All Latest NewsNews FlashPunjab News

ਪੰਜਾਬ ‘ਚ ਅੱਜ ਪਵੇਗਾ ਮੀਂਹ, ਗੜੇਮਾਰੀ ਦੀ ਵੀ ਸੰਭਾਵਨਾ! ਪੜ੍ਹੋ ਮੌਸਮ ਵਿਭਾਗ ਦੀ ਚੇਤਾਵਨੀ

 

ਪੰਜਾਬ ਨੈੱਟਵਰਕ, ਚੰਡੀਗੜ੍ਹ 

ਭਾਵੇਂਕਿ ਪਿਛਲੇ ਦਿਨੀ ਮੌਸਮ ਵਿਭਾਗ ਨੇ ਪੰਜਾਬ ਅੰਦਰ ਕੜਕਣੀ ਧੁੱਪ ਦੇ ਨਾਲ ਤਾਂ ਅਪਮਾਨ ਵਿੱਚ ਵਾਧੇ ਦੀ ਗੱਲ ਆਖੀ ਸੀ, ਉੱਥੇ ਹੀ ਹੁਣ ਮੌਸਮ ਵਿਭਾਗ ਨੇ ਪੰਜਾਬ ਵਿੱਚ ਭਾਰੀ ਮੀਂਹ ਦੇ ਨਾਲ ਗੜੇਮਾਰੀ ਅਤੇ ਠੰਡੀਆਂ ਹਵਾਵਾਂ ਚੱਲਣ ਬਾਰੇ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ 12 ਮਾਰਚ ਤੋਂ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਗੜੇਮਾਰੀ ਹੋ ਸਕਦੀ ਹੈ ਅਤੇ ਸਰੋਂ ਦੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ।

ਦੱਸ ਦਈਏ ਕਿ, ਇਸ ਸਮੇਂ ਪੱਛਮੀ ਗੜਬੜੀ ਕਰਕੇ ਤਾਪਮਾਨ ਵਿੱਚ ਇਸ ਤਰ੍ਹਾਂ ਦਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਪੱਛਮੀ ਗੜਬੜੀ ਕੱਲ੍ਹ ਤੋਂ ਸਰਗਰਮ ਹੋ ਗਈ ਹੈ, ਪਰ ਇਸਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਅੱਜ 12 ਮਾਰਚ ਤੋਂ ਦੇਖਣ ਨੂੰ ਮਿਲੇਗਾ। ਪੱਛਮੀ ਗੜਬੜੀ ਦਾ ਅਸਰ ਉੱਚੀਆਂ ਪਹਾੜੀਆਂ ‘ਤੇ ਹੁਣੇ ਤੋਂ ਹੀ ਦਿਖਾਈ ਦੇਣ ਲੱਗਾ ਹੈ।

ਜਦੋਂਕਿ 15 ਮਾਰਚ ਤੱਕ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਆਪਣੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ, ਜੇਕਰ ਬਾਰਿਸ਼ ਅਤੇ ਬਰਫਬਾਰੀ ਹੁੰਦੀ ਹੈ, ਤਾਂ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਥੋੜੀ ਗਿਰਾਵਟ ਆ ਸਕਦੀ ਹੈ ਅਤੇ ਠੰਡੀਆਂ ਹਵਾਵਾਂ ਦੇ ਨਾਲ ਮੀਂਹ ਵੀ ਪੈ ਸਕਦਾ ਹੈ।

 

Leave a Reply

Your email address will not be published. Required fields are marked *