All Latest NewsNews FlashPunjab News

ਪੰਜਾਬ ਸਰਕਾਰ ਜੇਕਰ ਸਹੀ ਅਰਥਾਂ ‘ਚ ਵਧਾਉਣਾ ਚਾਹੁੰਦੀ ਦਾਖ਼ਲਾ ਤਾਂ… ਐਲੀਮੈਂਟਰੀ ਟੀਚਰਜ਼ ਜਥੇਬੰਦੀ ਨਾਲ ਕਰੇ ਸੰਪਰਕ, ਓਨ੍ਹਾਂ ਕੋਲ ਹੈ ਸਾਰਾ ਰੋਡ ਮੈਪ- ਪੰਨੂ, ਲਹੌਰੀਆ

 

ਸਰਕਾਰ ਜੇਕਰ ਸਹੀ ਅਰਥਾਂ ਵਿੱਚ ਦਾਖਲਾ ਵਧਾਉਣ ਅਤੇ ਸਿਖਿਆ ਦਾ ਮਿਆਰ ਉੱਪਰ ਚੁੱਕਣਾ ਚਾਹੁੰਦੀ ਹੈ ਤਾਂ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਪੰਜਾਬ ਕੋਲ ਹੈ ਰੋਡ ਮੈਪ

ਸਰਕਾਰ ਸੁਝਾਅ ਲੈਣਾ ਚਾਹੇ ਤਾਂ ਦਾਖਲੇ ਲਈ ਤਰਲੇ ਕੱਢਣ ਦੀ ਜਗਾ ਦਾਖਲੇ ਲਈ ਲਾਈਨਾਂ ਲੱਗਣਗੀਆਂ – ਪੰਨੂ , ਲਹੌਰੀਆ

ਐਮ.ਐਲ.ਏ ਤੇ ਮੰਤਰੀਆਂ ਨੂੰ ਦਿੱਤੇ ਜਾਣਗੇ ਮੰਗ ਪੱਤਰ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਦੱਸਿਆ ਕਿ ਅਧਿਆਪਕਾਂ ਕੋਲੋ ਪੜਾਈ ਦੀ ਥਾਂ ਵੀਹ ਤਰਾਂ ਦੇ ਗੈਰਵਿਦਿਅਕ ਕੰਮ ਲੈ ਕੇ ਅਤੇ ਵੱਖ ਵੱਖ ਪਰੋਜੈਕਟ ਜੋ ਸਿਖਿਆ ਦਾ ਨਾਸ ਕਰ ਰਹੇ ਹਨ , ਇਹਨਾਂ ਨਾਲ ਮਿਆਰੀ ਸਿਖਿਆ ਦਾ ਢੰਡੋਰਾ ਨਹੀ ਪਿੱਟਿਆ ਜਾ ਸਕਦਾ । ਜੇਕਰ ਸਰਕਾਰ ਨੂੰ ਸਰਕਾਰੀ ਸਕੂਲਾਂ ਦੇ ਬੱਚਿਆ ਨੂੰ ਪੜਾਉਣ ਲਈ ਮਨੋ ਤਿਆਰ ਹੈ ਤਾਂ ਅਧਿਆਪਕ ਵਰਗ ਤੋ ਸਾਰੇ ਕੰਮ ਛੁਡਾਕੇ ਤੇ ਚਲਾਏ ਜਾ ਰਹੇ ਸਿਖਿਆ ਮਾਰੂ ਪਰੋਜੈਕਟ ਬੰਦ ਕਰਕੇ ਸਾਨੂੰ ਸਿਰਫ ਤੇ ਸਿਰਫ ਪੜਾਈ ਵੱਲ ਧਿਆਨ ਕਰਨ ਦੇਵੇ ।