ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ ਮੁੜ ਕੱਚੇ ਬਹਾਲ ਅਧਿਆਪਕ ‘ਆਪ’ ਸਰਕਾਰ ਖ਼ਿਲਾਫ਼ ਕਰਨਗੇ ਪ੍ਰਦਰਸ਼ਨ
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਕਰੇਗੀ 08 ਜੂਨ 2025 ਨੂੰ ਲੁਧਿਆਣਾ ਵਿਖੇ ਰੋਸ ਪ੍ਰਦਰਸ਼ਨ – ਵਿਕਾਸ ਸਾਹਨੀ
ਮੁੱਖ ਮੰਤਰੀ ਦੇ 4 ਵਾਰ ਮੀਟਿੰਗ ਦੇ ਲਾਰਿਆ ਤੋਂ ਤੰਗ ਆਕੇ ਜਿਮਨੀ ਚੋਣਾਂ ਦੋਰਾਨ ਕਰਾਂਗੇ ਝੁਠੇ ਵਾਅਦਿਆਂ ਦਾ ਪਰਦਾਫਾਸ਼ – ਵਿਕਾਸ ਸਾਹਨੀ
ਜੇਕਰ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਤਾਂ ਲੁਧਿਆਣਾ ਜਿਮਨੀ ਚੋਣਾਂ ਚ ਆਪ ਉਮੀਦਵਾਰ ਦੇ ਘਰ ਅਤੇ ਦਫਤਰ ਦੇ ਬਾਹਰ ਪੱਕਾ ਧਰਨਾ ਵੀ ਲਗਾਇਆ ਜਾਵੇਗਾ- ਯੂਨੀਅਨ
ਪੰਜਾਬ ਨੈੱਟਵਰਕ, ਬਰੇਟਾ
ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕਰ ਰਹੀ ਹੈ। ਸਰਕਾਰ ਦੁਆਰਾ ਸੰਘਰਸ਼ ਨੂੰ ਦਬਾਉਣ ਲਈ ਯੂਨੀਅਨ ਆਗੂਆ ਤੇ ਝੂਠੇ ਪਰਚੇ ਵੀ ਕੀਤੇ ਜਾ ਚੁੱਕੇ ਹਨ। ਪ੍ਰੈਸ ਨੋਟ ਜਾਰੀ ਕਰਦਿਆ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਸਿੰਘ ਮਾਨ ਜੱਥੇਬੰਦੀ ਨੂੰ 4 ਵਾਰ ਮੀਟਿੰਗ ਦਾ ਲਾਰਾ ਲਗਾ ਕੇ ਸਾਰੀਆ ਮੀਟਿੰਗਾ ਰੱਦ ਕਰ ਚੁੱਕੇ ਹਨ।
ਨਾਭਾ ਪ੍ਰਸ਼ਾਸ਼ਨ ਵੱਲੋਂ 02 ਜੂਨ 2025 ਦੀ ਪੰਜਾਬ ਭਵਨ ਵਿਖੇ ਦਿੱਤੀ ਗਈ ਮੀਟਿੰਗ ਨੂੰ ਬਿਨ੍ਹਾਂ ਕਿਸੇ ਕਾਰਨ ਇਕ ਦਿਨ ਪਹਿਲਾ ਰੱਦ ਕਰ ਦਿੱਤਾ ਗਿਆ ਅਤੇ ਅਗਲੇਰੀ ਮੀਟਿੰਗ ਸਬੰਧੀ ਕੋਈ ਜਾਣਕਾਰੀ ਵੀ ਨਹੀਂ ਦਿੱਤੀ ਗਈ ਹੈ। ਪਿਛਲੇ ਇੱਕ ਸਾਲ ਤੋਂ ਆਪਣੇ ਦਸਤਾਵੇਜਾਂ ਦੀ ਵੈਰੀਫਿਕੇਸ਼ਨ ਕਰਵਾ ਚੁੱਕੇ ਅਧਿਆਪਕ ਆਪਣੀ ਨਿਯੁਕਤੀ ਪੱਤਰ ਦੀ ਉਡੀਕ ਕਰ ਰਹੇ ਹਨ।
ਪਰ ਸਰਕਾਰ ਦੁਆਰਾ ਸਿਰਫ ਝੂਠੇੇ ਲਾਰੇ ਅਤੇ ਮਿੱਠੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਤੰਗ ਆਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਫੈਸਲਾ ਲਿਆ ਹੈ ਕਿ ਜੱਥੇਬੰਦੀ ਵੱਲੋ 08 ਜੂਨ 2025 ਦਿਨ ਐਤਵਾਰ ਨੂੰ ਲੁਧਿਆਣਾ ਜ਼ਿਮਨੀ ਚੋਣਾਂ ਦੋਰਾਨ ਸਰਕਾਰ ਦੇ ਸਿੱਖਿਆ ਨੂੰ ਲੈ ਕੇ ਝੂਠ ਦੀਆ ਪੋਲਾਂ ਖੋਲੀਆਂ ਜਾਣਗੀਆ ਅਤੇ ਭੰਡ ਦੇ ਝੂਠੇ ਵਾਅਦਿਆਂ ਦਾ ਪ੍ਰਚਾਰ ਕੀਤੇ ਜਾਣ ਉਪਰੰਤ ਰੋਸ ਪ੍ਰਦਸ਼ਨ ਕੀਤਾ ਜਾਵੇਗਾ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਦੁਆਰਾ ਸਾਡੀਆਂ ਮੰਗਾਂ ਨਾ ਮੰਨੀਆ ਗਈਆ ਤਾਂ ਲੁਧਿਆਣਾ ਜਿਮਨੀ ਚੋਣਾਂ ਦੇ ਉਮੀਦਵਾਰ ਦੇ ਘਰ ਅਤੇ ਦਫਤਰ ਦੇ ਬਾਹਰ ਪੱਕਾ ਧਰਨਾ ਵੀ ਲਗਾਇਆ ਜਾਵੇਗਾ। ਇਸ ਮੌਕੇ ਵਿਕਾਸ ਸਾਹਨੀ, ਲਖਵਿੰਦਰ ਕੌਰ , ਅਮਨਦੀਪ ਧਾਲੀਵਾਲ, ਵਰੁਣ ਖੇੜਾ , ਜਸਵਿੰਦਰ ਕੌਰ ,ਰੁਪਿੰਦਰ ਕੌਰ , ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਵਜ਼ੀਰ ਸਿੰਘ, ਜਰਨੈਲ ਸਿੰਘ, ਮਨਿੰਦਰ ਮਾਨਸਾ, ਵੀਰਪਾਲ ਕੋਰ ਅਤੇ ਸਮੂਹ ਜਥੇਬੰਦੀ ਦੇ ਸਾਥੀ ਸਾਮਿਲ ਸਨ।