ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ, ਭਲਕੇ ਇੱਥੇ ਬੰਦ ਰਹਿਣਗੇ ਸਕੂਲ-ਕਾਲਜ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਦੇ ਵੱਲੋਂ 23 ਮਈ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੁਆਰਾ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸਿਰਫ਼ ਕਪੂਰਥਲਾ ਦੇ ਸਾਰੇ ਸਕੂਲ-ਕਾਲਜ ਅਤੇ ਦਫ਼ਤਰ 23 ਮਈ ਨੂੰ ਬੰਦ ਰਹਿਣਗੇ।
ਆਪਣੇ ਹੁਕਮਾਂ ਵਿੱਚ ਸਰਕਾਰ ਨੇ ਕਿਹਾ ਹੈ ਕਿ ਮਾਤਾ ਭੱਦਰਕਾਲੀ ਜੀ ਦੇ ਇਤਿਹਾਸਕ ਮੇਲੇ (ਸ਼ੇਖੂਪੁਰ) ਦੇ ਅਵਸਰ ਮੌਕੇ 25 ਮਈ 2025 (ਦਿਨ ਸ਼ੁੱਕਰਵਾਰ) ਨੂੰ ਸਬ ਡਵੀਜ਼ਨ ਕਪੂਰਥਲਾ ਵਿੱਚ ਪੈਂਦੇ ਸਰਕਾਰੀ ਅਦਾਰਿਆਂ, ਨਿਗਮਾਂ, ਬੋਰਡਾਂ ਅਤੇ ਵਿਦਿਅਕ ਅਦਾਰਿਆਂ (ਜਿਨਾਂ ਅਦਾਰਿਆਂ ਵਿੱਚ ਪੇਪਰ ਹੋ ਰਹੇ ਹਨ, ਨੂੰ ਛੱਡ ਕੇ) ਅਤੇ ਹੋਰ ਸਰਕਾਰੀ ਸੰਸਥਾਵਾਂ ਵਿੱਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ।