Punjab News- ਸਿੱਖਿਆ ਵਿਭਾਗ ਦੇ ਡਾਇਰੈਕਟਰ ਨਾਲ DTF ਵੱਲੋਂ ਅਹਿਮ ਮੀਟਿੰਗ! ਅਧਿਆਪਕਾਂ ਦੀਆਂ ਬਦਲੀਆਂ, ਪੇ-ਸਕੇਲ ਸਮੇਤ ਕਈ ਮੁੱਦਿਆਂ ‘ਤੇ ਹੋਈ ਚਰਚਾ! ਕਈਆਂ ਬਣੀ ਸਹਿਮਤੀ
Punjab News-ਬਦਲੀਆਂ ਬਾਰੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ- ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ
Punjab News- ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ (ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ) ਅਤੇ ਸ਼ਲਿੰਦਰ ਕੰਬੋਜ਼ (ਜਨਰਲ ਸਕੱਤਰ ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ) ਦੀ ਅਗਵਾਈ ਹੇਠ ਸੰਕੇਤਕ ਰੋਸ ਪ੍ਰਦਰਸ਼ਨ ਕਰਦੇ ਹੋਏ ਡਾਇਰੈਕਟਰ ਸਿੱਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਨੂੰ ਮਿਲਿਆ ਗਿਆ। ਇਸ ਦੌਰਾਨ ਹੇਠ ਲਿਖੇ ਮੁੱਦਿਆਂ ਤੇ ਗੱਲਬਾਤ ਹੋਈ:
ਰੀਕਾਸਟ ਲਿਸਟ ਵਿੱਚੋਂ ਬਾਹਰ ਕੀਤੇ ਈਟੀਟੀ 6635 ਅਧਿਆਪਕਾਂ ਨੂੰ ਜਾਰੀ ਕੀਤੇ Show cause ਨੋਟਿਸ ਰੱਦ ਕਰਕੇ, ਸੇਵਾਵਾਂ ਬਰਕਰਾਰ ਰੱਖਣ ਲਈ ਕਿਹਾ ਗਿਆ, ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਸਿੱਖਿਆ ਮੰਤਰੀ ਪੰਜਾਬ ਦੇ ਸਖ਼ਤ ਹੁਕਮਾਂ ਤਹਿਤ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਇਹ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਨੋਟਿਸ ਜਾਰੀ ਕੀਤੇ ਹਨ।
ਇਸ ਉਪਰੰਤ ਆਗੂਆਂ ਵੱਲੋਂ ਕਈ ਮਿਲਦੇ ਜੁਲਦੇ ਕੇਸਾਂ ਦਾ ਹਵਾਲਾ ਦਿੱਤਾ ਗਿਆ ਤਾਂ DPI ਮੈਡਮ ਵੱਲੋਂ ਕਿਹਾ ਗਿਆ ਕਿ ਤੁਸੀਂ ਸਾਰੇ ਕੇਸਾਂ ਦੇ ਆਰਡਰ ਸਾਨੂੰ ਉਪਲਬਧ ਕਰਵਾ ਦਿਓ ਤਾਂ ਜੋ ਅਸੀਂ ਇਸ ‘ਤੇ ਪੁਨਰ ਵਿਚਾਰ ਕਰ ਸਕੀਏ। ਇਸ ਦੇ ਨਾਲ ਹੀ ਰੀ ਕਾਸਟ ਲਿਸਟ ਤੋਂ ਇਫੈਕਟਡ Show cause ਨੋਟਿਸ ਪ੍ਰਾਪਤ ਸਾਥੀਆਂ ਦੀ ਇੱਕ ਕਮੇਟੀ ਬਣਾਈ ਗਈ ਜੋ ਕਾਨੂੰਨੀ ਪੱਖਾਂ ਅਤੇ ਕੇਸ ਦੀ ਪੈਰਵੀ ਕਰੇਗੀ।
ਇਸ ਤੋਂ ਇਲਾਵਾ ਈਟੀਟੀ 6635 ਅਧਿਆਪਕਾਂ ਦੀਆਂ ਬਦਲੀਆਂ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਨੇ ਸਪਸ਼ਟ ਤੌਰ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਕਿ 6635 ਨੂੰ ਬਦਲੀ ਦਾ ਮੋਕਾ ਮਿਲੇਗਾ ਜਾ ਨਹੀਂ। ਬਦਲੀਆਂ ਬਾਰੇ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਮਿਲਿਆ।
ਪੰਜਾਬ ਪੇ ਸਕੇਲ ਦੇ ਮੁੱਦੇ ਉੱਪਰ ਵਿਭਾਗ ਵੱਲੋਂ ਕਿਹਾ ਗਿਆ ਕਿ ਜਿੰਨੇ ਹੁਣ ਤੱਕ ਕੇਸ ਲੱਗ ਚੁੱਕੇ ਹਨ, ਉਨਾਂ ਉੱਪਰ ਇੱਕ ਹਫਤੇ ਦੇ ਅੰਦਰ ਮੀਟਿੰਗਾਂ ਕਰਕੇ ਫੈਸਲਾ ਲੈਣ ਬਾਰੇ ਦੱਸਿਆ ਗਿਆ।
ਇਸ ਮੌਕੇ ਡੀਟੀਐੱਫ ਵੱਲੋਂ ਗਿਆਨ ਚੰਦ (ਜਿਲ੍ਹਾ ਪ੍ਰਧਾਨ ਰੂਪਨਗਰ), ਹਰਿੰਦਰ ਸਿੰਘ ਪਟਿਆਲਾ, ਕ੍ਰਿਸ਼ਨ ਚੁਹਾਨਕੇ, ਰਵਿੰਦਰ ਕੰਬੋਜ਼, ਦੀਪਕ ਠਾਕੁਰ ਅਤੇ ਦੀਪਕ ਵਰਮਾ ਅਤੇ ਈਟੀਟੀ 6635 ਅਧਿਆਪਕ ਯੂਨੀਅਨ ਵੱਲੋਂ ਰਾਜ ਸੁਖਵਿੰਦਰ ਸਿੰਘ (ਸਹਾਇਕ ਸਕੱਤਰ), ਮਨਦੀਪ ਬਟਾਲਾ (ਕਾਨੂੰਨੀ ਸਲਾਹਕਾਰ), ਸੁਮਿਤ ਕੰਬੋਜ (ਮੀਡੀਆ ਇੰਚਾਰਜ), ਪ੍ਰਦੀਪ ਕੰਬੋਜ (ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ) ਅਤੇ ਸੁਖਚਰਨ ਸਿੰਘ (ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ) ਹਾਜ਼ਰ ਰਹੇ। ਇਸਤੋਂ ਇਲਾਵਾ ਸੁਨੀਲ ਕੰਬੋਜ, ਨਿਰਮਲ ਰਾਣੀ, ਰਿੰਪਲ ਕੌਰ, ਸ਼ਰਨਦੀਪ, ਨਟਵਰ ਸ਼ਰਮਾ, ਦਵਿੰਦਰ ਕੌਰ ਅਤੇ ਸੁਦੇਸ਼ ਰਾਣੀ ਆਦਿ ਸਾਥੀ ਹਾਜ਼ਰ ਸਨ।