ਸਿੱਖਿਆ ਵਿਭਾਗ ਦੇ ਡਾਇਰੈਕਟਰ ਮੁਲਾਜ਼ਮ ਜਥੇਬੰਦੀ ਨਾਲ ਭਲਕੇ ਕਰਨਗੇ ਮੀਟਿੰਗ, ਲਿਆ ਜਾ ਸਕਦੈ ਵੱਡਾ ਫ਼ੈਸਲਾ
ਮਨਿਸਟਰੀਅਲ ਕਾਮਿਆ ਦੀਆਂ ਮੰਗਾਂ ਤੇ ਕੀਤਾ ਜਾਵੇਗਾ ਵਿਚਾਰ-ਵਟਾਂਦਰਾ ਲੱਕੀ ਘੁਮੈਤ
ਸਾਹਨੇਵਾਲ/ਲੁਧਿਆਣਾ
ਮਨਿਸਟਰੀਅਲ ਸਟਾਫ਼ ਯੂਨੀਅਨ ਸਿੱਖਿਆ ਵਿਭਾਗ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੱਟੜਾ ਨੇ ਦੱਸਿਆ ਕਿ ਸੂਬਾ ਪ੍ਰਧਾਨ ਸਰਬਜੀਤ ਸਿੰਘ ਢੀਗਰਾ ਅਗਵਾਈ ਹੇਠ ਪੰਜਾਬ ਦੇ ਖੇਤਰੀ ਦਫ਼ਤਰਾਂ ਅਤੇ ਸਕੂਲਾਂ ਵਿੱਚ ਕੰਮ ਕਰਦੇ ਮਨਿਸਟਰੀਅਲ ਕਾਮਿਆਂ ਦੀ ਮੀਟਿੰਗ 15 ਮਈ ਨੂੰ ਦਫ਼ਤਰ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵਿਖੇ ਡੀਪੀਆਈ (ਸੈ) ਪੰਜਾਬ ਗੁਰਿੰਦਰ ਸਿੰਘ ਸੋਢੀ ਪੀਸੀਐਸ ਨਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਦਫ਼ਤਰ ਡਾਇਰੈਕਟਰ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਦੇ ਸਹਾਇਕ ਡਾਇਰੈਕਟਰ (ਦਫ਼ਤਰੀ ਅਮਲਾ) ਵਲ਼ੋਂ ਯੂਨੀਅਨ ਨੂੰ ਪੱਤਰ ਜਾਰੀ ਕਰਦੇ ਹੋਏ ਯੂਨੀਅਨ ਦੀਆਂ ਮੰਗਾਂ ਤੇ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਕਰਨ ਲਈ ਸਮਾ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸੀਨੀਅਰ ਸਹਾਇਕ, ਸੁਪਰਡੰਟ ਦੀਆਂ ਤਰੱਕੀਆਂ ਕਰਨਾ, 1 ਫ਼ੀਸਦੀ ਕੋਟਾ ਬਿਨਾਂ ਟੈਂਟ ਤੋਂ ਲਾਗੂ ਕਰਵਾਉਣਾ, ਦੋ-ਦੋ ਸਕੂਲਾਂ ਦਾ ਵਾਧੂ ਚਾਰਜ ਨਾ ਦੇਣਾ, ਕਲਰਕ ਦੀਆਂ ਬਦਲੀਆਂ ਲਈ ਸਮੇਂ ਵਿੱਚ ਛੋਟ , ਪ੍ਰਬੰਧ ਅਫ਼ਸਰ ਦੀਆਂ ਪੋਸਟਾਂ ਬਹਾਲ ਕਰਵਾਉਣਾ, ਸੁਪਰਡੰਟ ਦੀ ਤਰੱਕੀ ਲਈ ਸਮੇਂ ਨੂੰ ਘੱਟ ਕਰਨਾ।
1 ਜਨਵਰੀ 2014 ਤੋਂ ਪਹਿਲਾ ਜਿਨ੍ਹਾਂ ਕਰਮਚਾਰੀਆਂ ਦੇ ਕੇਸ ਨੌਕਰੀ ਲਈ ਵਿਚਾਰ ਅਧੀਨ ਸਨ ਉਹਨਾਂ ਲਈ ਪੁਰਾਣੀ ਪੈਨਸ਼ਨ ਬਹਾਲ ਕਰਨੀ,ਟਾਈਪ ਟੈੱਸਟ ਦੀ ਥਾਂ ਤੇ ਕੰਪਿਊਟਰ ਟ੍ਰੇਨਿੰਗ ਬਹਾਲ ਕਰਨਾ, ਵਿਧਵਾ ਕਰਮਚਾਰੀਆਂ ਜਾਰੀ ਪੱਤਰ ਵਿੱਚ ਸੋਧ ਕਰਨੀ ਤੇ ਟਾਈਪ ਟੈੱਸਟ ਤੋਂ ਪੂਰਨ ਛੋਟ,ਪਹਿਲਾਂ ਤੋਂ ਹੀ ਲਾਗੂ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਵਿੱਚ ਖ਼ਾਲੀ ਪੋਸਟਾਂ ਭਰਨ ਬਾਰੇ, ਫ਼ੀਲਡ ਵਿੱਚ ਨਵੀਂਆਂ ਪੋਸਟਾਂ ਲੈਣ ਸਬੰਧੀ ਆਦਿ ਮੰਗਾਂ ਤੇ ਗੱਲਬਾਤ ਵੀ ਕੀਤੀ ਜਾਵੇਗੀ।