ਡੀਏਵੀ ਸਕੂਲ ਡੇਰਾਬਸੀ ਵਿਖੇ ਐਸ ਬੀ ਐਲ ਸਪੈਸ਼ਲਟੀ ਕੋਟਿੰਗਸ ਗਰੁੱਪ ਵੱਲੋਂ ਲਗਭਗ 20 ਕਿਲੋਵਾਟ ਸੋਲਰ ਪਾਵਰ ਪਲਾਂਟ ਦਾ ਵਿਧੀਵਤ ਢੰਗ ਨਾਲ ਉਦਘਾਟਨ

All Latest NewsNews FlashPunjab News

 

ਸੋਲਰ ਪਾਵਰ ਪਲਾਂਟ ਲੱਗਣ ਨਾਲ ਲਗਭਗ 100 ਯੂਨਿਟ ਰੋਜ਼ਾਨਾ ਦਾ ਬਿਜਲੀ ਉਤਪਾਦਨ ਹੋਇਆ ਕਰੇਗਾ : ਪ੍ਰਿੰਸੀਪਲ ਪ੍ਰੀਤਮ ਦਾਸ

Punjab News – ਸਥਾਨਕ ਸ਼੍ਰੀਮਤੀ ਐਨ ਐਨ ਮੋਹਨ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬੱਸੀ ਵਿੱਖੇ ਵਿਸ਼ਵ ਵਾਤਾਵਰਣ ਦਿਵਸ ਬਹੁਤ ਹੀ ਉਤਸਾਹ ਭਰਪੂਰ ਢੰਗ ਨਾਲ ਮਨਾਇਆ ਗਿਆ। ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਐਸ ਬੀ ਐਲ ਸਪੈਸ਼ਲਿਟੀ ਕੋਟਿੰਗਸ ਗਰੁੱਪ ਵੱਲੋਂ ਆਏ ਹੋਏ ਅਧਿਕਾਰੀ ਸਨ ਅਤੇ ਉਹਨਾਂ ਨੇ ਸਕੂਲ ਨੂੰ ਲਗਭਗ 20 ਕਿਲੋਵਾਟ ਦਾ ਸੋਲਰ ਪਾਵਰ ਪਲਾਂਟ ਜਿਸ ਨੂੰ ਮਾਰਚ 2025 ਵਿੱਚ ਕਮਿਸ਼ਨਡ ਕਰਵਾਇਆ ਸੀ ਅਤੇ ਅੱਜ ਉਸ ਦਾ ਵਿਧੀਵਤ ਢੰਗ ਨਾਲ ਉਦਘਾਟਨ ਕੀਤਾ ਗਿਆ। ਐਸ ਬੀ ਐਲ ਗਰੁੱਪ ਤੋਂ ਆਏ ਅਧਿਕਾਰੀਆਂ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਮੌਕੇ ਇਸ ਦਾ ਉਦਘਾਟਨ ਕਰਨਾ ਸਾਡੇ ਲਈ ਵੀ ਬੜੇ ਮਾਣ ਦੀ ਗੱਲ ਹੈ।

ਕਿਉਂਕਿ ਇਸ ਨਾਲ ਵਾਤਾਵਰਨ ਵਿੱਚ ਕਾਰਬਨ ਡੈਕਸਾਈਡ ਦੀ ਮਾਤਰਾ ਘਟਦੀ ਹੈ ਅਤੇ ਗਰੀਨ ਐਨਰਜੀ ਦੇ ਰੂਪ ਵਿੱਚ ਸਕੂਲ ਨੂੰ ਬਿਜਲੀ ਉਪਲਬਧ ਹੋਵੇਗੀ ਅਤੇ ਜਿਸ ਨਾਲ ਸਕੂਲ ਨੂੰ ਵੀ ਤੇ ਵਾਤਾਵਰਨ ਨੂੰ ਵੀ ਮੁਨਾਫਾ ਹੋਵੇਗਾ । ਉਹਨਾਂ ਵੱਲੋਂ ਪਾਏ ਇਸ ਯੋਗਦਾਨ ਕਰਕੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਰਿੰਦਰ ਸਿੰਘ ਵਿਰਦੀ ਜੀ ਨੇ ਧੰਨਵਾਦ ਕਰਦੇ ਹੋਏ ਆਪਣੇ ਸ਼ਬਦਾਂ ਵਿੱਚ ਉਹਨਾਂ ਵੱਲੋਂ ਕੀਤੇ ਇਸ ਨੇਕ ਉਪਰਾਲੇ ਨੂੰ ਪਰਮਾਤਮਾ ਦੀ ਖਿਦਮਤ ਕਰਨੀ ਦੱਸਿਆ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕਿਤੇ ਇਸ ਕੰਮ ਨੂੰ ਚਿਰਾਂ ਤੱਕ ਯਾਦ ਰੱਖਣ ਵਾਲਾ ਦਸਿਆ।

