Pakistan: 450 ਯਾਤਰੀਆਂ ਨਾਲ ਭਰੀ ਟਰੇਨ ਵੱਖਵਾਦੀਆਂ ਵੱਲੋਂ ਅਗਵਾਹ, ਬਣਾਇਆ ਬੰਧਕ, 6 ਫੌਜੀਆਂ ਦਾ ਗੋਲੀਆਂ ਮਾਰ ਕੇ ਸ਼ਹੀਦ
Pakistan News-
ਪਾਕਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਰੇਲ ਗੱਡੀ ਨੂੰ ਅਗਵਾ ਕਰ ਲਿਆ ਗਿਆ। ਬਲੋਚ ਲਿਬਰੇਸ਼ਨ ਆਰਮੀ ਦੇ ਬਾਗੀਆਂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।
ਬੋਲਾਨ ਵਿੱਚ ਬੀਐਲਏ ਨੇ ਪਟੜੀਆਂ ਨੂੰ ਉਡਾ ਕੇ ਟਰੇਨ ਨੂੰ ਰੋਕਿਆ ਅਤੇ 450 ਯਾਤਰੀਆਂ ਨੂੰ ਬੰਧਕ ਬਣਾ ਲਿਆ। ਇਸ ਮੁਕਾਬਲੇ ‘ਚ 6 ਪਾਕਿਸਤਾਨੀ ਫੌਜੀ ਮਾਰੇ ਗਏ ਸਨ।
ਬਾਗੀਆਂ ਨੇ ਪਾਕਿਸਤਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਪਾਕਿਸਤਾਨੀ ਫੌਜ ਨੇ ਫੌਜੀ ਕਾਰਵਾਈ ਸ਼ੁਰੂ ਕੀਤੀ ਤਾਂ ਉਹ ਯਾਤਰੀਆਂ ਨੂੰ ਮਾਰ ਦੇਣਗੇ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਬਲੋਚਿਸਤਾਨ ਦੇ ਮਾਚ ਇਲਾਕੇ ‘ਚ ਮੰਗਲਵਾਰ ਨੂੰ ਹਥਿਆਰਬੰਦ ਵਿਅਕਤੀਆਂ ਨੇ ਪੇਸ਼ਾਵਰ-ਕਵੇਟਾ ਜਾਫਰ ਐਕਸਪ੍ਰੈੱਸ ਟਰੇਨ ‘ਤੇ ਹਮਲਾ ਕਰ ਦਿੱਤਾ। ਇਹ ਟਰੇਨ ਸਵੇਰੇ 9 ਵਜੇ ਕਵੇਟਾ ਤੋਂ ਰਵਾਨਾ ਹੋਈ।
ਟਰੇਨ ਦੇ 9 ਡੱਬਿਆਂ ‘ਚ 450 ਤੋਂ ਜ਼ਿਆਦਾ ਯਾਤਰੀ ਹਨ। ਛੁੱਟੀ ‘ਤੇ ਘਰ ਜਾ ਰਹੇ ਪਾਕਿਸਤਾਨੀ ਫੌਜ ਦੇ ਜਵਾਨਾਂ ਨੇ ਟਰੇਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬਲੋਚ ਬਾਗੀਆਂ ਨੇ 6 ਫੌਜੀਆਂ ਨੂੰ ਮਾਰ ਦਿੱਤਾ।