ਬੀ ਐਲ ਓ ਯੂਨੀਅਨ ਨੇ ਕੀਤੀ ਅਹਿਮ ਮੀਟਿੰਗ
ਪੰਜਾਬ ਨੈੱਟਵਰਕ, ਸੰਗਰੂਰ –
ਬੀ ਐਲ ਓ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਅਤੇ ਜਨਰਲ ਸਕੱਤਰ ਸੁਭਾਸ਼ ਗਨੋਟਾ ਨੇ ਕਿਹਾ ਕਿ ਜੋ ਪਿਛਲੇ ਸਮੇਂ ਲੋਕ ਸਭਾ ਚੋਣਾਂ ਪੰਜਾਬ ਵਿੱਚ ਹੋਈਆਂ ਸੀ, ਉਹਨਾਂ ਚੋਣਾਂ ਵਿੱਚ ਦਫਤਰ ਮੁੱਖ ਚੋਣ ਅਫਸਰ ਪੰਜਾਬ ਨੇ ਡੀ ਸੀ ਸੰਗਰੂਰ ਦੇ ਹੁਕਮਾਂ ਰਾਹੀਂ, ਐਸ ਡੀ ਐਮ ਸਬ ਡਿਵੀਜ਼ਨ ਲਹਿਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਸੀ ਕਿ ਇਲੈਕਸ਼ਨ ਵਾਲੇ ਦਿਨ ਜੋ ਵੀ ਬੀ ਐਲ ਓ 75% ਵੋਟ ਦਾ ਭੁਗਤਾਨ ਕਰਵਾਏਗਾ, ਉਸ ਬੀ ਐਲ ਓ ਨੂੰ 5000 ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ।
ਬਹੁਤ ਬੀ ਐਲ ਓ ਸਾਹਿਬਾਨ ਨੇ ਆਪਣੀ ਮਿਹਨਤ ਤੇ ਆਪਣੇ ਖਰਚੇ ਨਾਲ ਵੋਟਾਂ ਦੀ ਜੋ ਪ੍ਰਤੀਸ਼ਤ ਰੱਖੀ ਗਈ ਸੀ ਉਸ ਤੋਂ ਵੀ ਵੱਧ ਵੋਟਾਂ ਦਾ ਭੁਗਤਾਨ ਕਰਵਾਇਆ ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਤੱਕ ਬੀ ਐਲ ਓ ਦਾ ਜੋ ਮਾਨ-ਸਨਮਾਨ ਬਣਦਾ ਸੀ, ਉਹ ਅੱਜ ਤੱਕ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਜੋ ਸਕੂਲ ਮੁਖੀਆਂ ਨੇ ਆਪਣੇ ਪੱਧਰ ਤੇ ਇਲੈਕਸ਼ਨ ਟੀਮਾਂ ਨੂੰ ਖਾਣਾ ਤੇ ਚਾਹ ਦਾ ਪ੍ਰਬੰਧ ਕੀਤਾ ਸੀ, ਉਸ ਦੀ ਰਾਸ਼ੀ ਵੀ ਅੱਜ ਤੱਕ ਸਕੂਲ ਮੁਖੀਆਂ ਨੂੰ ਨਹੀਂ ਦਿੱਤੀ ਗਈ।
ਜਦੋਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਪੱਤਰ ਜਾਰੀ ਹੋਇਆ ਸੀ ਜਿਸ ਵਿੱਚ ਗੱਲ ਕਹੀ ਗਈ ਸੀ ਕਿ ਜੋ ਵੀ ਖਰਚ ਸਕੂਲ ਮੁਖੀ ਕਰੇਗਾ, ਉਹ ਸਾਰਾ ਪੈਸਾ ਸਕੂਲ ਮੁਖੀ ਦੇ ਅਕਾਊਂਟ ਵਿੱਚ ਇੱਕ ਦੋ ਦਿਨ ਦੇ ਵਿੱਚ ਪਾ ਦਿੱਤਾ ਜਾਵੇਗਾ ਪਰ ਅਫਸੋਸ ਉਹ ਵੀ ਅੱਜ ਤੱਕ ਨਹੀਂ ਪਾਇਆ ਗਿਆ ਜਿਸ ਕਰਕੇ ਬੀ ਐਲ ਓ ਯੂਨੀਅਨ ਸਬ ਡਿਵੀਜ਼ਨ ਲਹਿਰਾ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਹੈ। ਬੀ ਐਲ ਓ ਯੂਨੀਅਨ ਸਬ ਡਿਵੀਜ਼ਨ ਲਹਿਰਾ ਪ੍ਰਸ਼ਾਸਨ ਤੋਂ ਉਮੀਦ ਕਰਦੀ ਹੈ ਕਿ ਜੋ ਉਪਰੋਕਤ ਮਸਲੇ ਹਨ ਉਨਾਂ ਦਾ ਜਲਦ ਹੀ ਹੱਲ ਕੀਤਾ ਜਾਵੇਗਾ।