ਭਾਰਤ ਦੇ ‘ਵਿਸ਼ਵ ਗੁਰੂ’ ਬਣਨ ‘ਚ ਅਮਰੀਕਾ ਇੱਕ ਚੁਣੌਤੀ- ਸੰਯੁਕਤ ਕਿਸਾਨ ਮੋਰਚਾ

All Latest NewsNews FlashPunjab News

 

“ਜੰਗਬਾਜ਼ ਤਾਕਤਾਂ ਵਿਰੋਧੀ ਅਮਨ ਮਾਰਚ” ਅਮਨ ਦੇ ਨਾਅਰਿਆਂ ਨਾਲ ਗੂੰਜਿਆ ਸ਼ਹਿਰ ਮਾਨਸਾ- ਮੋਰਚਾ

ਜਸਵੀਰ ਸੋਨੀ ਮਾਨਸਾ

ਭਾਰਤੀ ਕੇਂਦਰੀ ਹੁਕਮਰਾਨਾਂ ਵੱਲੋਂ ਅਮਰੀਕਾ ਦੀ ਥਾਣੇਦਾਰੀ ਨੂੰ ਸਲਾਮ ਕਰਦਿਆਂ ਜੰਗਬੰਦੀ ਕਰਨਾਂ ਵਿਕਸਤ ਦੇਸਾਂ ਨਾਲ ਟੈਕਸ ਮੁਕਤ ਵਪਾਰਿਕ ਸਮਝੌਤਿਆ ਦੀ ਉਪਜ ਵਿੱਚੋਂ ਹੋਇਆ, ਇਹਨਾਂ ਵਿਚਾਰਾਂ ਦਾ ਪ੍ਗਟਾਵਾ ‘ਅਮਨ ਮਾਰਚ’ ਲਈ ਇਕੱਤਰ ਹੋਈ ਜਨਤਾ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਨੇ ਕੀਤਾ। ਉਨਾਂ ਕਿਹਾ ਕਿ ਭਾਰਤ ਆਪਣੇ ਅੰਦਰੂਨੀ ਮਸਲੇ ਹੱਲ ਕਰਕੇ ਭਾਰਤ ਨੂੰ “ਵਿਸਵ ਗੁਰੂ” ਬਣਾਉਣ ਦੇ ਟੀਚੇ ਆਮ ਜਨਤਾ ਨਾਲ ਤਾਲਮੇਲ ਕਰਕੇ ਅੱਗੇ ਵਧਾਏ।

ਉਨਾਂ ਕਿਹਾ ਕਿ ਦੇਸ਼ ਭਰ ਦੇ ਲੋਕ ਸਰਕਾਰਾਂ ਨੂੰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਅਨੇਕਾਂ ਪ੍ਰਕਾਰ ਦੇ ਟੈਕਸ ਅਦਾ ਕਰਦੇ ਹਨ, ਸਰਕਾਰਾਂ ਨੇ ਜਿਸਦੀ ਸੁਜੱਚੀ ਵਰਤੋਂ ਸਿੱਖਿਆ, ਸੁਰੱਖਿਆ, ਸਿਹਤ ਦੀ ਕਾਨੂੰਨੀ ਗਾਰੰਟੀ ਦੇ ਕੇ ਕਰਨੀ ਹੁੰਦੀ ਹੈ, ਇਸਦੀ ਬਜਾਏ ਦੇਸ਼ ਭਰ ਵਿੱਚ ਕੇਂਦਰ ਸਰਕਾਰ ਦੀ ਨੱਕ ਹੇਠ ਧਰਮ, ਜਾਤ-ਪਾਤ, ਲਿੰਗ ਭੇਦ, ਨਸਲ ਦੇ ਨਾਂ ਤੇ ਅਰਾਜਕਤਾ ਫੈਲ ਰਹੀ ਹੈ।

ਉਨਾਂ ਕਿਹਾ ਕਿ ਸਮੁੱਚੀ ਦੁਨੀਆਂ ਜਾਣਦੀ ਹੈਕਿ ਜੰਗਾਂ ਸ਼ੁਰੂ ਸਮਾਂਬੱਧ ਹੋ ਸਕਦੀਆਂ ਹਨ ਪਰ ਸਵੈ ਤ੍ਸਿਿ਼ਨਾ ਦੇ ਚੱਲਦਿਆਂ ਜੰਗਾਂ ਰੁਕਣੀਆਂ ਵਿਅਕਤੀ ਦੇ ਹੱਥ ਨਹੀਂ ਰਹਿੰਦੀਆਂ ਅਤੇ ਪ੍ਰਮਾਣੂ ਜੰਗਾਂ ਸਮੁੱਚੀ ਪ੍ਰਕਿਰਤੀ,ਮੌਸਮ ਅਤੇ ਭਵਿੱਖ ਨੂੰ ਤਬਾਹ ਕਰਦੀਆਂ ਹਨ।

