ਪੰਜਾਬ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਬਣਾਈ ਤਾਲਮੇਲ ਸੰਘਰਸ਼ ਕਮੇਟੀ, ਮਾਨ ਸਰਕਾਰ ਖਿਲਾਫ਼ ਕਰਤਾ ਵੱਡਾ ਐਲਾਨ

All Latest NewsNews FlashPunjab News

 

Punjab News- ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਗਠਨ

Punjab News- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ, ਇਨਲਿਸਟਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹਰਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਗੁਰਚਰਨ ਸਿੰਘ ਨੇ ਦੱਸਿਆ ਕਿ ਫੀਲਡ ਦੇ ਦਰਜਾ ਤਿੰਨ ਤੇ ਚਾਰ ਰੈਗੂਲਰ, ਇਨਲਿਸਟਮੈਂਟ ਅਤੇ ਆਊਟਸੋਰਸਿੰਗ ਕਾਮਿਆਂ ਦੀਆਂ ਮੁੱਖ ਮੰਗਾਂ ਮਨਵਾਉਣ ਲਈ ਮੁਲਾਜ਼ਮ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਵਿਸਥਾਰ ਕੀਤਾ ਗਿਆ।

ਜਿਸ ਦੇ ਕਨਵੀਨਰ ਸੁਖਨੰਦਨ ਸਿੰਘ ਮਹਾਣੀਆਂ , ਕੋ ਕਨਵੀਨਰ ਮੁਕੇਸ਼ ਕੰਡਾ ਤੇ ਸ਼ਵਿੰਦਰ ਸਿੰਘ ਮੰਨਣ ਮੈਂਬਰ, ਜਲ ਸਪਲਾਈ ਮਸਟੌਰਲ ਇੰਪਲਾਈਜ਼ ਯੂਨੀਅਨ ਰਜਿ ਪੰਜਾਬ, ਮਲਾਗਰ ਸਿੰਘ ਖਮਾਣੋ ਕਨਵੀਨਰ, ਮਹਿਮਾ ਸਿੰਘ ਧਨੌਲਾ ਕੋ ਕਨਵੀਨਰ, ਪਵਨ ਮੋਂਗਾ ਮੈਂਬਰ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਪੰਜਾਬ, ਮਨਜੀਤ ਸਿੰਘ ਸੰਗਤਪੁਰਾ ਕਨਵੀਨਰ ,ਬਿਕਰ ਸਿੰਘ ਮਾਖਾ ਕੋ ਕਨਵੀਨਰ ਹਰਦੀਪ ਕੁਮਾਰ ਮੈਂਬਰ, ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਰਜਿ ਪੰਜਾਬ (ਵਿਗਿਆਨਕ), ਦਵਿੰਦਰ ਸਿੰਘ ਨਾਭਾ ਕਨਵੀਨਰ ,ਨਰਿੰਦਰ ਸਿੰਘ ਅੰਮ੍ਰਿਤਸਰ ਕੋ ਕਨਵੀਨਰ ਛੋਟਾ ਸਿੰਘ ਪਟਿਆਲਾ ਮੈਂਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੰਬਰ 26 ਪੰਜਾਬ, ਸਰਬਜੀਤ ਸਿੰਘ ਭੁੱਲਰ ਕਨਵੀਨਰ, ਹਰਪ੍ਰੀਤ ਸਿੰਘ ਕੋ ਕਨਵੀਨਰ ,ਗੁਰਜੰਟ ਸਿੰਘ ਮੈਂਬਰ ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਪੰਜਾਬ, ਆਦਿ ਆਗੂਆਂ ਨੂੰ ਸੰਘਰਸ਼ ਕਮੇਟੀ ਵਿੱਚ ਜਿੰਮੇਵਾਰੀ ਦਿੱਤੀ ਗਈ।

ਮੀਟਿੰਗ ਵਿੱਚ ਫੈਸਲਾ ਕੀਤਾ ਕਿ ਫੀਲਡ ਮੁਲਾਜ਼ਮਾਂ ਦੀਆਂ ਭਖ਼ਦੀਆਂ ਮੰਗਾਂ ਸਬੰਧੀ ਵਿਭਾਗ ਦੇ ਸਕੱਤਰ, ਵਿਸ਼ੇਸ਼ ਸਕੱਤਰ, ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਅਤੇ ਵਿਭਾਗ ਦੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ । ਜੇਕਰ ਸਰਕਾਰ ਨੇ 18 ਜੂਨ ਤੱਕ ਸੰਘਰਸ਼ ਕਮੇਟੀ ਨੂੰ ਦੋ ਧਿਰੀ ਗੱਲਬਾਤ ਲਈ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਸੰਘਰਸ਼ ਕਮੇਟੀ ਪਹਿਲੇ ਪੜਾਅ ਵਜੋਂ ਸੰਘਰਸ਼ ਦਾ ਐਲਾਨ ਕਰੇਗੀ।

ਮੀਟਿੰਗ ਵਿੱਚ ਹੋਰਨਾ ਤੋ ਬਿਨਾ ਦਰਸ਼ਨ ਸਿੰਘ, ਬਰਿੰਦਰ ਕੁਮਾਰ ,ਬਲਦੇਵ ਕੁਮਾਰ, ਬਹਾਦਰ ਸਿੰਘ, ਗੋਪਾਲ ਚੰਦ, ਹਿੰਮਤ ਸਿੰਘ ਮੋਹਾਲੀ, ਗੁਰਜੰਟ ਸਿੰਘ, ਰਣਜੀਤ ਸਿੰਘ ਨਾਭਾ, ਜਗਤਾਰ ਸਿੰਘ ,ਚਰਨਜੀਤ ਸਿੰਘ ,ਸਾਹਿਬ ਸਿੰਘ, ਸੁਖਰਾਮ ਕਾਲੇਵਾਲ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਗੁਰਸੇਵਕ ਸਿੰਘ ਆਦਿ ਵੀ ਹਾਜ਼ਰ ਸਨ।

 

Media PBN Staff

Media PBN Staff

Leave a Reply

Your email address will not be published. Required fields are marked *