ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਿਖੇ ਚੱਲ ਰਹੀ ਉਸਾਰੀ ਲਈ ਰਵਿੰਦਰ ਆਂਵਾਲਾ ਨੇ ਸੌਂਪਿਆ ਦੋ ਲੱਖ ਦਾ ਚੈੱਕ
ਗੁਰੂਹਰਸਹਾਏ
ਆਪਣੀ ਦਰਿਆਦਿਲੀ ਤੇ ਸੇਵਾ ਹੀ ਮੰਤਵ ਨੂੰ ਲੈ ਕੇ ਜਾਣੇ ਜਾਂਦੇ ਉੱਘੇ ਰਾਜਨੇਤਾ ਤੇ ਸਮਾਜਸੇਵੀ ਰਮਿੰਦਰ ਸਿੰਘ ਆਂਵਲਾ ਵੱਲੋਂ ਗੁਰੂਹਰਸਹਾਏ ਅੱਜ ਇੱਥੇ ਕਾਲੋਨੀ ਇੰਪੀਰੀਅਲ ਇਨਕਲੇਵ ਵਿਖੇ ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਗੁਰੂਦੁਆਰਾ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਚੱਲ ਰਹੀ ਇਮਾਰਤ ਦੀ ਉਸਾਰੀ ਲਈ ਉਨ੍ਹਾਂ ਨੇ ਮੌਕੇ ਤੇ ਹੀ ਦੋ ਲੱਖ ਰੁਪਏ ਦਾ ਚੈੱਕ ਪ੍ਰਬੰਧਕਾਂ ਨੂੰ ਸੌਂਪਿਆ। ਮੌਕੇ ਹਾਜ਼ਰ ਲਾਡਾਂ ਵੋਹਰਾ,ਪਰਵੀਨ ਅਗਰਵਾਲ, ਜਸਵੰਤ ਮੈਣੀ, ਬੱਬੂ ਬੇਦੀ, ਸੁਖਚੈਨ ਸੋਢੀ ਪ੍ਰਬੰਧਕਾਂ ਵੱਲੋਂ ਤੇ ਹਾਜ਼ਰ ਕਲੋਨੀ ਦੇ ਪਵੰਵਤੇ ਵਲੋਂ ਉਨ੍ਹਾਂ ਦੀ ਇਸ ਦਰਿਆਦਿਲੀ ਸਨਮਾਨ ਕੀਤਾ ਗਿਆ।
ਅੱਜ ਉਨ੍ਹਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ,ਮੋਹਨ ਕੇ ਹਿਠਾੜ ਵਿਖੇ ਵੱਧ ਰਹੀ ਗਰਮੀ ਦੇ ਕਹਿਰ ਨੂੰ ਦੇਖਦੇ ਸਕੂਲ ਦੇ ਸਟਾਫ ਦੀ ਮੰਗ ਅਨੁਸਾਰ ਸਕੂਲ ਵਿੱਚ ਬੱਚਿਆਂ ਦੀ ਸਹੂਲਤ ਲਈ ਦੋ ਸੋਲਰ ਇਨਵਰਟਰ ਬੈਟਰੇ ਸਕੂਲ ਨੂੰ ਦਾਨ ਦਿੱਤੇ ਗਏ। ਇਸ ਤੇ ਸਕੂਲ ਦੇ ਸ਼੍ਰੀ ਬਲਦੇਵ ਸਿੰਘ ਸੈਂਟਰ ਹੈੱਡ ਟੀਚਰ ਤੇ ਸਮੂਹ ਸਟਾਫ਼ ਵੱਲੋਂ ਸਾਬਕਾ ਵਿਧਾਇਕ ਆਂਵਲਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਆਂਵਲਾ ਜੀ ਦੱਸਿਆ ਕਿ ਸਿਹਤ ਅਤੇ ਸਿੱਖਿਆ ਨਾਲ ਜੁੜੇ ਕੰਮਾਂ ਨੂੰ ਉਨ੍ਹਾਂ ਦੀ ਹਮੇਸ਼ਾ ਪਹਿਲ ਰਹੀ ਹੈ। ਉਹ ਆਉਂਦੇ ਸਮੇਂ ਵਿੱਚ ਹੋਰਨਾਂ ਪਿੰਡਾਂ ਲਈ ਵੀ ਅਜਿਹੀਆਂ ਸਹੂਲਤਾਂ ਨੂੰ ਪਹਿਲ ਦਿੰਦੇ ਰਹਿਣਗੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਅਮਰੀਕ ਸਿੰਘ,ਬਲਾਕ ਪ੍ਰਧਾਨ ਭੀਮ ਕੰਬੋਜ਼,ਸਰਪੰਚ ਕੁਲਵਿੰਦਰ ਸਿੰਘ ਕਾਹਨ ਸਿੰਘ ਵਾਲਾ,ਰਿੰਕੂ ਸੋਢੀ, ਮੋਨੂੰ ਨੰਬਰਦਾਰ,ਅਸ਼ਵਨੀ ਕੁਮਾਰ ਚੇਅਰਮੈਨ ਐੱਸ ਐਮ ਸੀ ਅਤੇ ਸਮੂਹ ਕਮੇਟੀ ਮੈਂਬਰ,ਗਗਨਦੀਪ ਸਰਪੰਚ ਅਤੇ ਸਮੂਹ ਪੰਚਾਇਤ, ਮੋਹਨ ਕੇ ਹਿਠਾੜ ਹਾਜ਼ਰ ਸਨ।