All Latest NewsNews FlashPunjab NewsTop BreakingTOP STORIES

ਵੱਡੀ ਖ਼ਬਰ: ਪੰਜਾਬ ‘ਚ 32 ਬੰਬ ਚੱਲਣਗੇ…! ਭਗਵੰਤ ਮਾਨ ਨੇ ਪੁਲਿਸ ਨੂੰ ਦਿੱਤੇ ਜਾਂਚ ਦੇ ਹੁਕਮ (ਵੇਖੋ ਵੀਡੀਓ)

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਦੇ ਵਿੱਚ 32 ਬੰਬ ਚੱਲਣ ਵਾਲੇ ਹਨ। ਪੰਜਾਬ ਵਿੱਚ ਕੁੱਲ੍ਹ 50 ਬੰਬ ਪਹੁੰਚੇ ਸਨ, ਜਿਨ੍ਹਾਂ ਵਿੱਚੋਂ 18 ਬੰਬ ਚੱਲ ਚੁੱਕੇ ਨੇ, ਜਦੋਂਕਿ 32 ਬੰਬ ਹਾਲੇ ਚੱਲਣ ਵਾਲੇ ਨੇ। ਇਹ ਬਿਆਨ ਕਿਸੇ ਹੋਰ ਨੇ ਨਹੀਂ ਬਲਕਿ ਇੱਕ ਟੀਵੀ ਚੈਨਲ ਤੇ ਬੀਤੇ ਕੱਲ੍ਹ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਹਨ।

ਸੀਐੱਮ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਵਿੱਚ 50 ਬੰਬਾਂ ਦੀ ਗੱਲ ਕਹੀ ਜਾ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਪਾਰਟੀ ਦੇ ਲੀਡਰ ਇਸ ਗੱਲ ਦੀ ਪੁਸ਼ਟੀ ਕਰਨ ਕਿ ਪੰਜਾਬ ਵਿੱਚ ਕਿੱਥੇ ਬੰਬ ਪਏ ਨੇ। ਨਹੀਂ ਤਾਂ ਝੂਠੀ ਜਾਣਕਾਰੀ ਦੇਣ ਤੇ ਦਹਿਸ਼ਤ ਫੈਲਾਉਣ ਦੇ ਮਾਮਲੇ ‘ਤੇ ਪ੍ਰਤਾਪ ਬਾਜਵਾ ‘ਤੇ ਕਾਰਵਾਈ ਦੇ ਪੁਲਿਸ ਨੂੰ ਆਦੇਸ਼ ਜਾਰੀ ਕਰ ਦਿੱਤੇ ਜਾਣਗੇ।

ਸੀਐੱਮ ਮਾਨ ਨੇ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੱਤਾ ਕਿ ਪੰਜਾਬ ਵਿੱਚ 50 ਬੰਬ ਪਹੁੰਚ ਚੁੱਕੇ ਨੇ ਉਨ੍ਹਾਂ ਚੋਂ 18 ਫੱਟ ਚੁੱਕੇ ਨੇ 32 ਬੰਬ ਅਜੇ ਫਟਨ ਵਾਲੇ ਨੇ। ਮੈਂ ਬਾਜਵਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਇਹ ਇਨਫੋਰਮੇਸ਼ਨ ਕਿੱਥੋਂ ਮਿਲੀ? ਕੀ ਤੁਹਾਡੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਨੇ? ਤੁਹਾਨੂੰ ਬੰਬ ਭੇਜਣ ਵਾਲੇ ਟੈਰਰਿਸਟ ਜਾਂ ਜਿਹੜੀ ਵੀ ਕੋਈ ਏਜੰਸੀ ਦੱਸਦੀ ਕਿ 18 ਬੰਬ ਚੱਲ ਗਏ 32 ਰਹਿ ਗਏ, ਉਸਦੇ ਬਾਰੇ ਦੱਸੋ..। ਤੁਹਾਡਾ ਇਨਫੋਰਮੇਸ਼ਨ ਦਾ ਸੋਰਸ ਕੀ ਹੈ? ਕਿਉਂਕਿ ਨਾ ਤਾਂ ਇਹ ਜਿਹੜੀ ਇਨਫੋਰਮੇਸ਼ਨ ਪੰਜਾਬ ਦੀ ਕਿਸੇ ਇੰਟੈਲੀਜੈਂਸ ਕੋਲ ਹੈ ਤੇ ਨਾ ਹੀ ਦੇਸ਼ ਦੀ ਇੰਟੈਲੀਜੈਂਸੀ ਨੇ ਕੋਈ ਖਬਰ ਇਸ ਤਰ੍ਹਾਂ ਦੀ ਸਾਡੇ ਨਾਲ ਸ਼ੇਅਰ ਕੀਤੀ, ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜੇ 32 ਬੰਬ ਅਜੇ ਚੱਲਣ ਵਾਲੇ ਪਏ ਨੇ ਤੇ 18 ਚੱਲ ਗਏ, ਇਹਦਾ ਮਤਲਬ ਤੁਹਾਡੇ ਕਿਤੇ ਨਾ ਕਿਤੇ ਪਾਕਿਸਤਾਨ ਨਾਲ ਸਿੱਧੇ ਸੰਬੰਧ ਹੈਗੇ ਨੇ? ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਦਿਓ, ਤੁਹਾਡਾ ਫਰਜ ਬਣਦਾ ਸਾਡੇ ਨਾਲ ਉਹ ਗੱਲ ਸ਼ੇਅਰ ਕਰੋ ਤੇ ਕੀ ਤੁਸੀਂ ਉਹਨਾਂ ਬੰਬਾਂ ਦੇ ਫਟਨ ਵੇਟ ਕਰਦੇ ਹੋ ਕਿ ਬੰਦੇ ਮਰ ਜਾਣ। ਜੇ ਤੁਸੀਂ ਦਹਿਸ਼ਤ ਫਲਾਉਣਾ ਚਾਹੁੰਦੇ ਹੋ, ਪੰਜਾਬ ਚ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਸਿਰਫ ਦਹਿਸ਼ਤ ਵਾਸਤੇ ਬਿਆਨ ਦਿੱਤਾ ਤਾਂ ਇਹ ਸੀਰੀਅਸ ਕਰਾਈਮ ਹੈ ਤੁਹਾਡੇ ਤੇ ਸਖਤ ਕਾਰਵਾਈ ਕਰਾਂਗੇੇ।

