ਪੰਜਾਬ ਸਰਕਾਰ ਫਾਇਰ ਬ੍ਰਿਗੇਡ ਦੇ ਕੱਚੇ ਮੁਲਾਜ਼ਮਾਂ ਨੂੰ ਤਰੁੰਤ ਕਰੇ ਪੱਕਾ: ਅਮਨਜੋਤ ਸਿੰਘ

All Latest NewsNews FlashPunjab News

 

ਪਨਬੱਸ/ਪੀ ਆਰ ਟੀ ਸੀ ਯੂਨੀਅਨ ਆਗੂਆ ਵੱਲੋ ਮੀਟਿਗ ਵਿੱਚ ਹਾਜਰ ਹੋਕੇ ਕੀਤਾ ਸਘੰਰਸਾ ਲਈ ਲਾਮਬੰਦ ਅਤੇ ਸਮੱਰਥਣ :- ਸਹਿਬ ਸਿੰਘ ਟਿਵਾਣਾ

Punjab News 

ਫਾਇਰ ਬ੍ਰਿਗੇਡ ਦੇ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਈਸੜੂ ਭਵਨ ਲੁਧਿਆਣਾ ਵਿਖੇ ਹੋਈ। ਮੀਟਿੰਗ ਵਿਚ ਪੰਜਾਬ ਰੋਡਵੇਜ਼ ਪਨਬੱਸ/ ਪੀਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਪ੍ਧਾਨ ਰੇਸ਼ਮ ਸਿੰਘ ਗਿੱਲ ਅਤੇ ਸੂਬਾ ਜਨਰਲ ਸਕੱਤਰ ਸਮਸੇ਼ਰ ਸਿੰਘ ਢਿੱਲੋ ਵੱਲੋ ਆਪਣੇ ਸਾਥੀਆ ਸਮੇਤ ਮੀਟਿੰਗ ਵਿੱਚ ਹਾਜਰੀ ਲਵਾਈ ਅਤੇ ਫਾਇਰ ਬਿ੍ਰਗੇਡ ਮੁਲਾਜਮ ਯੂਨੀਅਨ ਵੱਲੋ ਡਿਊਟੀਆ ਦੋਰਾਨ ਆ ਰਹੀਆ ਮੁਸਿਕਲਾ ਅਤੇ ਮੈਨਜਮੈਟ ਵੱਲੋ ਕੀਤੀਆ ਜਾ ਰਹੀਆ ਨਜਾਇਜ਼ ਧੱਕੇਸਾਹੀਆ ਵਿਰੁੱਧ ਵਿਚਾਰ ਚਰਚਾ ਕੀਤੀ ਅਤੇ ਮੁਲਾਜਮਾਂ ਦੀ ਆਪਸੀ ਮੀਟਿੰਗ ਹੋਈ।

ਜਿਸ ਵਿੱਚ  ਕਈ ਮਸਲਿਆਂ ਨੇ ਵਿਚਾਰ ਵਿਟਾਦਰਾ ਹੋਇਆ ਅਤੇ ਫਾਇਰ ਬ੍ਰਿਗੇਡ ਦੇ ਆਉਟਸੋਰਸ/ਕੰਟਰੈਕਟ ਮੁਲਾਜ਼ਮਾਂ ਨੂੰ ਠੇਕੇਦਾਰ ਵਿਚੋਲਿਆਂ ਨੂੰ ਬਾਹਰ ਕੱਢ ਕੇ ਸਮੂਹ ਮੁਲਾਜਮਾਂ ਨੂੰ ਪੱਕਾ ਕਰਨ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਵਾਧਾ ਲਾਗੂ ਕਰਵਾਉਣ ਸਮੇਤ ਸਘੰਰਸਾ ਲਈ ਲਾਮਬੰਦ ਕਰਦਿਆ ਪਨਬੱਸ/ ਪੀ ਆਰ ਟੀ ਸੀ ਯੂਨੀਅਨ ਵੱਲੋ ਸਘੰਰਸਾ ਵਿੱਚ ਸਮੱਰਥਣ ਕਰਨ ਦਾ ਵਾਅਦਾ ਕੀਤਾ।

ਪਿਛਲੇ ਦਿਨੀਂ ਮੋਂਗੇ ਫਾਇਰ ਬ੍ਰਿਗੇਡ ਤੋ ਫਾਇਰਮੈਨ ਗਗਨਦੀਪ ਸਿੰਘ ਜੋ ਕਿ ਅੱਗ ਵਿੱਚ ਸੜ ਗਿਆ ਜਿਸਦੀ ਇਲਾਜ ਦੋਰਾਨ ਮੋਤ ਹੋ ਗਈ ਅਤੇ ਸਰਕਾਰ ਵਲੋਂ ਕੋਈ ਮੁਆਵਜਾ ਨਹੀ ਦਿੱਤਾ ਗਿਆ।ਅਤੇ ਨਾ ਸ਼ਹੀਦ ਦਾ ਦਰਜਾ ਦਿੱਤਾ।ਇਸ ਲਈ ਸਰਕਾਰ ਦਿਆਂ ਇਹ ਮਾੜੀ ਨੀਤੀਆਂ ਨੂੰ ਠੁਕਰਾਉਂਦੇ ਹੋਏ ਸਾਥੀ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਸਰਕਾਰ ਵਿਰੁੱਧ ਤਿਖੇ ਸੰਘਰਸ਼ ਲੜਨ ਦਾ ਫੈਸ਼ਲਾ ਕੀਤਾ ਗਿਆ ।ਇਸ ਮੋਕੇ ਯੂਨੀਅਨ ਆਗੂ ਪੰਜਾਬ ਦੇ ਵੱਖ ਜਿਲਿਆ ਤੋ ਸਾਹਿਬ ਸਿੰਘ ,ਕਰਮਜੀਤ ਸਿੰਘ, ਅਮਨਜੋਤ ਸਿੰਘ, ਰਮਨਦੀਪ ਸਿੰਘ
ਗੁਰਜੀਤ ਸਿੰਘ ਫਿਰੋਜਪੁਰ, ਸਰਬਜੀਤ ਸਿੰਘ ਖਰੜ ਸਮੇਤ ਆਦਿ ਆਗੂ ਹਾਜਰ ਹੋਏ ਅਤੇ ਪਨਬੱਸ/ ਪੀ ਆਰ ਟੀ ਸੀ ਯੂਨੀਅਨ ਤੋਂ ਪਹੁੰਚੇ ਸਮੂਹ ਆਗੂਆ ਦਾ ਯੂਨੀਅਨ ਵੱਲੋ ਤਹਿ ਦਿਲੋ ਧੰਨਵਾਦ ਕੀਤਾ ਗਿਆ।

Media PBN Staff

Media PBN Staff

Leave a Reply

Your email address will not be published. Required fields are marked *