ਚੰਗੇ ਸਕੂਲ , ਉੱਚ ਯੋਗਤਾ ਤੇ ਤਜਰਬੇਕਾਰ ਅਧਿਆਪਕ ਹੋਣ ਦੇ ਬਾਵਜੂਦ ਵੀ ਸਰਕਾਰੀ ਸਕੂਲਾਂ ਚ ਲਗਾਤਾਰ ਦਾਖਲੇ ਦਾ ਘੱਟਣਾ ਅਤੇ ਸਿਖਿਆ ਦਾ ਮਿਆਰ ਥੱਲੇ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਅਤੇ ਇਸਦੇ ਅਸਲ਼ੀ ਕਾਰਣਾਂ ਨੂੰ ਸਮਝਣਾ ਪਵੇਗਾ ।ਐਮ ਐਲ ਏਜ /ਮੰਤਰੀਆ ਨੂੰ ਮੰਗ ਪੱਤਰ ਦਿਤੇ ਜਾਣਗੇ।

ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਵੱਲੋ ਪੰਜਾਬ ਸਰਕਾਰ ਦੀ ਨੀਤੀ ਦੀ ਸਖਤ ਨਿੰਦਾ ਕਰਦਿਆਂ ਸੂਬਾਈ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ ,ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਸਰਾਰੀ ਤਰਸੇਮ ਲਾਲ ਜਲੰਧਰ ਜਗਨੰਦਨ ਸਿੰਘ ਫਾਜਿਲਕਾ ਅਵਤਾਰ ਸਿੰਘ ਮਾਨ ਹਰਜੀਤ ਸਿੰਘ ਸਿੱਧੂ , ਪ੍ਰਭਜੋਤ ਸਿੰਘ ਦੁੱਲਾਨੰਗਲ , ਹਰਪ੍ਰੀਤ ਸਿੰਘ ਪਰਮਾਰ ਤੇ ਹੋਰ ਸੂਬਾਈ ਆਗੂਆ ਨੇ ਕਿਹਾ ਕਿ ਜੇਕਰ ਅੱਜ ਸਰਕਾਰੀ ਸਕੂਲ ਵਧੀਆ ਬਣ ਰਹੇ ਹਨ ਤਾਂ ਇਸ ਵਿੱਚ ਬਹੁਤ ਵੱਡਾ ਹਿੱਸਾ ਅਧਿਆਪਕਾਂ ਦੀ ਇਮਾਨਦਾਰੀ ਅਤੇ ਮਿਹਨਤ ਦਾ ਹੈਵ।

ਸਰਕਾਰ ਵੱਲੋ ਸਾਨੂੰ ਜਿਨਾਂ ਗੈਰਵਿਦਿਅਕ ਕੰਮਾਂ ਚ ਉਲਝਾ ਕੇ ਮਲਟੀਪਰਪਜ ਮਸੀਨ ਬਣਾਇਆ ਹੋਇਆ ਹੈ , ਇਸ ਵਿੱਚ ਪੜਾਈ ਕਰਾਉਣ ਦਾ ਸਮਾ ਕੁਦਰਤੀ ਤੌਰ ਤੇ ਘਟੇਗਾ । ਤੇ ਇਸਦਾ ਲਾਭ ਪਰਾਈਵੇਟ ਸਕੂਲਾਂ ਨੂੰ ਮਿਲ ਰਿਹਾ ਹੈ । ਸਰਕਾਰੀ ਸਕੂਲਾਂ ਚ ਏਨਾ ਕੁਝ ਕਰਨ ਦੇ ਬਾਵਜੂਦ ਵੀ ਦਾਖਲੇ ਦਾ ਘੱਟਣਾਂ ਦਾਖਲੇ ਲਈ ਤਰਲੇ ਮਾਰਨਾ ਅਤੇ ਸਿਖਿਆ ਦਾ ਮਿਆਰ ਥੱਲੇ ਨੂੰ ਜਾਣਾ ਦੇ ਅਸਲੀ ਕਾਰਣਾ ਦਾ ਪਤਾ ਲਗਾਕੇ ਉਸਤੇ ਫੋਕਸ ਕਰਨ ਦੀ ਲੌੜ ਹੈ , ਅਧਿਆਪਕਾਂ ਕੋਲੋ ਲਏ ਜਾਂਦੇ ਗੈਰਵਿਦਿਅਕ ਕੰਮ ਸਰਕਾਰੀ ਸਕੂਲਾਂ ਦੀ ਸਿਖਿਆ ਦੀਆਂ ਜੜਾ ਵਿੱਚ ਬੈਠ ਗਏ ਹਨ । ਜੇਕਰ ਸਰਕਾਰ ਨੂੰ ਗਰੀਬ ਪਰਿਵਾਰਾਂ ਦੇ ਬੱਚਿਆ ਨੂੰ ਪੜਾਉਣ ਲਈ ਮਨੋ ਤਿਆਰ ਹੈ ਤਾਂ ਅਧਿਆਪਕ ਵਰਗ ਤੋ ਸਾਰੇ ਕੰਮ ਛੁਡਾਕੇ ਸਾਨੂੰ ਸਿਰਫ ਤੇ ਸਿਰਫ ਪੜਾਈ ਵੱਲ ਧਿਆਨ ਕਰਨ ਦੇਵੇ ਤਾਂ ਜੋ ਅਧਿਆਪਕ ਸਹੀ ਮਾਇਨਿਆ ਚ ਮਿਆਰੀ ਸਿਖਿਆ ਦੇ ਸਕਣ ਤੇ ਦਾਖਲੇ ਵੱਧ ਸਕਣ ।

ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ: ) ਵੱਲੋਂ ਪੰਜਾਬ ਵੱਲੋ ਸਖਤ ਰੋਸ ਜਾਹਰ ਕਰਦਿਆ ਕਿਹਾ ਕਿ ਸਰਕਾਰ ਵੱਲੋ ਨਵੇ ਦਾਖਿਲਆਂ ਦੇ ਸਮੇ ਕਰੋੜਾ ਰੁਪਏ ਖਰਚ ਕਰਕੇ ਅਧਿਆਪਕਾਂ ਨੂੰ ਬੇਮੌਸਮੀ ਉਦਘਾਟਨਾਂ ਚ ਮਿਸਤਰੀ ਲੱਭਣ ਚ ਉਲਝਾਇਆ ਜਾ ਰਿਹਾ ਹੈ । ਅਤੇ ਉਲਟਾ ਵਿਰੋਧੀ ਰਾਜਨੀਤਿਕ ਧਿਰਾਂ ਨੂੰ ਆਪ ਬੋਲਣ ਦਾ ਮੌਕਾ ਦੇ ਕੇ ਸਾਡੀ ਸਰਕਾਰੀ ਸੰਸਥਾਵਾਂ ਦੀ ਹੇਠੀ ਕਰਾਈ ਜਾ ਰਹੀ ਹੈ , ਜਿਸਦਾ ਸਮੁੱਚੇ ਅਧਿਆਪਕ ਵਰਗ ਚ ਭਾਰੀ ਰੋਸ ਹੈ । ਹੱਥਾਂ ਈ ਟੀ ਯੂ (ਰਜਿ) ਸੂਬਾ ਕਮੇਟੀ ਨੇ ਕਿਹਾ ਕਿ ਉਦਘਾਟਨ ਕਰਨ ਆ ਰਹੇ ਐਮ ਐਲ ਏਜ/ਮੰਤਰੀਆਂ ਨੂੰ ਪ੍ਰਾਇਮਰੀ ਪੱਧਰ ਦੀਆਂ ਅਹਿਮ ਮੰਗਾਂ ਗੈਰਵਿਦਿਅਕ ਕੰਮਾਂ/ ਆਨਲਾਈਨ ਕੰਮਾਂ ਅਤੇ ਗੈਰਵਿਦਿਅਕ ਬੀ ਐਲ ਓਜ ਡਿਊਟੀਆਂ ਜਿਹਨਾਂ ਕਰਕੇ ਦਾਖਲੇ ਵੀ ਦਿਨ ਬਦਿਨ ਘੱਟ ਰਹੇ ਹਨ।