ਸੀਐੱਮ ਮਾਨ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਵੱਡੇ ਲੀਡਰਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਸ ਗੱਲ ਤੇ ਆ ਕੇ ਸਫਾਈ ਦੇਣ ਅਤੇ ਦੱਸਣ ਕਿ ਕਾਂਗਰਸ ਪਾਰਟੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲੀ ਹੋਈ ਹੈ? ਕੀ ਉਹਨੂੰ ਸਾਰਾ ਪਤਾ ਕਿ ਕਿੰਨੇ ਬੰਬ ਪਹੁੰਚ ਗਏ ਕਿੰਨੇ ਚੱਲ ਗਏ ਕਿੰਨੇ ਰਹਿ ਗਏ। ਇਹਦੇ ਬਾਰੇ ਕਾਂਗਰਸ ਦੇ ਨੈਸ਼ਨਲ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਸਫਾਈ ਦੇਣ। ਜੇ ਇਹ ਗੱਲ ਸਿਰਫ ਦਹਿਸ਼ਤ ਫਲਾਉਣ ਵਾਸਤੇ ਬਾਜਵਾ ਸਾਹਿਬ ਨੇ ਕਹੀ ਹੈ ਤਾਂ ਬਾਜਵਾ ਸਾਹਿਬ ਤੇ ਸਖਤ ਕਾਰਵਾਈ ਹੋਊਗੀ। ਪੁਲਿਸ ਨੂੰ ਮੈਂ ਸਖਤ ਆਦੇਸ਼ ਦਿੱਤੇ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਮਿਲ ਕੇ ਨਿਸ਼ਾਨਦੇਹੀ ਕਰਾਓ, ਕਿੱਥੇ ਕਿੱਥੇ ਪਏ ਨੇ ਬੰਬ।

ਭਗਵੰਤ ਮਾਨ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹੈ- ਬਾਜਵਾ

ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੇਰੇ ਸੋਰਸ ਨੇ ਮੈਨੂੰ ਪੰਜਾਬ ਵਿੱਚ 50 ਬੰਬ ਵਾਲੀ ਇਤਲਾਹ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਸਰਕਾਰ, ਇੰਟਲੀਜੈਂਸ ਅਤੇ ਕੇਂਦਰ ਵਿੱਚ ਮੇਰੇ ਸੋਰਸ ਹੈਗੇ ਨੇ। ਉਨ੍ਹਾਂ ਕਿਹਾ ਕਿ ਸੀਐਮ ਸਾਹਿਬ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਪੁੱਛਗਿੱਛ ਲਈ ਪੁਲਿਸ ਮੇਰੇ ਘਰ ਆਈ, ਪਰ ਮੈਂ ਸੋਰਸ ਦੱਸਣ ਤੋਂ ਮਨ੍ਹਾਂ ਕਰ ਦਿੱਤਾ।

Leave a Reply

Your email address will not be published. Required fields are marked *