All Latest NewsNationalNews FlashTop Breaking

BREAKING: ਏਅਰ ਇੰਡੀਆ ਦੇ ਪਲੇਨ ਕ੍ਰੈਸ਼ ‘ਚ ਸਾਬਕਾ ਮੁੱਖ ਮੰਤਰੀ ਦੀ ਵੀ ਹੋਈ ਮੌਤ

 

ਪੰਜਾਬ ਨੈੱਟਵਰਕ, ਨਿਊਜ਼ ਏਜੰਸੀ- ਨਵੀਂ ਦਿੱਲੀ

ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਜਿੱਥੇ 204 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਉੱਥੇ ਹੀ ਇਸ ਹਾਦਸੇ ਵਿੱਚ ਦੋ ਲੋਕਾਂ ਦੇ ਜਿੰਦਾ ਹੋਣ ਦੀ ਵੀ ਖ਼ਬਰ ਹੈ।

ਮਰਨ ਵਾਲਿਆਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਵੀ ਸ਼ਾਮਲ ਹਨ।

ਖ਼ੈਰ..! ਅੱਜ ਵੀਰਵਾਰ 12 ਜੂਨ 2025 ਭਾਰਤੀ ਹਵਾਬਾਜ਼ੀ ਉਦਯੋਗ ਲਈ ਇੱਕ ਕਾਲਾ ਦਿਨ ਬਣ ਗਿਆ। ਇਸ ਦਿਨ, ਭਾਰਤੀ ਸਮੇਂ ਅਨੁਸਾਰ ਦੁਪਹਿਰ 1:39 ਵਜੇ, ਏਅਰ ਇੰਡੀਆ ਦਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ (AI171) ਹਾਦਸਾਗ੍ਰਸਤ ਹੋ ਗਿਆ।

ਇਸ ਜਹਾਜ਼ ਵਿੱਚ 10 ਚਾਲਕ ਦਲ ਦੇ ਮੈਂਬਰਾਂ ਅਤੇ ਦੋ ਪਾਇਲਟਾਂ ਸਮੇਤ 230 ਯਾਤਰੀ ਸਨ। ਇਸ ਦੇ ਨਾਲ ਹੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਵੀ ਜਹਾਜ਼ ਵਿੱਚ ਸਨ। ਇਸ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ, ਟੇਕਆਫ ਤੋਂ ਕੁਝ ਮਿੰਟਾਂ ਬਾਅਦ ਮੇਘਾਨੀ ਨਗਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ।

ਦੇਸ਼ ਦੇ ਵੱਡੇ ਸਿਆਸਤਦਾਨਾਂ ਨੇ ਵੀ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ 68 ਸਾਲਾ ਵਿਜੇ ਰੁਪਾਨੀ ਦੀ ਮੌਤ ‘ਤੇ ਸ਼ੋਕ ਪ੍ਰਗਟ ਕੀਤਾ ਹੈ, ਜੋ ਹਾਦਸੇ ਦਾ ਸ਼ਿਕਾਰ ਹੋ ਗਏ। ਰੂਪਾਨੀ ਨੂੰ ਹਮੇਸ਼ਾ ਉਨ੍ਹਾਂ ਦੇ ਕੋਮਲ ਸੁਭਾਅ, ਸਾਦਗੀ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਦੀ ਸ਼ੈਲੀ ਲਈ ਯਾਦ ਕੀਤਾ ਜਾਂਦਾ ਸੀ।

ਹੁਣ ਤੱਕ 204 ਮੌਤਾਂ ਦੀ ਪੁਸ਼ਟੀ

ਬੀਬੀਸੀ ਦੀ ਖ਼ਬਰ ਅਨੁਸਾਰ, ਗੁਜਰਾਤ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 204 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 41 ਦੇ ਕਰੀਬ ਯਾਤਰੀ ਹਾਲੇ ਵੀ ਇਲਾਜ ਅਧੀਨ ਹਨ।

ਦੱਸ ਦਈਏ ਕਿ ਅੱਜ ਦੁਪਹਿਰੇ ਕਰੀਬ ਪੌਣੇ 2 ਵਜੇ ਗੁਜਰਾਤ ਤੋਂ ਖ਼ਬਰ ਆਈ ਕਿ ਏਅਰ ਇੰਡੀਆ ਦਾ ਪਲੇਨ ਕ੍ਰੈਸ਼ ਹੋ ਗਿਆ ਹੈ। ਜਹਾਜ਼ ਵਿੱਚ ਕਰੀਬ ਢਾਈ ਸੌ ਯਾਤਰੀ ਮੌਜੂਦ ਸਨ। ਪਲੇਨ ਦੇ ਕਰੈਸ਼ ਹੁੰਦਿਆਂ ਹੀ ਪਲੇਨ ਨੂੰ ਅੱਗ ਲੱਗ ਗਈ।

ਅੱਗ ਏਨੀ ਤੇਜ਼ ਸੀ ਕਿ ਚਾਰੇ ਪਾਸੇ ਹਨ੍ਹੇਰਾ ਛਾਅ ਗਿਆ। ਸਥਾਨਕ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਨ੍ਹਾਂ ਵੱਡਾ ਹਾਦਸਾ ਹੋ ਜਾਵੇਗਾ। ਜਿਸ ਘਰ ਤੇ ਪਲੇਨ ਡਿੱਗਿਆ, ਉਥੇ ਕਾਫ਼ੀ ਨੁਕਸਾਨ ਹੋ ਗਿਆ।

ਮਰਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ, ਜਿਨ੍ਹਾਂ ਦੇ ਘਰ ਤੇ ਪਲੇਨ ਡਿੱਗਿਆ

ਨਿਊਜ਼ ਏਜੰਸੀ ਏਪੀ ਨੇ ਪਹਿਲਾਂ ਇਹ ਖ਼ਬਰ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਸੀ ਕਿ 242 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪਲੇਨ ਵਿੱਚ ਸਵਾਰ ਕੋਈ ਵੀ ਵਿਅਕਤੀ ਨਹੀਂ ਬਚਿਆ।

ਪਰ ਬਾਅਦ ਵਿੱਚ ਗੁਜਰਾਤ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ 204 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਬਾਕੀ ਇਲਾਜ਼ ਅਧੀਨ ਹਨ। ਮਰਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਘਰ ਉੱਤੇ ਪਲੇਨ ਡਿੱਗਿਆ।

ਹਾਦਸੇ ਕਾਰਨ ਸਾਰਾ ਦੇਸ਼ ਸੋਗ ਵਿੱਚ ਹੈ। ਪੀਐੱਮ ਸਮੇਤ ਸਾਰੀਆਂ ਧਿਰਾਂ ਨੇ ਇਸ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।

 

Leave a Reply

Your email address will not be published. Required fields are marked *