CM ਭਗਵੰਤ ਮਾਨ ਨਾਲ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਦੀ ਅਹਿਮ ਮੀਟਿੰਗ! ਬੇਰੁਜ਼ਗਾਰਾਂ ਦਾ ਦਰਦ ਸੁਣ ਕੇ ਮੁੱਖ ਮੰਤਰੀ ਹੋਏ ਭਾਵੁਕ
ਪੰਜਾਬ ਨੈੱਟਵਰਕ, ਜਲੰਧਰ
ਬੇਰੁਜਗਾਰ 646 ਪੀ ਟੀ ਆਈ ਅਧਿਆਪਕ ਯੂਨੀਅਨ ਦੀ ਪੈਨਲ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਹੋਈ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਪ੍ਰਮੱਖ ਸਕੱਤਰ ਅਤੇ ਡਿਪਾਰਟਮੈਂਟ ਨਾਲ ਲਗਪਗ 45 ਮਿੰਟ ਲੰਮਾ ਸਮਾਂ ਚੱਲੀ।
ਮੀਟਿੰਗ ਵਿੱਚ ਯੂਨੀਅਨ ਦੇ ਆਗੂ ਗੁਰਲਾਭ ਭੋਲਾ, ਵਕੀਲ ਫੂਸ ਮੰਡੀ, ਸਿੱਪੀ ਸ਼ਰਮਾ, ਗੁਰਜਿੰਦਰ ਸਿੰਘ, ਮਨਜੀਤ ਸਿੰਘ ਅਤੇ ਕੁਲਦੀਪ ਸਿੰਘ ਜਲੰਧਰ ਸਾਮਿਲ ਸਨ। CM ਭਗਵੰਤ ਸਿੰਘ ਮਾਨ ਵੱਲੋਂ ਡਿਪਾਰਟਮੈਂਟ ਤੋਂ ਭਰਤੀ ਨਾ ਕਰਨ ਦਾ ਕਾਰਨ ਪੁੱਛਣ ‘ਤੇ, ਜੋ ਕਾਨੂੰਨੀ ਅੜਚਨ ਸੀ, ਮੁੱਖ ਮੰਤਰੀ ਪੰਜਾਬ ਦੇ ਵਾਰਤਾਲਾਪ ਕਰਕੇ ਹੱਲ ਕਰਨ ਲਈ ਸਹਿਮਤੀ ਹੋਈ।
ਸੰਬੰਧਤ ਯੂਨੀਅਨ ਦੀ ਦੁਬਾਰਾ ਮੀਟਿੰਗ ਲਈ ਐਡਵੋਕੇਟ ਜਰਨਲ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਇੱਕ ਜੁਲਾਈ ਨੂੰ ਰੱਖੀ ਹੈ ਤਾਂ ਜੋ 646 ਦੀ ਭਰਤੀ ਜਲਦੀ ਤੋਂ ਜਲਦੀ ਹੋ ਸਕੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਸ ਸਮੇਂ ਖੁਦ ਵੀ ਭਾਵੁਕ ਹੋ ਗਏ, ਜਦੋਂ ਯੂਨੀਅਨ ਦੀ ਆਗੂ ਲੜਕੀ ਸਿੱਪੀ ਸ਼ਰਮਾ ਵੱਲੋਂ 13 ਸਾਲਾਂ ਦੇ ਸਤਾਪ ਦੀ ਹੱਡ ਬੀਤੀ ਦੱਸੀ।
ਮੁੱਖ ਮੰਤਰੀ ਪੰਜਾਬ ਨੇ ਪੂਰਨ ਵਿਸ਼ਵਾਸ ਦੇ ਕੇ ਕਿਹਾ ਜੋ ਬਾਕੀ ਸਰਕਾਰਾਂ ਕੀਤਾ ਪਰ ਹੁਣ ਤੁਹਾਡੀ ਵਾਰੀ ਹੈ ਕਿਉਂਕਿ ਅਸੀਂ ਖੇਡਾਂ ਦੇ ਖੇਤਰ ਨੂੰ ਉੱਪਰ ਚੁੱਕਣਾ ਹੈ ਸਾਨੂੰ ਪੀ ਟੀ ਆਈ ਅਧਿਆਪਕਾਂ ਦੀ ਲੋੜ ਹੈ। ਅੰਤ ਯੂਨੀਅਨ ਦੇ ਆਗੂਆਂ ਵੱਲੋਂ ਦੱਸਿਆ ਕਿ ਜੇਕਰ ਆਉਣ ਵਾਲੀ ਇੱਕ ਜੁਲਾਈ ਵਾਲੀ ਮੀਟਿੰਗ ਤੋਂ ਅਗਲੀ ਰਣਨੀਤੀ ਦੱਸੀ ਜਾਵੇਗੀ।