ਵੱਡਾ ਖ਼ੁਲਾਸਾ: ਪੰਜਾਬ ‘ਚ ਹਜ਼ਾਰਾਂ ਸਰਕਾਰੀ ਮੁਲਾਜ਼ਮ ਜਾਅਲੀ ਜਾਤੀ ਸਰਟੀਫਿਕੇਟਾਂ ‘ਤੇ ਕਰ ਰਹੇ ਨੇ ਨੌਕਰੀਆਂ

All Latest NewsNews FlashPunjab News

 

Punjab News- ਸੁਪਰੀਮ ਕੋਰਟ ਅਤੇ ਪੰਜਾਬ/ਹਰਿਆਣਾ ਹਾਈਕੋਰਟ ਕੋਰਟ ਦੇ ਫੈਸਲਿਆਂ ਨੂੰ ਵੀ ਸਹੀ ਰੂਪ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਵੱਲੋਂ ਵੀ ਲਾਗੂ ਨਹੀਂ ਕੀਤਾ ਜਾ ਰਿਹਾ- ਯੂਨੀਅਨ 

Punjab News- ਐੱਸ.ਸੀ./ ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ, ਕਾਰਜ਼ਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ,ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ, ਮੀਤ ਪ੍ਰਧਾਨ ਗੁਰਸੇਵਕ ਸਿੰਘ ਕਲੇਰ,ਮੀਤ ਪ੍ਰਧਾਨ ਪਰਵਿੰਦਰ ਭਾਰਤੀ , ਸਕੱਤਰ ਵੀਰ ਸਿੰਘ ਮੋਗਾ, ਪ੍ਰੈੱਸ ਸਕੱਤਰ ਹਰਪਾਲ ਸਿੰਘ ਤਰਨਤਾਰਨ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਵੱਡਾ ਖੁਲਾਸਾ ਕੀਤਾ ਕਿ ਪੰਜਾਬ ‘ਚ ਹਜ਼ਾਰਾਂ ਹੀ ਲੋਕਾਂ ਨੇ ਜਾਅਲੀ ਜਾਤੀ ਸਰਟੀਫਿਕੇਟ ਤੇ ਜਾਅਲੀ ਅੰਗਹੀਣ ਸਰਟੀਫੀਕੇਟ ਬਣਾ ਕੇ ਐੱਸ.ਸੀ./ਬੀ.ਸੀ. ਉਮੀਦਵਾਰਾਂ ਦੇ ਹੱਕ ਮਾਰ ਕੇ ਵੱਖ ਵੱਖ ਵਿਭਾਗਾਂ ਚ ਮੁਲਾਜ਼ਮ ਲੱਗ ਕੇ ਸਰਕਾਰੀ ਨੌਕਰੀ ਕਰ ਰਹੇ ਹਨ।

ਜਥੇਬੰਦੀ ਦੇ ਆਗੂਆਂ ਵੱਲੋਂ ਐੱਸ.ਸੀ. ਵੈੱਲਫੇਅਰ ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਸਾਹਿਬਾਨ ਨੂੰ ਮਿਲ ਕੇ ਲਿਖਤੀ ਰੂਪ ਵਿੱਚ ਵਾਰ-ਵਾਰ ਜਾਅਲੀ ਜਾਤੀ ਤੇ ਅੰਗਹੀਣ ਸਰਟੀਫੀਕੇਟ ਦੀ ਜਾਂਚ ਕਰਵਾ ਕੇ ਜਾਅਲੀ ਸਰਟੀਫੀਕੇਟ ਧਾਰਕਾਂ ਤੇ ਕਰਵਾਈ ਕਰਨ ਲਈ ਲਿਖਿਆ ਗਿਆ ਪਰ ਅਫਸੋਸ ਕਿ ਢਾਈ ਸਾਲ ਬੀਤਣ ਤੇ ਵੀ ਇਹ ਕਮੇਟੀ ਐੱਸ. ਸੀ./ ਬੀ. ਸੀ. ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ‘ਨਾਕਾਮ ਰਹੀ ਹੈ ਜਿਸ ਦੀ ਜੱਥੇਬੰਦੀ ਘੋਰ ਨਿੰਦਾ ਕਰਦੀ ਹੈ।

ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ‘ਚ 34 ਰਾਖਵੇਂ ਹਲਕਿਆਂ ਤੋਂ ਜਿੱਤੇ ਵਿਧਾਨ ਸਭਾ ਮੈਂਬਰ ਵੀ ਐੱਸ.ਸੀ./ ਬੀ.ਸੀ.ਲੋਕਾਂ ਅਤੇ ਮਜ਼ਦੂਰਾਂ ਦੇ ਜਾਇਜ ਤੇ ਹੱਕੀ ਮਸਲਿਆਂ ਤੇ ਚੁੱਪ ਧਾਰ ਕੇ ਬੈਠੇ ਹਨ। ਐੱਸ. ਸੀ. ਮੁਲਾਜ਼ਮਾਂ ਦੇ ਹੱਕ਼ ਦੀ ਸਵਿੰਧਾਨ ਦੀ 85 ਵੀਂ ਸੋਧ ਨੂੰ ਪੰਜਾਬ ਚ ਲਾਗੂ ਕਰਨ ਲਈ ਗੂੰਗੇ ਬਣ ਮੂਕ ਦਰਸ਼ਕ ਬਣ ਗਏ ਹਨ। 10-10-2014 ਦਾ ਗੈਰ ਸੰਵਿਧਾਨਕ ਪੱਤਰ ਵੀ ਅੱਜ ਤੱਕ ਰੱਦ ਕਰਨ ਲਈ ਐੱਸ. ਸੀ. ਐੱਮ. ਐੱਲ.ਏ. ਨੇ ਕੋਈ ਗੱਲ ਵਿਧਾਨ ਸਭਾ ‘ਚ ਨਹੀਂ ਬੋਲੀ।

ਐਸ. ਸੀ. ਲੋਕਾਂ ਦੇ ਹੱਕ ‘ਚ ਆਏ ਸੁਪਰੀਮ ਕੋਰਟ ਅਤੇ ਪੰਜਾਬ/ਹਰਿਆਣਾ ਹਾਈਕੋਰਟ ਕੋਰਟ ਦੇ ਫੈਸਲਿਆਂ ਨੂੰ ਵੀ ਸਹੀ ਰੂਪ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਸਿੱਖਿਆ ਵਿਭਾਗ ਦੇ ਭਰਤੀ ਬੋਰਡ ਵੱਲੋਂ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਲਈ ਰਾਜਨੀਤਕ ਰਾਖਵਾਂਕਰਨ ਲੈ ਕੇ ਵਿਧਾਨ ਸਭਾ ਦੇ ਮੈਂਬਰ ਤੇ ਮੰਤਰੀ ਬਣੇ ਐੱਸ. ਸੀ. ਨੁਮਾਇੰਦੇ ਹੀ ਜੇ ਐੱਸ. ਸੀ./ ਬੀ. ਸੀ. ਲੋਕਾਂ ਦੇ ਜਾਇਜ ਤੇ ਹੱਕੀ ਮਸਲਿਆਂ ਨੂੰ ਹੱਲ ਕਰਨ ਤੋਂ ਟਾਲ਼ਾ ਵਟਣ ਲੱਗ ਜਾਣ ਤਾਂ ਜੱਥੇਬੰਦੀ ਮਹਿਸੂਸ ਕਰਦੀ ਹੈ ਕਿ ਰਾਜਨੀਤਿਕ ਰਾਖਵੇਂਕਰਨ ਦਾ ਐੱਸ.ਸੀ./ ਬੀ.ਸੀ. ਲੋਕਾਂ ਨੂੰ ਕੋਈ ਫਾਇਦਾ ਨਹੀਂ।

