂਟਰੀ) ਰਵਿੰਦਰ ਕੌਰ ਵੱਲੋਂ 2 ਸਕੂਲਾਂ ਨੂੰ ਬੰਦ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਡੀਈਓ ਵੱਲੋਂ ਬੀਤੇ ਦਿਨੀਂ ਵਿਭਾਗੀ ਟੀਮਾਂ ਤੋਂ ਕਰਵਾਈ ਗਈ ਚੈਕਿੰਗ ਦੌਰਾਨ ਅਜਿਹੇ ਸਕੂਲਾਂ ਤੋਂ ਬਿਨਾਂ ਆਰ. ਟੀ. ਈ. ਦੀ ਮਾਨਤਾ ਦੇ ਚੱਲਣ ਤੋਂ ਬਾਅਦ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਗਈ।
ਡੀ. ਈ. ਓ. ਰਵਿੰਦਰ ਕੌਰ ਵਲੋਂ ਜਾਰੀ ਹੁਕਮਾਂ ਮੁਤਾਬਕ ਹਾਲ ਦੀ ਘੜੀ 2 ਸਕੂਲਾਂ, ਜਿਨ੍ਹਾਂ ’ਚ ਟਿੱਬਾ ਰੋਡ ’ਤੇ ਸਾਰਥਕ ਅਕੈਡਮੀ ਅਤੇ ਸ਼ੇਰਪੁਰ ਕਲਾਂ ਦੀ ਪ੍ਰੇਰਣਾ ਅਕੈਡਮੀ ਨੂੰ ਆਪਣੇ ਸਕੂਲ ਤਤਕਾਲ ਪ੍ਰਭਾਵ ਨਾਲ ਬੰਦ ਕਰ ਕੇ ਇਥੇ ਪੜ੍ਹਨ ਵਾਲੇ ਬੱਚਿਆਂ ਨੂੰ ਨੇੜੇ ਦੇ ਸਰਕਾਰੀ ਸਕੂਲ ’ਚ ਦਾਖਲ ਕਰਵਾਉਣ ਲਈ ਸਬੰਧਤ ਬੀ. ਪੀ. ਈ. ਓ. ਨੂੰ ਕਿਹਾ ਗਿਆ ਹੈ।
ਉਕਤ ਮਾਮਲੇ ਸਬੰਧੀ ਰਿਪੋਰਟ ਸੈਕਟਰੀ ਐਜੂਕੇਸ਼ਨ, ਡੀ. ਪੀ. ਆਈ. ਐਲੀਮੈਂਟਰੀ ਅਤੇ ਡੀ. ਸੀ. ਨੂੰ ਵੀ ਭੇਜ ਦਿੱਤੀ ਗਈ ਹੈ। ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਬਲਾਕਾਂ ਦੇ ਬੀਪੀਓਜ਼ ਅਤੇ ਸੀਐਚਟੀ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਿਸ ਵਿੱਚ ਦਾਖਲਾ ਸਬੰਧੀ ਹੋਰ ਤੇਜ਼ੀ ਲਿਆਉਣ ਲਈ ਅਤੇ ਪ੍ਰਾਈਵੇਟ ਸਕੂਲਾਂ ਦੀ ਫਿਜ਼ੀਕਲ ਤੌਰ ‘ਤੇ ਚੈਕਿੰਗ ਕਰਕੇ ਰਿਪੋਰਟ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵੱਲੋਂ ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ।