ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਸੀਡੀਪੀਓ ਅਤੇ ਕਲਰਕ ਖਿਲਾਫ ਨਾਅਰੇਬਾਜੀ! ਤਨਖ਼ਾਹਾਂ ਨਾਲ ਜੁੜਿਆ ਮਾਮਲਾ
ਅੰਮ੍ਰਿਤਸਰ
ਅੱਜ ਚਗਾਵਾਂ ਬਲਾਕ ਦੇ ਸੀਡੀਪੀਓ ਵੀਨਾ ਅਤੇ ਕਲਰਕ ਜਸਬੀਰ ਕੌਰ ਖਿਲਾਫ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ਼ ਪ੍ਰਦਰਸ਼ਨ ਚੁਗਾਵਾਂ ਬਲਾਕ ਦੀ ਸੀਡੀਪੀਓ ਵੀਨਾ ਅਤੇ ਕਲਰਕ ਜਸਬੀਰ ਕੌਰ ਦੇ ਖਿਲਾਫ ਤਾਂ ਕੀਤਾ ਗਿਆ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਵਰਕਰਾਂ ਅਤੇ ਹੈਲਪਰਾਂ ਆਪਣੀ ਤਨਖਾਵਾਂ ਨੂੰ ਲੈ ਕੇ ਪਰੇਸ਼ਾਨ ਹਨ।
ਜਦਕਿ ਪੰਜਾਬ ਸਰਕਾਰ ਵੱਲੋਂ ਬਜਟ ਰਿਲੀਜ ਕੀਤਿਆਂ ਕਾਫੀ ਸਮਾਂ ਹੋ ਗਿਆ ਹੈ, ਪਰ ਅਜੇ ਤੱਕ ਵਰਕਰਾਂ ਹੈਲਪਰਾਂ ਦੀਆਂ ਤਨਖਾਵਾਂ ਨਹੀਂ ਪਈਆਂ ਜਦੋਂ ਇਸ ਸਬੰਧ ਵਿੱਚ ਵੀਨਾ ਸੀਡੀਪੀਓ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਆਪਣਾ ਪੱਲਾ ਝਾੜਦਿਆਂ ਕਿਹਾ ਕਿ ਤੁਸੀਂ ਅਕਾਊਂਟੈਂਟ ਨਾਲ ਗੱਲ ਕਰੋ ਕਿ ਬਿਲ ਬਣੇ ਕਿ ਨਹੀਂ ਫਿਰ ਮੈਂ ਸਾਈਨ ਕਰਕੇ ਆਵਾਂਗੀ।
ਜਦੋਂ ਸਰਕਲ ਚਵਿੰਡਾ ਦੀ ਪ੍ਰਧਾਨ ਬਲਜੀਤ ਕੌਰ ਨੂੰ ਅਕਾਊਂਟੈਂਟ ਕੋਲ ਭੇਜਿਆ ਗਿਆ ਤਾਂ ਅਕਾਊਂਟੈਂਟ ਉਸ ਵੱਲੋਂ ਵੀ ਕਥਿਤ ਤੌਰ ਤੇ ਮਾੜਾ ਵਿਵਹਾਰ ਕੀਤਾ ਗਿਆ। ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਨੇ ਦੋਸ਼ ਲਾਇਆ ਕਿ ਅਕਾਊਂਟੈਂਟ ਵੱਲੋਂ ਬਲਜੀਤ ਕੌਰ ਨਾਲ ਬਹੁਤ ਜਿਆਦਾ ਬੁਰਾ ਵਤੀਰਾ ਕੀਤਾ ਗਿਆ ਤੇ ਉਸ ਬਲਾਕ ਵਿੱਚ ਤਿੰਨ ਅਜਿਹੀਆਂ ਵਰਕਰਾਂ ਹਨ ਜਿਨਾਂ ਦੀ ਤਨਖਾਹ ਦੋ ਦੋ ਸਾਲ ਤੋਂ ਉਹਨਾਂ ਦੇ ਖਾਤੇ ਵਿੱਚ ਨਹੀਂ ਪਈ ਗਈ।
ਇਸ ਲਈ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਦੀ ਅਗਵਾਈ ਵਿੱਚ ਪੰਜਾਬ ਕੈਸ਼ੀਅਰ ਹਰਪ੍ਰੀਤ ਕੌਰ,ਜ਼ਿਲ੍ਹਾ ਪ੍ਰਧਾਨ ਮਧੂ ਮੀਤ ਪ੍ਰਧਾਨ ਕੁਲਵੀਰ ਕੌਰ ਸਰਕਲ ਪ੍ਰਧਾਨ ਬਲਜੀਤ ਕੌਰ ਹਰਪ੍ਰੀਤ ਕੌਰ ਮੋਨਿਕਾ ਅਤੇ ਹੋਰ ਵਰਕਰਾਂ ਵੱਲੋਂ ਸੀਡੀਪੀਓ ਚੁਗਾਵਾ ਵੀਨਾ ਅਤੇ ਕਲਰਕ ਜਸਬੀਰ ਕੌਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ, ਇਸ ਸਬੰਧ ਵਿੱਚ ਮੰਗ ਪੱਤਰ ਜਿਲਾ ਪ੍ਰੋਗਰਾਮ ਅਫਸਰ ਮੀਨਾ ਦੇਵੀ ਨੂੰ ਦਿੱਤਾ ਗਿਆ ਅਤੇ ਕਲਰਕ ਅਤੇ ਸੀਡੀਪੀਓ ਵੀਨਾ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ।