ਵੱਡੀ ਖ਼ਬਰ: ਏਅਰ ਇੰਡੀਆ ਦੇ ਜਹਾਜ਼ ਕ੍ਰੈਸ਼ ਕਾਰਨ 204 ਲੋਕਾਂ ਦੀ ਮੌਤ!
ਪੰਜਾਬ ਨੈੱਟਵਰਕ (ਨਿਊਜ਼ ਏਜੰਸੀ) ਨਵੀਂ ਦਿੱਲੀ-
ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਯਾਤਰੀ ਜਹਾਜ਼ ਦੇ ਕ੍ਰੈਸ਼ ਹੋਣ ਕਾਰਨ ਜਿੱਥੇ 204 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਉੱਥੇ ਹੀ ਇਸ ਹਾਦਸੇ ਵਿੱਚ ਦੋ ਲੋਕਾਂ ਦੇ ਜਿੰਦਾ ਹੋਣ ਦੀ ਵੀ ਖ਼ਬਰ ਹੈ।
ਬੀਬੀਸੀ ਦੀ ਖ਼ਬਰ ਅਨੁਸਾਰ, ਗੁਜਰਾਤ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 204 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 41 ਦੇ ਕਰੀਬ ਯਾਤਰੀ ਹਾਲੇ ਵੀ ਇਲਾਜ ਅਧੀਨ ਹਨ। ਮਰਨ ਵਾਲਿਆਂ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਵੀ ਸ਼ਾਮਲ ਹਨ।
ਦੱਸ ਦਈਏ ਕਿ ਅੱਜ ਦੁਪਹਿਰੇ ਕਰੀਬ ਪੌਣੇ 2 ਵਜੇ ਗੁਜਰਾਤ ਤੋਂ ਖ਼ਬਰ ਆਈ ਕਿ ਏਅਰ ਇੰਡੀਆ ਦਾ ਪਲੇਨ ਕ੍ਰੈਸ਼ ਹੋ ਗਿਆ ਹੈ। ਜਹਾਜ਼ ਵਿੱਚ ਕਰੀਬ ਢਾਈ ਸੌ ਯਾਤਰੀ ਮੌਜੂਦ ਸਨ। ਪਲੇਨ ਦੇ ਕਰੈਸ਼ ਹੁੰਦਿਆਂ ਹੀ ਪਲੇਨ ਨੂੰ ਅੱਗ ਲੱਗ ਗਈ।
ਅੱਗ ਏਨੀ ਤੇਜ਼ ਸੀ ਕਿ ਚਾਰੇ ਪਾਸੇ ਹਨ੍ਹੇਰਾ ਛਾਅ ਗਿਆ। ਸਥਾਨਕ ਲੋਕਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਨ੍ਹਾਂ ਵੱਡਾ ਹਾਦਸਾ ਹੋ ਜਾਵੇਗਾ। ਜਿਸ ਘਰ ਤੇ ਪਲੇਨ ਡਿੱਗਿਆ, ਉਥੇ ਕਾਫ਼ੀ ਨੁਕਸਾਨ ਹੋ ਗਿਆ।
ਨਿਊਜ਼ ਏਜੰਸੀ ਏਪੀ ਨੇ ਪਹਿਲਾਂ ਇਹ ਖ਼ਬਰ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਸੀ ਕਿ 242 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪਲੇਨ ਵਿੱਚ ਸਵਾਰ ਕੋਈ ਵੀ ਵਿਅਕਤੀ ਨਹੀਂ ਬਚਿਆ।
ਪਰ ਬਾਅਦ ਵਿੱਚ ਗੁਜਰਾਤ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ 204 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਬਾਕੀ ਇਲਾਜ਼ ਅਧੀਨ ਹਨ। ਮਰਨ ਵਾਲਿਆਂ ਵਿੱਚ ਉਹ ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦੇ ਘਰ ਉੱਤੇ ਪਲੇਨ ਡਿੱਗਿਆ।
ਹਾਦਸੇ ਕਾਰਨ ਸਾਰਾ ਦੇਸ਼ ਸੋਗ ਵਿੱਚ ਹੈ। ਪੀਐੱਮ ਸਮੇਤ ਸਾਰੀਆਂ ਧਿਰਾਂ ਨੇ ਇਸ ਤੇ ਗਹਿਰੇ ਦੁੱਖ ਦਾ ਇਜਹਾਰ ਕੀਤਾ ਹੈ।