ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਲਿਆ ਅਹਿਮ ਫ਼ੈਸਲਾ, ਪੜ੍ਹੋ ਪੂਰੀ ਖ਼ਬਰ
Punjab News- ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ।
ਬੋਰਡ ਨੇ ਹੁਣ ਨਵਾਂ ਫ਼ੈਸਲਾ ਜਾਰੀ ਕਰਦਿਆਂ ਹੋਇਆ, ਵਿਦਿਆਰਥੀਆਂ ਨੂੰ ਕਿਹਾ ਹੈ ਕਿ ਜੇਕਰ ਕੋਈ ਪ੍ਰੀਖਿਆਰਥੀ ਆਪਣੇ ਨਤੀਜੇ ਸਬੰਧੀ ਸੰਤੁਸ਼ਟ ਨਹੀਂ ਹੈ ਅਤੇ ਰੀ-ਚੈਕਿੰਗ ਕਰਵਾਉਣਾ ਚਾਹੁੰਦਾ ਹੈ, ਤਾਂ ਉਹ 21 ਮਈ 2025 ਤੋਂ 04 ਜੂਨ 2025 ਤਕ ਆਨਲਾਈਨ ਰੀ-ਚੈਕਿੰਗ ਫਾਰਮ ਭਰ ਸਕਦੇ ਹਨ।
ਆਪਣੇ ਬਿਆਨ ਵਿੱਚ ਬੋਰਡ ਨੇ ਕਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲ 2025 ਦੀਆਂ ਸਾਰੇ ਵਿਸ਼ਿਆਂ ਸਮੇਤ ਓਪਨ ਸਕੂਲ, ਰੀ-ਅਪੀਅਰ, ਵਾਧੂ ਵਿਸ਼ਾ ਅਤੇ ਦਰਜਾ/ਕਾਰਗੁਜ਼ਾਰੀ ਵਧਾਉਣ ਵਾਲੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ।
ਜੇਕਰ ਕੋਈ ਪ੍ਰੀਖਿਆਰਥੀ ਆਪਣੇ ਨਤੀਜੇ ਸਬੰਧੀ ਸੰਤੁਸ਼ਟ ਨਹੀਂ ਹੈ ਅਤੇ ਰੀ-ਚੈਕਿੰਗ ਕਰਵਾਉਣਾ ਚਾਹੁੰਦਾ ਹੈ, ਤਾਂ ਉਹ 21 ਮਈ 2025 ਤੋਂ 04 ਜੂਨ 2025 ਤਕ ਆਨਲਾਈਨ ਰੀ-ਚੈਕਿੰਗ ਫਾਰਮ ਭਰ ਸਕਦੇ ਹਨ।
ਇਸ ਸਬੰਧੀ ਫ਼ੀਸ ਵੀ ਆਨਲਾਈਨ ਭਰੀ ਜਾਵੇਗੀ। ਪ੍ਰੀਖਿਆਰਥੀ ਰੀ-ਚੈਕਿੰਗ ਫਾਰਮ ਭਰਨ ਤੋਂ ਬਾਅਦ ਉਸ ਦਾ ਪ੍ਰਿੰਟਆਉਟ ਆਪਣੇ ਕੋਲ ਸੰਭਾਲ ਕੇ ਰੱਖਣ।
ਹਾਰਡ ਕਾਪੀ ਬੋਰਡ ਦਫ਼ਤਰ ਵਿਚ ਜਮਾਂ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਹੋਰ ਜਾਣਕਾਰੀ ਲਈ ਵਿਦਿਆਰਥੀ ਬੋਰਡ ਦੀ ਅਧਿਕਾਰਕ ਵੈੱਬਸਾਈਟ www.pseb.ac.in ‘ਤੇ ਵੇਖ ਸਕਦੇ ਹਨ।