ਉਨਾਂ ਕਿਹਾ ਕਿ ਭਾਰਤੀ ਸਰਕਾਰ ਆਲੇ ਦੁਆਲੇ ਗੁਆਂਢੀ ਦੇਸ਼ਾਂ ਨਾਲ ਵਪਾਰਿਕ ਤੇ ਰਾਜਨੀਤਕ ਮਸਲਿਆਂ ਨੂੰ ਆਪਸੀ ਗੱਲਬਾਤ ਰਾਹੀਂ ਸੁਲਝਾਏ ਅਤੇ ਭਾਰਤੀ ਅੰਦਰੂਨੀ ਹਾਲਤਾਂ ਨੂੰ ਮੀਡੀਆ ਦੀ ਲਗਾਮ ਕੱਸ ਕੇ, ਆਮ ਲੋਕਾਂ ਦੇ ਰੁਜ਼ਗਾਰ, ਸਮਾਜਿਕ ਤੇ ਆਰਥਿਕ ਮਸਲਿਆਂ ਤੋਂ ਟਾਲਾ ਵੱਟਣ ਦੀ ਬਜਾਏ ਸਿਆਸੀ ਲਿਆਕਤ ਨਾਲ ਹੱਲ ਕਰਕੇ ਦੁਨੀਆਂ ਭਰ ਵਿੱਚ “ਭਾਰਤ ਨੂੰ ਵਿਸ਼ਵ ਗੁਰੂ” ਬਣਾਉਣ ਵਿੱਚ ਸਾਰਥਿਕ ਭੂਮਿਕਾ ਅਦਾ ਕਰੇ।

ਉਨਾਂ ਕਿਹਾ ਕਿ ਭਾਰਤੀ ਲੋਕ ਅਮਨ ਚਾਹੁੰਦੇ ਹਨ, ਅਤੇ ਜੰਗਬੰਦੀ ਕਰਾਉਣ ਦੇ ਨਾਂ ਉੱਤੇ ਅਮਰੀਕਾ ਆਪਣੇ ਰਾਜਨੀਤਕ, ਰਣਨੀਤਕ ਅਤੇ ਆਰਥਿਕ ਹਿੱਤਾਂ ਦੀ ਰਾਖੀ ਕਰ ਰਿਹਾ ਹੈ,ਸਰਕਾਰ ਇਸਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰੇ ਅਤੇ ਵਸਨੀਕਾਂ ਦੀ ਗੁਹਾਰ ਸੁਣੇ।

ਸੰਯੁਕਤ ਕਿਸਾਨ ਮੋਰਚੇ ਵੱਲੋਂ ਪਹਿਲਗਾਮ ਘਟਨਾ ਦੀ ਨਿਰਪੱਖ ਜਾਂਚ ਰਾਹੀਂ ਅਸਲੀ ਦੋਸੀ਼ਆਂ ਦਾ ਪਤਾ ਲਾ ਕੇ ਸਜਾਵਾਂ ਦੇਣ ਦੀ ਮੰਗ ,ਲੋਕਾਂ ਨੂੰ ਭੜਕਾਉਣ ਅਤੇ ਗਲਤ ਖ਼ਬਰਾਂ ਦੇਣ ਵਾਲੇ ਚੈਨਲਾਂ ਤੇ ਪਾਬੰਧੀ ਲਾਉਣ ਮੰਗ, ਲੋਕਾਂ ਦੇ ਜਮਹੂਰੀ ਹੱਕ ਬਹਾਲ ਕਰਨ ,ਬੰਦ ਕੀਤੇ ਗਏ ਚੈਨਲਾਂ ਬਹਾਲੀ,ਜੰਗ ਕਾਰਨ ਲੋਕਾਂ ਦੇ ਜਾਨੀ ਮਾਲੀ ਨੁਕਸਾਨ ਦਾ ਫੌਰੀ ਮੁਆਵਜੇ ਦੀ ਮੰਗ ਕੀਤੀ ਗਈ।

ਇਸ ਸਮੇਂ ਮੋਰਚੇ ਵੱਲੋਂ ਰੇਲਵੇ ਸਟੇਸ਼ਨ ਤੋਂ ਠੀਕਰੀ ਵਾਲਾ ਚੌਂਕ ਤੱਕ ਜੰਗ ਵਿਰੋਧੀ “ਅਮਨ ਮਾਰਚ” ਕੀਤਾ ਗਿਆ। ਇਸ ਸਮੇਂ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ, ਰਾਮ ਸਿੰਘ ਭੈਣੀਬਾਘਾ, ਮਲੂਕ ਸਿੰਘ ਹੀਰਕੇ,ਕੁਲਵੰਤ ਸਿੰਘ ਕਿਸ਼ਨਗੜ,ਗੁਰਨਾਮ ਸਿੰਘ ਭੀਖੀ,ਭਜਨ ਸਿੰਘ ਘੁੰਮਣ, ਜੋਗਿੰਦਰ ਸਿੰਘ ਦਿਆਲਪੁਰਾ, ਕਰਨੈਲ ਸਿੰਘ ਭੀਖੀ, ਨਰਿੰਦਰ ਕੌਰ ਬੁਰਜ ਹਮੀਰਾ, ਲਾਲ ਚੰਦ ਸਰਦੂਲਗੜ, ਮਹਿੰਦਰ ਸਿੰਘ,ਪਰਮਜੀਤ ਸਿੰਘ ,ਪ੍ਸੋਤਮ ਸਿੰਘ ਗਿੱਲ, ਅਮਰੀਕ ਸਿੰਘ ਫਫੜੇ, ਮਹਿੰਦਰ ਸਿੰਘ ਭੈਣੀਬਾਘਾ, ਮੱਖਣ ਸਿੰਘ ਭੈਣੀਬਾਘਾ, ਅਵੀ ਮੌੜ, ਸੁੱਚਾ ਸਿੰਘ ਫਰੀਦਕੇ, ਕੌਰ ਸਿੰਘ ਫੱਗੂ ਤੋਂ ਇਲਾਵਾ ਮੋਰਚੇ ਦੇ ਸੈਂਕੜੇ ਆਗੂ ਵਰਕਰ ਹਾਜਿਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *