ਪੰਜਾਬ ‘ਚ AAP ਵਿਧਾਇਕ ਦੇ ਅਸਤੀਫੇ ਦੀ ਉਠੀ ਮੰਗ, ਪੜੋ ਪੂਰਾ ਮਾਮਲਾ
MLA ਗੱਜਣਮਾਜਰਾ ਨੈਤਿਕਤਾ ਦੇ ਆਧਾਰ ਤੇ ਦੇਣ ਅਸਤੀਫ਼ਾ – ਪ੍ਰਿਤਪਾਲ ਬਡਲਾ
ਚੰਡੀਗੜ੍ਹ-
ਹਲਕਾ ਅਮਰਗੜ ਦੇ ਲੋਕ ਅੱਜ ਆਪਣੇ ਆਪ ਨੂੰ ਠੱਗਿਆ ਹੋਇਆ ਅਤੇ ਲਾਵਾਰਿਸ ਮਹਿਸੂਸ ਕਰ ਰਹੇ ਹਨ। ਕੱਲ ਵਿਧਾਇਕ ਸਾਹਿਬ ਦੇ ਭਰਾ ਦੀ ਈਡੀ ਵੱਲੋਂ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ, ਜਸਵੰਤ ਸਿੰਘ ਗੱਜਣਮਾਜਰਾ ਨੂੰ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਅਮਰਗੜ ਤੋਂ ਪੀਪੀਸੀਸੀ ਡੈਲੀਗੇਟ ਬੀਬੀ ਪ੍ਰਿਤਪਾਲ ਕੋਰ ਬਡਲਾ ਨੇ ਪ੍ਰੈੱਸ ਨੋਟ ਰਾਹੀਂ ਕੀਤਾ। ਬੀਬੀ ਬਡਲਾ ਨੇ ਅੱਗੇ ਕਿਹਾ ਕਿ ਵਿਧਾਇਕ ਸਾਹਿਬ ਜੋ ਖੁਦ ਪਿਛਲੇ ਇੱਕ ਸਾਲ ਤੋਂ ਜੇਲ ਵਿੱਚ ਹਨ, ਹੁਣ ਉਹਨਾਂ ਦੇ ਭਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਹਨਾਂ ਨੂੰ ਜਲਦ ਤੋਂ ਜਲਦ ਅਸਤੀਫਾ ਦੇ ਦੇਣਾ ਚਾਹੀਦਾ ਹੈ। ਬਾਕੀ ਉਹ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਨ ਕਿ ਹਲਕਾ ਅਮਰਗੜ ਦੇ ਵਾਸੀਆਂ ਦੀਆਂ ਭਾਵਨਾਵਾ ਦੀ ਕਦਰ ਕਰਦੇ ਹੋਏ ਹਲਕਾ ਵਿਧਾਇਕ ਨੂੰ ਅਸਤੀਫਾ ਦੇਣ ਲਈ ਕਹਿਣਾ ਚਾਹੀਦਾ ਹੈ।
ਬੀਬੀ ਬਡਲਾ ਨੇ ਅੱਗੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਹਲਕਾ ਅਮਰਗੜ ਦੇ ਵਿਕਾਸ ਕਾਰਜ ਠੱਪ ਹੋਏ ਪਏ ਹਨ। ਲੋਕਾਂ ਨੂੰ ਹਲਕਾ ਵਿਧਾਇਕ ਨਾਲ ਸੰਬੰਧਿਤ ਰੋਜਮਰਾ ਦੇ ਕੰਮਕਾਰਾਂ ਸੰਬੰਧੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਲਈ ਹਲਕਾ ਅਮਰਗੜ ਦੇ ਠੱਪ ਕਾਰਜਾਂ ਨੂੰ ਚੱਲਦਾ ਕਰਨ ਅਤੇ ਹਲਕਾ ਵਾਸੀਆਂ ਦੀ ਸਹੂਲਤ ਲਈ ਵਿਧਾਇਕ ਗੱਜਣਮਾਜਰਾ ਨੂੰ ਆਪਣੇ ਅਹੁਦੇ ਤੋਂ ਜਲਦ ਅਸਤੀਫਾ ਦੇਣਾ ਚਾਹੀਦਾ ਹੈ।