ਆਪ ਦੇ ਐੱਸ.ਸੀ. ਵਿੰਗ ਦੇ ਆਗੂ ਵੀ ਮੂੰਹ ‘ਚ ਘੁੰਗਨੀਆਂ ਪਾ ਕੇ ਸਮਾਜ ਨਾਲ਼ ਹੋ ਰਹੇ ਧੱਕਿਆਂ ਨੂੰ ਦੇਖਦੇ ਹੀ ਹਨ, ਕਰਦੇ ਕੁਝ ਨਹੀਂ। ਜੇਕਰ ਇਸ ਤਰ੍ਹਾਂ ਹੀ ਜਾਅਲੀ ਜਾਤੀ ਤੇ ਅੰਗਹੀਣ ਸਰਟੀਫੀਕੇਟ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਨੁਮਾਇੰਦੇ, ਅਫ਼ਸਰ ਬਚਾਉਂਦੇ ਰਹੇ ਤਾਂ ਰਾਜਨੀਤਕ ਰਾਖਵੇਂਕਰਨ ਦਾ ਲਾਭ ਲੈ ਕੇ ਰਾਜਨੀਤਿਕ ਸੱਤਾ ਦਾ ਆਨੰਦ ਲੈਣ ਵਾਲੇ ਐੱਮ. ਐਲ. ਏ. ਅਤੇ ਮੰਤਰੀਆਂ ਦੇ ਖ਼ਿਲਾਫ਼ ਐੱਸ. ਸੀ./ ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਚ ਸੰਘਰਸ਼ ਲਈ ਤਿਆਰ ਹੋਵੇਗੀ।

ਇਸ ਮੌਕੇ ਤੇ ਵੱਖ ਵੱਖ ਜਿਲ੍ਹਿਆਂ ਦੇ ਪ੍ਰਧਾਨ ਅਵਤਾਰ ਸਿੰਘ ਅੰਮ੍ਰਿਤਸਰ, ਰਛਪਾਲ ਸਿੰਘ ਗੁਰਦਾਸਪੁਰ, ਕੁਲਵੰਤ ਸਿੰਘ ਹੁਸ਼ਿਆਰਪੁਰ, ਹਰਬੰਸ ਲਾਲ ਜਲੰਧਰ, ਗੁਰਸੇਵਕ ਸਿੰਘ ਸੰਗਰੂਰ, ਲਛਮਣ ਸਿੰਘ ਨਬੀਪੁਰ ਪਟਿਆਲਾ, ਸੁਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਸੁਖਵੀਰ ਸਿੰਘ ਬਰਨਾਲਾ, ਰਣਵੀਰ ਸਿੰਘ ਮਲੇਰਕੋਟਲਾ, ਗੁਰਟੇਕ ਸਿੰਘ ਫਰੀਦਕੋਟ, ਸ਼ਾਮ ਸੁੰਦਰ ਫਿਰੋਜ਼ਪੁਰ, ਹਰਵਿੰਦਰ ਮਾਰਸ਼ਲ ਮੋਗਾ, ਪਰਸ਼ਨ ਸਿੰਘ ਬਠਿੰਡਾ, ਅਮਿੰਦਰਪਾਲ ਮੁਕਤਸਰ, ਨਰਿੰਦਰਜੀਤ ਕਪੂਰਥਲਾ, ਪਰਵਿੰਦਰ ਭਾਰਤੀ ਰੂਪਨਗਰ, ਸੁਰਿੰਦਰ ਮੋਹਾਲੀ, ਪਰਮਜੀਤ ਪਠਾਨਕੋਟ, ਦਿਲਬਾਗ ਸਿੰਘ ਤਰਨਤਾਰਨ,ਰਾਮ ਕਿਸ਼ਨ ਸ਼ਹੀਦ ਭਗਤ ਸਿੰਘ ਨਗਰ, ਬਲਵਿੰਦਰ ਸਿੰਘ ਲੁਧਿਆਣਾ, ਵਿਜੇ ਕੁਮਾਰ ਮਾਨਸਾ, ਕੁਲਵੀਰ ਸਿੰਘ ਫਾਜ਼ਿਲਕਾ, ਜਸਵੀਰ ਬੀਹਲਾ,ਹਰਜਿੰਦਰ ਪੁਰਾਣੇਵਾਲਾ, ਪਰਮਿੰਦਰ ਗੁਰਦਾਸਪੁਰ, ਬੇਅੰਤ ਭਾਂਬਰੀ, ਹਰਦੀਪ ਤੂਰ, ਸੁਖਰਾਜ ਮਾਹਿਲ, ਗੁਰਮੇਜ ਅਹੀਰ ਆਦਿ ਹਾਜ਼ਰ ਸਨ। dc

 

Media PBN Staff

Media PBN Staff

Leave a Reply

Your email address will not be published. Required fields are marked *