ਕਾਮਯਾਬ ਹੋਣਾ ਹੈ ਤਾਂ, ਆਪਣੇ ਸੁਪਨੇ ਮਰਨ ਨਾ ਦਿਓ…!

All Latest NewsNews FlashPunjab News

 

ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਵਿਖੇ ਰੂਬਰੂ ਪ੍ਰੋਗਰਾਮ

ਦਲਜੀਤ ਕੌਰ ਭਵਾਨੀਗੜ੍ਹ

ਸ਼੍ਰੋਮਣੀ ਕਵੀ ਦਰਸਨ ਬੁੱਟਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਵਿਖੇ ਰੂਬਰੂ ਕਰਵਾਇਆ ਗਿਆ। ਸਕੂਲ ਦੀ ਚਾਰਦਿਵਾਰੀ ਅੰਦਰ ਪਹਿਲਾ ਬੂਟਾ ਲਾਕੇ ਉਨਾਂ ਨੇ ਵਾਤਾਵਰਨ ਸੰਭਾਲਣ ਦਾ ਸੰਦੇਸ਼ ਦਿੱਤਾ।

ਇਸ ਮੌਕੇ ਅਪਣੇ ਕੂੰਜੀਵਤ ਭਾਸ਼ਨ ਦੇ ਵਿੱਚ ਦਰਸਨ ਬੁੱਟਰ ਨੇ ਆਖਿਆ ਕਿ ਸਾਨੂੰ ਅਪਣੇ ਸੁਪਨੇ ਨਹੀਂ ਮਰਨ ਦੇਣੇ ਚਾਹੀਦੇ ਕਿਉਂਕਿ ਸੁਪਨੇ ਸਜਾਕੇ ਹੀ ਅਸੀਂ ਅਪਣੀ ਜ਼ਿੰਦਗੀ ਵਿੱਚ ਨਵੇਂ ਰੰਗ ਭਰ ਸਕਦੇ ਹਾਂ।

ਜ਼ਿੰਦਗੀ ਇੱਕ ਕਲਾ ਹੈ ਉਹ ਕਲਾ ਦੇ ਨਾਲ ਅਸੀਂ ਆਪਣੇ ਮਾਪਿਆਂ ਤੇ ਅਪਣਾ ਨਾਮ ਦੁਨੀਆਂ ਤੇ ਰੌਸ਼ਨ ਕਰ ਸਕਦੇ ਹਾਂ। ਮਾਂ ਦੀ ਕਵਿਤਾ ਤੋਂ ਸ਼ੁਰੂ ਹੋਕੇ ਉਲਟ ਪੁਲਟ ਕਵਿਤਾ ਨਾਲ ਅਪਣੇ ਪ੍ਰੋਗਰਾਮ ਨੂੰ ਸਿਖਰ ਤੇ ਪਹੁੰਚਾ ਦਿੱਤਾ।

ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਪ੍ਰੀਤ ਕੌਰ ਨੇ ਕੀਤੀ। ਉਨ੍ਹਾਂ ਮਹਿਮਾਨ ਕਵੀ ਨੂੰ ਜੀ ਆਇਆਂ ਆਖਿਆ। ਸਟੇਜ ਦੀ ਕਾਰਵਾਈ ਕਹਾਣੀਕਾਰ ਜਗਤਾਰ ਸ਼ੇਰਗਿੱਲ ਨੇ ਨਿਭਾਈ।

ਅੰਤ ਵਿੱਚ ਸਮੂਹ ਸਟਾਫ ਵੱਲੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਦਾ ਸਨਮਾਨ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਨੂੰ ਵਿਦਿਆਰਥੀਆਂ ਤੇ ਸਟਾਫ ਨੇ ਪੂਰੇ ਧਿਆਨ ਨਾਲ ਸੁਣਿਆ।

ਇਸ ਮੌਕੇ ਲੈਕਚਰਾਰ ਸ੍ਰੀਮਤੀ ਰਣਬੀਰ ਕੌਰ, ਸਤਿੰਦਰ ਕੌਰ, ਨੀਲਮ, ਪਰਮਜੀਤ ਕੌਰ ਅਤੇ ਮੈਡਮ ਨਰਿੰਦਰ ਕੌਰ, ਬਲਜਿੰਦਰ ਕੌਰ, ਹਰਪ੍ਰੀਤ ਕੌਰ, ਕਮਲਬੀਰ ਕੌਰ, ਪਰਮੀਤ ਕੌਰ, ਨੀਰਜ, ਮੋਨਿਕਾ ਸ਼ਰਮਾ ਅਤੇ ਜਗਵਿੰਦਰ ਸਿੰਘ, ਹਰੀਸ਼ ਕੁਮਾਰ, ਜਸਤਿੰਦਰ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ ਅਤੇ ਦੀਪਕ ਸ਼ਰਮਾਂ ਕਲਰਕ ਸ਼ਾਮਿਲ ਸਨ।

 

Media PBN Staff

Media PBN Staff

Leave a Reply

Your email address will not be published. Required fields are marked *