ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨਾਭਾ ਵਿਖ਼ੇ ਕਰੇਗੀ ਰੋਸ ਪ੍ਰਦਰਸ਼ਨ- ਵਿਕਾਸ ਸਾਹਨੀ
ਕੇਜਰੀਵਾਲ ਤੇ ਮੁੱਖ ਮੰਤਰੀ ਆਮਦ ਮੌਕੇ ਕੀਤਾ ਜਾਵੇਗਾ ਰੋਸ
ਪੰਜਾਬ ਨੈੱਟਵਰਕ, ਬਰੇਟਾ–
ਪਿਛਲੇ ਲੰਬੇ ਸਮੇ ਤੋਂ ਆਪਣੀ ਬਹਾਲੀ ਨੂੰ ਲੈ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਸੰਘਰਸ਼ ਕੀਤਾ ਜਾ ਰਿਹਾ ਹੈ।
ਜਥੇਬੰਦੀ ਆਗੂ ਵਿਕਾਸ ਸਾਹਨੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾ ਮਾਨ ਸਰਕਾਰ ਵੱਲੋ ਮੁੜ ਬਹਾਲ ਕੱਚੇ ਅਧਿਆਪਕ ਨਾਲ ਵਾਦਾ ਕੀਤਾ ਸੀ ਕੇ ਸੱਤਾ ਵਿਚ ਆਉਂਦਿਆਂ ਹੀ ਉਹਨਾਂ ਹਰਾ ਪੇਨ ਚਲਾ ਕੇ ਉਹਨਾਂ ਬਹਾਲ ਕੀਤਾ ਜਾਵੇਗਾ।
ਪਰ 39 ਮਹੀਨੇ ਬੀਤ ਜਾਨ ਤੋਂ ਬਾਅਦ ਵੀ ਹਰਾ ਪੇਨ ਅਜੇ ਤੱਕ ਨਹੀਂ ਚਲਿਆ ਉਹਨਾਂ ਮੰਗ ਹੈ ਕਿ ਸਾਡਾ ਡਾਟਾ ਸਬ ਵੈਰੀਫਾਈ ਹੋ ਗਿਆ ਸਾਡੇ ਨਾਲ ਕੀਤੇ ਵਾਅਦੇ ਅਨੁਸਾਰ ਸਕੂਲਾਂ ਚ ਨਿਯੁਕਤ ਕੀਤਾ ਜਾਵੇ।
ਜਿਸ ਦੇ ਰੋਸ ਵਜੋਂ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਮੁੱਖ ਮੰਤਰੀ ਦੀ ਆਮਦ ਤੇ 21 ਮਈ 2025 ਨੂੰ ਨਾਭਾ ਵਿਖ਼ੇ ਸੂਬਾ ਪੱਧਰੀ ਇਕੱਠ ਉਪਰੰਤ ਰੋਸ ਪ੍ਰਦਸ਼ਨ ਕੀਤਾ ਜਾਵੇਗਾ।
ਸੂਬਾ ਪ੍ਰਧਾਨ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਅਧਿਆਪਕਾ ਨੂੰ ਸੜਕਾ ਤੇ ਰੁਲਣ ਲਈ ਮਜ਼ਬੂਰ ਕਰ ਰਹੀ ਹੈ।
ਇਸ ਮੌਕੇ ਤੇ ਲਖਵਿੰਦਰ ਕੋਰ, ਕਿਰਨਾ ਕੋਰ, ਅਮਨਦੀਪ ਕੋਰ, ਵਰੁਨ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਕਾਂਤਾ ਰਾਣੀ, ਵਜ਼ੀਰ ਸਿੰਘ, ਹਰਮਨਜੀਤ ਕੌਰ, ਅੰਗਰੇਜ਼ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ ਅਤੇ ਰਕਿੰਦਰਜੀਤ ਕੌਰ ਆਦਿ ਹਾਜ਼ਰ ਸਨ।