All Latest NewsNationalNews FlashPunjab NewsTop Breaking

Kamal Kaur Bhabhi Murder: ਸੋਸ਼ਲ ਮੀਡੀਆ ਆਲੀ ਕਮਲ ਕੌਰ ਦੇ ਕਤਲ ਕੇਸ ‘ਚ ਸ਼ਾਮਲ 2 ‘ਸਿੰਘ’ ਗ੍ਰਿਫਤਾਰ! ਸਾਜਿਸ਼ਘਾੜਾ ਨਿਹੰਗ ਅੰਮ੍ਰਿਤਪਾਲ ਮਹਿਰੋਂ ਫਰਾਰ

 

Kamal Kaur Bhabhi Murder: ਪੁਲਿਸ ਨੇ ਇਹ ਵੀ ਦੱਸਿਆ- ਇਸ ਕਤਲ ਦੀ ਪੂਰੀ ਸਾਜ਼ਿਸ਼ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਰਚੀ ਸੀ…

Kamal Kaur Bhabhi Murder: ਸੋਸ਼ਲ ਮੀਡੀਆ ਤੇ ਮਸ਼ਹੂਰ ਬੀਬੀ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦੇ ਕਤਲ ਕੇਸ ਵਿੱਚ ਵੱਡਾ ਖੁਲਾਸਾ ਕਰਦਿਆਂ ਹੋਇਆ ਬਠਿੰਡਾ ਪੁਲਿਸ ਨੇ ਦੋ ਬੰਦਿਆਂ ਨੂੰ ਫੜ੍ਹ ਲਿਆ ਹੈ, ਜਦੋਂਕਿ ਇਸ ਕੇਸ ਵਿੱਚ ਕਥਿਤ ਤੌਰ ਤੇ ਸ਼ਾਮਲ ਅਤੇ ਸਾਜਿਸ਼ਘਾੜਾ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਫਰਾਰ ਦੱਸਿਆ ਜਾ ਰਿਹਾ ਹੈ।

ਫੜੇ ਗਏ ਵਿਅਕਤੀਆਂ ਦੀ ਪਛਾਣ ਜਸਪ੍ਰੀਤ ਸਿੰਘ ‘ਤੇ ਨਿਮਰਤਜੀਤ ਸਿੰਘ ਵਜੋਂ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਠਿੰਡਾ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਬੀਤੇ ਦਿਨੀਂ ਜਿਸ ਕਮਲ ਕੌਰ ਉਰਫ਼ ਕੰਚਨ ਕੁਮਾਰੀ ਦਾ ਕਤਲ ਹੋਇਆ ਸੀ, ਉਸ ਕੇਸ ਵਿੱਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ।

ਮੀਡੀਆ  ਨੂੰ ਐਸਐਸਪੀ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੇ ਆਪਣੇ ਕਮਰਕੱਸੇ ਨਾਲ ਕਮਲ ਕੌਰ ਦਾ ਗਲਾ ਘੁੱਟਿਆ। ਪੁਲਿਸ ਨੇ ਇਹ ਵੀ ਦੱਸਿਆ ਕਿ ਇਸ ਕਤਲ ਦੀ ਪੂਰੀ ਸਾਜ਼ਿਸ਼ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਰਚੀ ਸੀ।

ਪੁਲਿਸ ਨੇ ਦੱਸਿਆ ਕਿ ਇਸ ਕਤਲ ਨੂੰ 9-10 ਜੂਨ ਦੀ ਦਰਮਿਆਨੀ ਰਾਤ ਅੰਜ਼ਾਮ ਦਿੱਤਾ ਗਿਆ। ਪੁਲਿਸ ਨੇ ਦੋ ਮੁਲਜ਼ਮ ਕਾਬੂ ਕਰ ਲਏ ਹਨ, ਜਦਕਿ ਅੰਮ੍ਰਿਤਪਾਲ ਮਹਿਰੋਂ ਦੀ ਭਾਲ ਜਾਰੀ ਹੈ। ਪੁਲਿਸ ਉਸ ਦੀ ਭਾਲ ‘ਚ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ।