ਸੰਸਥਾ ਦੇ ਉਪ ਚੇਅਰਮੈਨ ਡਾਕਟਰ ਅਮੋਦ ਗੁਪਤਾ ਜੀ ਨੇ ਅਤੇ ਸੰਸਥਾ ਦੇ ਪੁਰਾਣੇ ਵਿਦਿਆਰਥੀ ਮੁਕੇਸ਼ ਗਾਂਧੀ ਜੀ ਅਤੇ ਵਿਪਣ ਥੰਮਣ ਜੀ ਨੇ ਐਸ ਬੀ ਐਲ ਗਰੁੱਪ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹੋਏ ਸੰਸਥਾ ਦਾ ਦੌਰਾ ਕਰਵਾਇਆ ਅਤੇ ਇਹ ਵੀ ਦੱਸਿਆ ਕਿ ਇਹ ਸਰਕਾਰੀ ਸਹਾਇਤਾ ਪ੍ਰਾਪਤ ਸੰਸਥਾ ਹੈ ਜੋ ਕਿ ਸਮਾਜ ਦੇ ਸਹਿਯੋਗ ਨਾਲ ਦਿਨੋਂ ਦਿਨ ਤਰੱਕੀ ਕਰ ਰਹੀ ਹੈ । ਸੰਸਥਾ ਦੇ ਪ੍ਰਿੰਸੀਪਲ ਸ੍ਰੀ ਪ੍ਰੀਤਮ ਦਾਸ ਜੀ ਵੱਲੋਂ ਇਹ ਦੱਸਿਆ ਗਿਆ ਕਿ ਸਕੂਲ ਵਿੱਚ ਔਨ ਗਰਿਡ ਸੋਲਰ ਪਲਾਂਟ ਲਗਾਇਆ ਗਿਆ ਹੈ ਜੋ ਕਿ ਨਾ ਕੇਵਲ ਵਾਤਾਵਰਨ ਨੂੰ ਸਾਫ਼ ਬਣਾ ਕੇ ਰੱਖੇਗਾ ਸਗੋਂ ਬਿਜਲੀ ਦਾ ਲਗਭਗ 100 ਯੂਨਿਟ ਦਾ ਉਤਪਾਦਨ ਵੀ ਮੁਫਤ ਵਿੱਚ ਕਰੇਗਾ।

ਸਕੂਲ ਦੇ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਐਸ ਬੀ ਐਲ ਗਰੁੱਪ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਸਕੂਲ ਵਿੱਚ ਵਿਸ਼ਵ ਵਾਤਾਵਰਨ ਦਿਵਸ ਮੌਕੇ ਕੁਝ ਪੌਦੇ ਵੀ ਲਗਾਏ ਗਏ ਤਾਂ ਕਿ ਪੰਜਾਬ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ ਅਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਸੰਸਥਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਸ਼ਵਨੀ ਜੈਨ ਜੀ ਨੇ ਆਪਣੇ ਫੋਨ ਰਾਹੀਂ ਭੇਜੇ ਗਏ ਸੁਨੇਹੇ ਵਿੱਚ ਸੰਸਥਾ ਦੀ ਕਾਮਯਾਬੀ ਲਈ ਦੁਆ ਕੀਤੀ ਅਤੇ ਹਰੇ ਭਰੇ ਵਾਤਾਵਰਨ ਨੂੰ ਬਣਾਏ ਰੱਖਣ ਲਈ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਵਿਪਣ ਥੰਮਣ ਅਤੇ ਮੁਕੇਸ਼ ਗਾਂਧੀ ਜੀ ਨੇ ਸਾਂਝੇ ਰੂਪ ਵਿੱਚ ਆਏ ਹੋਏ ਸਭ ਮਹਿਮਾਨਾਂ ਦਾ ਪੌਦੇ ਲਗਾਉਣ ਅਤੇ ਸੰਸਥਾ ਦੇ ਹਰ ਵਿਦਿਆਰਥੀ ਨੂੰ ਆਪਣੇ ਘਰ ਵਿੱਚ ਘੱਟੋ ਘੱਟ ਇੱਕ ਪੌਦਾ ਛੁੱਟੀਆਂ ਵਿੱਚ ਲਗਾਉਣ ਲਈ ਪ੍ਰੇਰਿਤ ਵੀ ਕੀਤਾ।

ਇਸ ਮੌਕੇ ਤੇ ਐਡਵੋਕੇਟ ਅਸ਼ਵਨੀ ਸ਼ਰਮਾ ਜੀ, ਐਡਵੋਕੇਟ ਰਜਨੀਸ਼ ਜੀ, ਵਾਈਸ ਪ੍ਰਿੰਸੀਪਲ ਸਮਿਤਾ ਅਹੂਜਾ ਜੀ , ਅਧਿਆਪਕ ਸਾਧਨਾ ਸ਼ਰਮਾ, ਊਸ਼ਾ ਅਤੇ ਅੰਕਿਤਾ ਆਦਿ ਵੀ ਹਾਜ਼ਰ ਸਨ ਅਤੇ ਉਹਨਾਂ ਨੇ ਆਪਣਾ ਭਰਪੂਰ ਸਹਿਯੋਗ ਅੱਜ ਦੇ ਇਸ ਸਮਾਗਮ ਵਿੱਚ ਦਿੱਤਾ। ਅੰਤ ਵਿੱਚ ਸੰਸਥਾ ਦੇ ਚੇਅਰਮੈਨ ਸਰਦਾਰ ਸੁਰਿੰਦਰ ਸਿੰਘ ਵਿਰਦੀ ਜੀ ਨੇ ਪ੍ਰਿੰਸੀਪਲ ਪ੍ਰੀਤਮ ਦਾਸ ਜੀ ਅਤੇ ਸਟਾਫ ਦੇ ਮੈਂਬਰਾਂ ਵੱਲੋਂ ਵਾਤਾਵਰਣ ਨੂੰ ਸਮਰਪਿਤ ਦਿਨ ਮਨਾਏ ਜਾਣ ਸਬੰਧੀ ਹੌਸਲਾ ਅਫਜ਼ਾਈ ਕੀਤੀ।

Media PBN Staff

Media PBN Staff

Leave a Reply

Your email address will not be published. Required fields are marked *