ਨਵਾ ਸੈਸ਼ਨ ਕਿਤਾਬਾਂ ਅਜੇ ਤੱਕ ਸਕੂਲਾਂ ਨਹੀ ਪਹੁੰਚੀਆਂ , ਪੁਰਾਣੀ ਪੈਨਸ਼ਨ/ਡੀ ਏ/ਪੁਰਾਣੇ ਪੇ- ਕਮਿਸ਼ਨ ਦੀਆਂ ਤਰੁੱਟੀਆਂ/ਬਾਰਡਰ ਭੱਤਾ/ਪੇਂਡੂ ਭੱਤੇ ਸਮੇਤ /ਕੇਂਦਰੀ ਪੈਟਰਨ ਦੀ ਜਗ੍ਹਾ ਪੰਜਾਬ ਸਕੇਲ ਲਾਗੂ ਕਰਨ ਅਤੇ ਪ੍ਰਮੋਸ਼ਨਾ , ਸਕੂਲਾ ਚ ਡਾਟਾ ਐਟਰੜਿ ਅਪਰੇਟਰਾ , ਸਫਾਈ ਸੇਵਕ , ਚੌਕੀਦਾਰ ਸਮੇਤ , ਸਭ ਵਿਭਾਗੀ ਅਹਿਮ ਮੁੱਖ ਮੰਗਾਂ ਸਰਕਾਰ ਦੇ ਸਾਹਮਣੇ ਲਿਆਂਦੀਆ ਜਾਣਗੀਆਂ । ਯੂਨੀਅਨ ਆਗੂਆ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋ ਅਧਿਆਪਕ ਯੂਨੀਅਨਾਂ ਨਾਲ ਮੀਟਿੰਗਾਂ ਨਾ ਕਰਕੇ ਵੀ ਅਸਲੀ ਕਾਰਣਾਂ ਤੇ ਚੰਗੇ ਸੁਝਾਅ ਲੈਣ ਤੋ ਦੂਰ ਜਾ ਰੀ ਹੈ ਸਰਕਾਰ । ਜੇਕਰ ਪੰਜਾਬ ਸਰਕਾਰ ਦਾਖਲਾ ਵਧਾਉਣ ਲਈ ਸੁਝਾਅ ਲੈਣਾ ਚਾਹੇ ਤਾਂ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਕੋਲ ਰੋਡ ਮੈਪ ਹੈ । ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਨੇ ਹਮੇਸ਼ਾ ਪਿਛਲੇ ਸਮਿਆ ਚ ਵੀ ਸਿਖਿਆ ਸੁਧਾਰਾਂ ਨੂੰ ਲੈਕੇ ਸਹੀ ਤੱਥ ਸਰਕਾਰ ਅੱਗੇ ਰੱਖਦੀ ਰਹੀ ਹੈ ਤੇ ਹੁਣ ਮੌਜੂਦਾ ਸਰਕਾਰ ਵੀ ਕਹੇ ਤਾਂ ਅਸੀ ਸੁਝਾਅ ਦੇ ਸਕਦੇ ਹਾਂ । ਤੇ ਦਅਵੇ ਨਾਲ ਕਹਾਂਗੇ ਕਿ ਜੇਕਰ ਸਰਕਾਰੀ ਸਕੂਲਾਂ ਚ ਦਾਖਲੇ ਲਈ ਲਾਈਨਾਂ ਲੱਗਣਗੀਆਂ । ਸਰਕਾਰ ਨੂੰ ਇਹ ਸਮਝਣਾ ਪਵੇਗਾ ਕਿ ਮੌਜੂਦਾ ਅਧਿਆਪਕਾਂ ਦੇ ਵੀ ਇਸ ਫੀਲਡ ਚ 35 -35 ਸਾਲਾ ਤੋ ਵੱਧ ਦਾ ਤਜਰਬਾ ਹੈ । ਜੋ ਸਿਆਣੇ ਸੁਝਾਅ ਦੇ ਸਕਦੇ ਹਨ, ਨਹੀ ਤਾਂ ਸਭ ਹਨੇਰੇ ਚ ਤੀਰ ਮਾਰਨ ਵਾਲੀ ਗੱਲ ਹੈ ।

ਭਾਵੇ ਸਕੂਲ ਵਧੀਆ ਹਨ ਅਧਿਆਪਕ ਵੀ ਆਲਾ ਦਰਜੇ ਦੀ ਪੜਾਈ ਯੋਗਤਾ ਅਤੇ ਤਜਰਬਾ ਰੱਖਦੇ ਹਨ ਫਿਰ ਵੀ ਅਧਿਆਪਕਾਂ ਕੋਲੋ ਪੜਾਈ ਦੀ ਥਾਂ ਵੀਹ ਤਰਾਂ ਦੇ ਗੈਰਵਿਦਿਅਕ ਫਜੂਲ ਕੰਮ ਲੈ ਕੇ ਮਿਆਰੀ ਸਿਖਿਆ ਦਾ ਢੰਡੋਰਾ ਨਹੀ ਪਿਟਿਆ ਜਾ ਸਕਦਾ । ਇਸਤੋ ਇਲਾਵਾ ਵੱਖ ਵੱਖ ਪ੍ਰੋਜੈਕਟ ਬੰਦ ਕਰਕੇ ਅਧਿਆਕਾਂ ਨੂੰ ਸਿਰਫ ਸਕੂਲਾਂ ਚ ਪੜਾਉਣ ਕਰਾਉਣ ਲਈ ਲਗਾਇਆ ਜਾਵੇ ਅਤੇ ਟੀਚੇ ਟਾਰਗਿਟ ਦੀ ਖੇਡ ਬੰਦ ਕੀਤੀ ਜਾਵੇ । ਸਰਕਾਰ ਨੂੰ ਜਮੀਨੀ ਹਕੀਕਤ ਸਮਝਣੀ ਪਵੇਗੀ । ਇਸ ਮੌਕੇ ਹਰਜਿੰਦਰ ਪਾਲ ਸਿੰਘ ਪੰਨੂੰ ,ਨਰੇਸ਼ ਪਨਿਆੜ ਬੀ ਕੇ ਮਹਿਮੀ ਲਖਵਿੰਦਰ ਸਿੰਘ ਸੇਖੋਂ ਹਰਜਿੰਦਰ ਹਾਂਡਾ ਸਤਵੀਰ ਸਿੰਘ ਰੌਣੀ ਹਰਕ੍ਰਿਸ਼ਨ ਸਿੰਘ ਮੋਹਾਲੀ ਨੀਰਜ ਅਗਰਵਾਲ ਗੁਰਿੰਦਰ ਸਿੰਘ ਘੁੱਕੇਵਾਲੀ ਸਰਬਜੀਤ ਸਿੰਘ ਖਡੂਰ ਸਾਹਿਬ ਸੋਹਣ ਸਿੰਘ ਮੋਗਾ ਦਲਜੀਤ ਸਿੰਘ ਲਹੌਰੀਆ ਅਮ੍ਰਿਤਪਾਲ ਸਿੰਘ ਸੇਖੋਂ ਨਿਰਭੈ ਸਿੰਘ ਮਾਲੋਵਾਲ ਅਸ਼ੋਕ ਕੁਮਾਰ ਸਰਾਰੀ ਤਰਸੇਮ ਲਾਲ ਜਲੰਧਰ ਜਤਿੰਦਰਪਾਲ ਸਿੰਘ ਰੰਧਾਵਾ ਹਰਜਿੰਦਰ ਸਿੰਘ ਚੌਹਾਨ ਸਤਬੀਰ ਸਿਂਘ ਬੋਪਾਰਾਏ ਰਵੀ ਵਾਹੀ ਮਲਕੀਤ ਸਿੰਘ ਕਾਹਨੂੰਵਾਨ ਦਿਲਬਾਗ ਸਿੰਘ ਬੌਡੇ ਪਰਮਜੀਤ ਸਿੰਘ ਬੁੱਢੀਵਿੰਡ ਪ੍ਰਭਜੋਤ ਸਿੰਘ ਦੁਲਾਨੰਗਲ ਜਗਨੰਦਨ ਸਿੰਘ ਫਾਜਿਲਕਾ ਮਨੋਜ ਘਈ ਰਣਜੀਤ ਸਿੰਘ ਮੱਲ੍ਹਾ ਸੁਖਦੇਵ ਸਿੰਘ ਬੈਨੀਪਾਲ ਅਵਤਾਰ ਸਿੰਘ ਮਾਨ ਗੁਰਦੀਪ ਸਿੰਘ ਖੁਣਖੁਣ ਕੁਲਦੀਪ ਸਿੰਘ ਨਵਾਂਸ਼ਹਿਰ ਰਵੀ ਕਾਂਤ ਦਿਗਪਾਲ ਪਠਾਨਕੋਟ ਮਨਿੰਦਰ ਸਿੰਘ ਤਰਨਤਾਰਨ ਰਛਪਾਲ ਸਿੰਘ ਉਦੋਕੇ ਜਸਵੰਤ ਸਿੰਘ ਸੇਖੜਾ ਹਰਜੀਤ ਸਿੰਘ ਸਿੱਧੂ ਹਰਵਿੰਦਰ ਸਿੰਘ ਹੈਪੀ ਹੈਰੀ ਮਲੋਟ ਦਿਲਬਾਗ ਸਿੰਘ ਸੈਣੀ ਹਰਪ੍ਰੀਤ ਸਿੰਘ ਪਰਮਾਰ ਰਿਸ਼ੀ ਕੁਮਾਰ ਜਲੰਧਰ ਅਸੋਕ ਕੁਮਾਰ ਸੁਰਿੰਦਰ ਕੁਮਾਰ ਮੋਗਾ ਪਰਮਬੀਰ ਸਿੰਘ ਰੋਖੇ ਲਖਵਿੰਦਰ ਸਿੰਘ ਸੰਗੂਆਣਾ ਰਵੀ ਕੁਮਾਰ ਫਰੀਦਕੋਟ ਗੁਰਦੀਪ ਸਿੰਘ ਸੈਣੀ ਧਰਮਿੰਦਰ ਸਿੰਘ ਡੋਡ ਹਰਪਿੰਦਰ ਸਿੰਘ ਤਰਨਤਾਰਨ ਜਸਵਿੰਦਰ ਸਿਂਘ ਬਾਤਿਸ਼ ਮਨਜੀਤ ਸਿੰਘ ਬੌਬੀ ਸੁਰਜੀਤ ਸਿੰਘ ਕਾਲੜਾ ਜਨਕਰਾਜ ਮੁਹਾਲੀ ਸਤਨਾਮ ਸਿੰਘ ਪਾਲੀਆ ਚਰਨਜੀਤ ਸਿੰਘ ਫਿਰੋਜ਼ਪੁਰ ਰਾਕੇਸ਼ ਗਰਗ ਕੁਲਬੀਰ ਸਿੰਘ ਗਿੱਲ ਅਵਤਾਰ ਸਿਂਘ ਭਲਵਾਨ ਕਮਲਜੀਤ ਸਿੰਘਡੱਡੇਆਣਾ ਬਚਨ ਸਿੰਘ ਰਵਿੰਦਰ ਕੁਮਾਰ ਬਲਕਾਰ ਸਿੰਘ ਰਮਨ ਕੁਮਾਰ ਪਠਾਨਕੋਟ ਹੀਰਾ ਸਿੰਘ ਅੰਮ੍ਰਿਤਸਰ ਮੇਜਰ ਸਿੰਘ ਮਸੀਤੀ ਨਵਰੀਤ ਸਿੰਘ ਜੌਲੀ ਸਤੀਸ਼ ਕੁਮਾਰ ਫਾਜਿਲਕਾ ਮਨਜੀਤ ਸਿੰਘ ਪਾਰਸ ਪੰਕਜ ਅਰੋੜਾ ਜਸਵਿੰਦਰ ਸਿੰਘ ਤਰਨਤਾਰਨ ਜਸਪਾਲ ਸਿੰਘ, ਸੁਖਵਿੰਦਰ ਸਿੰਘ ਧਾਮੀ ਸੰਦੀਪ ਚੌਧਰੀ ਕੀਮਤੀ ਲਾਲ ਮੁਕਤਸਰ ਗੁਰਬੀਰ ਸਿੰਘ ਦਦੇਹਰ ਸਾਹਿਬ ਗੁਰਦੀਪ ਸਿੰਘ ਸੈਣੀ ਤੇ ਹੋਰ ਆਗੂ ਐਲੀਮੈਟਰੀ ਟੀਚਰਜ ਯੂਨੀਅਨ ਈ ਟੀ ਯੂ ਪੰਜਾਬ (ਰਜਿ) ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *