All Latest NewsNews FlashPunjab News

Punjab News: ਪੁਲਿਸ ਅਤੇ ਨਿਹੰਗਾਂ ਵਿਚਾਲੇ ਝੜਪ, ਤਿੰਨ ਗ੍ਰਿਫਤਾਰ

 

Punjab News: 

ਮੋਗਾ ਦੇ ਵਿੱਚ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਤਿੰਨ ਕਥਿਤ ਨਿਹੰਗਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਗ੍ਰਿਫਤਾਰ ਨਿਹੰਗਾਂ ਦੀ ਪਛਾਣ ਜਗਰਾਜ ਸਿੰਘ ਪਿੰਡ ਜਲਾਲਾਬਾਦ ਪੂਰਬੀ, ਸ਼ੇਰ ਸਿੰਘ ਉਰਫ ਮਨਮੋਹਨ ਸਿੰਘ ਵਾਸੀ ਕੋਠੇ ਸ਼ੇਰ ਜੰਗ, ਜਗਰਾਉਂ ਅਤੇ ਕੁਲਵਿੰਦਰ ਸਿੰਘ ਪਿੰਡ ਸਫ਼ੀਪੁਰ ਥਾਣਾ ਸਿੱਧਵਾਂ ਬੇਟ, ਜਗਰਾਉਂ ਵਜੋਂ ਹੋਈ ਹੈ।

ਡੀਐੱਸਪੀ ਸਿਟੀ ਰਵਿੰਦਰ ਸਿੰਘ ਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ, ਮੁਲਜ਼ਮ ਹੋਟਲ ਮਾਲਕ ਤੋਂ ਫਿਰੌਤੀ ਦੇਣ ਲਈ ਦਬਾਅ ਬਣਾ ਰਹੇ ਸਨ।

ਪੁਲੀਸ ਮੁਤਾਬਕ ਸੁਮਿਤ ਕੁਮਾਰ ਵਾਸੀ ਮੋਗਾ ਦੇ ਬਿਆਨ ਉੱਤੇ ਕੇਸ ਦਰਜ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਮੁਤਾਬਕ ਉਸ ਦੇ ਦੋਸਤ ਸਾਜਨ ਨੇ ਕੋਟਕਪੂਰਾ ਬਾਈਪਾਸ ਉੱਤੇ ਹੋਟਲ ਠੇਕੇ ਉੱਤੇ ਲਿਆ ਹੋਇਆ ਹੈ। ਉਹ ਆਪਣੇ ਦੋਸਤ ਕੋਲ ਗਿਆ ਸੀ।

ਇਸ ਦੌਰਾਨ ਮਹਿੰਦਰਾ ਐਕਸਯੂਵੀ ਗੱਡੀ ਉੱਤੇ ਆਏ ਮੁਲਜ਼ਮਾਂ ਨੇ ਪੈਸਿਆਂ ਦੀ ਮੰਗ ਕੀਤੀ ਅਤੇ ਲੜਾਈ ਝਗੜਾ ਕਰਨ ਲੱਗ ਪਏ। ਇਸ ਦੌਰਾਨ ਮੁਲਜ਼ਮਾਂ ਨੇ ਉਸਦਾ ਰਿਵਾਲਵਰ ਖੋਹ ਲਿਆ।

ਇਤਲਾਹ ਮਿਲਣ ’ਤੇ ਪੁਲੀਸ ਮੌਕੇ ਉੱਤੇ ਪੁੱਜ ਗਈ ਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲੀਸ ਨਾਲ ਉਲਝ ਪਏ ਅਤੇ ਹਵਾ ਵਿਚ ਤਲਵਾਰਾਂ ਲਹਿਰਾਈਆਂ।

ਪੁਲੀਸ ਨੇ ਬੜੀ ਮੁਸ਼ਕੱਤ ਨਾਲ ਮੁਲਜ਼ਮਾਂ ਨੂੰ ਕਾਬੂ ਕੀਤਾ। ਮੁਲਜ਼ਮਾਂ ਤੇ ਪੁਲੀਸ ਦਰ ਮਿਆਨ ਹੱਥੋਪਾਈ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

 

Leave a Reply

Your email address will not be published. Required fields are marked *