All Latest NewsNews FlashPunjab News

ਸਿੱਖਿਆ ਵਿਭਾਗ ਨੇ ਪ੍ਰਿੰਸੀਪਲ ਅਨੀਤਾ ਸ਼ਰਮਾ ਨੂੰ ਤਰੱਕੀ ਦੇ ਕੇ ਬਣਾਇਆ DEO- ਸੰਭਾਲਿਆ ਅਹੁਦਾ

 

ਅਨੀਤਾ ਸ਼ਰਮਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨਵਾਂ ਸ਼ਹਿਰ ਦਾ ਅਹੁਦਾ ਸੰਭਾਲਿਆ

ਪ੍ਰਮੋਦ ਭਾਰਤੀ, ਨਵਾਂ ਸ਼ਹਿਰ

ਅਨੀਤਾ ਸ਼ਰਮਾ ਪੀ.ਈ.ਐੱਸ ਵੱਲੋਂ ਤਰੱਕੀ ਉਪਰੰਤ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ਐਲੀ.ਸਿ) ਸ਼ਹੀਦ ਭਗਤ ਸਿੰਘ ਨਗਰ ਦਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਆਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਟੱਪਰੀਆਂ ਵਿਖੇ ਪ੍ਰਿੰਸੀਪਲ ਸਨ।

ਅਹੁਦਾ ਸੰਭਾਲਣ ਉਪਰੰਤ ਅਨੀਤਾ ਸ਼ਰਮਾ ਪੀ.ਈ.ਐੱਸ ਨੇ ਕਿਹਾ ਕਿ ਉਹ ਜ਼ਿਲ੍ਹੇ ਵਿੱਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ ਮੁਹਿੰਮ ਨੂੰ ਹੋਰ ਤੇਜ ਕਰਨਗੇ ਅਤੇ ਉਹਨਾਂ ਕਿਹਾ ਕਿ ਉਹ ਪੰਜਾਬ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੁਰਾ ਯੋਗਦਾਨ ਪਾਉਣਗੇ।

ਇਸ ਮੌਕੇ ਜਗਜੀਤ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ,ਲਖਵੀਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ),ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ, ਪ੍ਰਿੰ. ਪਰਮਜੀਤ ਕੌਰ, ਪ੍ਰਿੰ.ਅਲਕਾ ਰਾਣੀ, ਪ੍ਰਿੰ. ਸਿਵਾਨੀ ਸੇਤੀਆ, ਜਸਵਿੰਦਰ ਸਿੰਘ ਸੁਪਰਡੈਂਟ,ਪ੍ਰਿੰ. ਰਾਜਨ ਭਾਰਦਵਾਜ ਬੀ.ਐਨ.ਓ,ਪ੍ਰਿੰ. ਰਜਨੀਸ਼ ਕੁਮਾਰ,ਪ੍ਰਿੰ. ਗੁਰਪ੍ਰੀਤ ਸਿੰਘ ਬੀ.ਐਨ.ਓ,ਪ੍ਰਿੰ. ਡਾ ਸੁਰਿੰਦਰ ਪਾਲ ਅਗਨੀਹੋਤਰੀ,ਅਮਰਪ੍ਰੀਤ ਸਿੰਘ ਜੌਹਰ ਬੀ.ਐਨ.ਓ,ਹੈੱਡਮਾਸਟਰ ਨਵੀਨ ਗੁਲਾਟੀ,ਹੈੱਡ ਮਾਸਟਰ ਬਲਜੀਤ ਕੁਮਾਰ, ਬਿਕਰਮ ਸਿੰਘ, ਬਲਵੰਤ ਰਾਏ,ਜਗਦੀਸ਼ ਰਾਏ ਐੱਮ.ਆਈ.ਐੱਸ, ਦੇਸ ਰਾਜ ਆਦਿ ਸਮੇਤ ਸਮੂਹ ਦਫ਼ਤਰੀ ਅਮਲਾ ਹਾਜ਼ਰ ਸੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ਐਲੀ.ਸਿ) ਦੀ ਪੋਸਟ ਪਿਛਲੇ ਲੰਬੇ ਸਮੇਂ ਤੋਂ ਖ਼ਾਲੀ ਪਈ ਸੀ।

 

Leave a Reply

Your email address will not be published. Required fields are marked *