ਤਰਕਸ਼ੀਲ ਸੁਸਾਇਟੀ ਜੋਨ ਮਾਨਸਾ ਦਾ ਚੋਣ ਇਜ਼ਲਾਸ ਹੋਇਆ, ਅੰਮ੍ਰਿਤ ਰਿਸ਼ੀ ਸਰਬਸੰਮਤੀ ਨਾਲ਼ ਚੁਣੇ ਗਏ ਜਥੇਬੰਦਕ ਮੁਖੀ
ਜਸਵੀਰ ਸੋਨੀ ਮਾਨਸਾ
ਸੁਸਾਇਟੀ ਪੰਜਾਬ ਜ਼ਿਲ੍ਹਾ ਮਾਨਸਾ ਦਾ ਅੱਜ ਟੀਚਰ ਹੋਮ ਵਿਖੇ ਸੂਬਾ ਆਗੂ ਗੁਰਪ੍ਰੀਤ ਸਹਿਣਾ ਦੀ ਪ੍ਰਧਾਨਗੀ ਹੇਠ ਇਜ਼ਲਾਸ ਹੋਇਆ। ਇਸ ਇਜ਼ਲਾਸ ਵਿੱਚ ਜ਼ਿਲ੍ਹਾ ਮਾਨਸਾ ਦੀਆਂ ਇਕਾਈਆਂ ਭੀਖੀ,ਮਾਨਸਾ,ਝੁਨੀਰ,ਖੀਵਾ ਅਤੇ ਬੁਢਲਾਡਾ ਨੇ ਭਾਗ ਲਿਆ। ਸ਼ੁਰੂ ਵਿੱਚ ਇਕਾਈਆਂ ਆਪਣਾ ਦੋ ਸਾਲ ਦਾ ਲੇਖਾਜੋਖਾ ਤੇ ਕੀਤੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ।ਫਿਰ ਜੋਨ ਮਾਨਸਾ ਦੇ ਆਗੂ ਮਾ.ਲੱਖਾ ਸਿੰਘ,ਗੁਰਦੀਪ ਸਿੰਘ ਸਿੱਧੂ,ਭੁਪਿੰਦਰ ਫ਼ੌਜੀ ਤੇ ਕ੍ਰਿਸ਼ਨ ਮਾਨਬੀਬੜੀਆਂ ਨੇ ਆਪਣੇ ਦੋ ਸਾਲ ਦੇ ਕਾਰਜ਼ਕਾਲ ਦੇ ਕੰਮਾਂ ਨੂੰ ਡੈਲੀਗੇਟਾਂ ਦੇ ਸਾਹਮਣੇ ਰੱਖਿਆ।
ਸੂਬਾ ਆਗੂ ਗੁਰਪ੍ਰੀਤ ਸਹਿਣਾ ਨੇ ਸੰਬੋਧਨ ਕਰਦਿਆਂ ਕਿਹਾ ਤਰਕਸ਼ੀਲ ਸੁਸਾਇਟੀ ਅੱਗੇ ਬਹੁਤ ਸਾਰੀਆਂ ਚੁਣੋਤੀਆਂ ਹਨ ਹੁਣ ਕੇਵਲ ਗੱਲ ਅੰਧਵਿਸ਼ਵਾਸਾਂ ਦੀ ਨਹੀਂ ਰਹਿ ਗਈ ਹੁਣ ਹਕੂਮਤ ਦੇ ਜ਼ਬਰ ਖਿਲਾਫ਼ ਵੀ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ।ਹਕੂਮਤ ਵੱਲੋਂ ਲਗਾਤਾਰ ਘੱਟ ਗਿਣਤੀਆਂ’ਤੇ ਵਾਰ ਕੀਤੇ ਜਾ ਰਹੇ ਹਨ।ਸਭ ਜਥੇਬੰਦੀਆਂ ਨੂੰ ਰਲ ਕੇ ਇੱਕ ਮੰਚ’ਤੇ ਇਕੱਠਾ ਹੋਣਾ ਪਵੇਗਾ।ਇਸ ਮੌਕੇ ਗੁਰਪ੍ਰੀਤ ਸਹਿਣਾ ਦੀ ਦੇਖ ਰੇਖ’ਚ ਸਰਬਸੰਮਤੀ ਨਾਲ਼ ਅੰਮ੍ਰਿਤ ਰਿਸ਼ੀ ਨੂੰ ਜ਼ਿਲ੍ਹਾ ਮਾਨਸਾ ਦਾ ਜਥੇਬੰਦਕ ਮੁਖੀ ਚੁਣਿਆ ਗਿਆ।
ਗੁਰਦੀਪ ਸਿੰਘ ਸਿੱਧੂ ਨੂੰ ਵਿੱਤ ਵਿਭਾਗ ਮੁਖੀ,ਮੀਡੀਆ ਵਿਭਾਗ ਮੁਖੀ ਭੁਪਿੰਦਰ ਫ਼ੌਜੀ,ਮਾਨਸਿਕ ਸਿਹਤ ਮਸਵਰਾ ਵਿਭਾਗ ਮੁਖੀ ਜਸਵੀਰ ਸੋਨੀ ਬੁਢਲਾਡਾ ਤੇ ਸੱਭਿਆਚਾਰ ਵਿਭਾਗ ਮੁਖੀ ਕ੍ਰਿਸ਼ਨ ਮਾਨਬੀਬੜੀਆਂ ਨੂੰ ਸਭ ਦੀ ਸਹਿਮਤੀ ਨਾਲ਼ ਚੁਣਿਆ ਗਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਮਾ.ਹਰਬੰਸ ਸਿੰਘ,ਅਜੈਬ ਸਿੰਘ,ਮਾ.ਮਹਿੰਦਰ ਪਾਲ,ਜਸਪਾਲ ਅਤਲਾ,ਜਗਸੀਰ ਸਿੰਘ ਜੱਗੂ,ਧਰਮਿੰਦਰ ਸੋਨੀ,ਬੂਟਾ ਸਿੰਘ ਬੀਰ,ਅੰਮ੍ਰਿਤ ਪਾਲ,ਪਰਮਿੰਦਰ ਸਿੰਘ ਖੀਵਾ,ਗੁਰਪ੍ਰੀਤ ਸਿੰਘ,ਕੈਪਟਨ ਗੁਲਾਬ ਸਿੰਘ,ਬਲਕਾਰ ਸਿੰਘ ਅਤਲਾ ਸੁਖਵਿੰਦਰ ਸਿੰਘ ਆਦਿ ਹਾਜ਼ਰ ਹੋਏ।