ਪੁਲਿਸ ਨੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਕਮਲ ਕੌਰ ਨੂੰ ਪ੍ਰਮੋਸ਼ਨ ਦੇ ਬਹਾਨੇ ਬਠਿੰਡਾ ਬੁਲਾਇਆ ਗਿਆ ਸੀ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਜੂਨ ਦੀ ਸ਼ਾਮ ਕਰੀਬ 7 ਵਜੇ ਡਿਸਟ੍ਰਿਕਟ ਕੰਟਰੋਲ ਰੂਮ ‘ਤੇ ਕਾਲ ਆਈ ਸੀ ਕਿ ਆਦੇਸ਼ ਹਸਪਤਾਲ ਦੀ ਪਾਰਕਿੰਗ ‘ਚ ਗੱਡੀ ‘ਚ ਮਹਿਲਾ ਦੀ ਲਾਸ਼ ਪਈ ਹੋਈ ਹੈ ਤੇ ਬਦਬੂ ਆ ਰਹੀ ਹੈ। ਪੁਲਿਸ ਮੌਕੇ ਤੇ ਲਾਸ਼ ਨੂੰ ਬਰਾਮਦ ਕੀਤਾ ਤੇ ਮੋਰਚਰੀ ‘ਚ ਰੱਖਵਾ ਦਿੱਤਾ।

ਇਸ ਤੋਂ ਬਾਅਦ ਲਾਸ਼ ਦੀ ਪਹਿਚਾਣ ਕਮਲ ਕੌਰ ਦੀ ਮਾਤਾ ਗਿਰਿਜਾ ਨੇ ਕੀਤੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਇੱਕ ਅੰਮ੍ਰਿਤਪਾਲ ਸਿੰਘ ਨਾਂ ਦਾ ਸ਼ਖਸ ਆਇਆ ਸੀ ਤੇ ਉਸ ਨੇ ਸ਼ੋਅਰੂਮ ਦੀ ਪ੍ਰਮੋਸ਼ਨ ਲਈ ਕਮਲ ਕੌਰ ਨੂੰ ਬਠਿੰਡਾ ਬੁਲਾਉਣ ਦੀ ਗੱਲ ਕੀਤੀ, ਪਰ ਉਸ ਸਮੇਂ ਕਮਲ ਘਰ ਨਹੀਂ ਸੀ।

ਅਗਲੇ ਦਿਨ ਫਿਰ ਅੰਮ੍ਰਿਤਪਾਲ ਨੇ ਸੰਪਰਕ ਕੀਤਾ ਤਾਂ ਕਮਲ ਕੌਰ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਪ੍ਰਮੋਸ਼ਨ ਲਈ ਜਾ ਰਹੀ ਹੈ ਤੇ ਕੰਮ ਕਰਕੇ ਵਾਪਸ ਆ ਜਾਵੇਗੀ। ਪੁਰ ਇਸ ਦੌਰਾਨ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੇ ਕਮਲ ਕੌਰ ਦਾ ਕਤਲ ਕਰ ਦਿੱਤਾ।

ਪਹਿਲਾਂ ਪ੍ਰਾਈਵੇਟ ਬੈਂਕ ‘ਚ ਨੌਕਰੀ ਕਰਦੀ ਸੀ ਕਮਲ ਕੌਰ ਉਰਫ਼ ਕੰਚਨ ਕੁਮਾਰੀ

ਕਮਲ ਕੌਰ ਉਰਫ਼ ਕੰਚਨ ਕੁਮਾਰੀ  ਪਿਛਲੇ 7 ਸਾਲਾਂ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਸੀ, ਪਰ ਲਗਭਗ 3 ਸਾਲਾਂ ਤੋਂ ਉਹ “ਇੰਫਲੂਏਂਸਰ ਕਮਲ ਕੌਰ ਭਾਬੀ” ਦੇ ਨਾਂ ‘ਚ ਜਣੀ ਜਾਂਦੀ ਸੀ। ਇਹ ਤਿੰਨ ਸਾਲਾਂ ਤੋਂ ਉਹ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ਤੇ ਡਬਲ ਮੀਨਿੰਗ ਰੀਲਾਂ ਬਣਾ ਕੇ ਪੋਸਟ ਕਰ ਰਹੀ ਸੀ।

ਉਸਦੇ ਕੰਟੈਂਟ ਨੂੰ ਲੈ ਕੇ 7 ਮਹੀਨੇ ਪਹਿਲਾਂ ਅਰਸ਼ ਡੱਲਾ ਵਲੋਂ ਉਸਨੂੰ ਮਾਰਨ ਦੀ ਧਮਕੀ ਵੀ ਮਿਲੀ ਸੀ। ਕੰਚਨ ਪਹਿਲਾਂ ਇੱਕ ਪ੍ਰਾਈਵੇਟ ਬੈਂਕ ‘ਚ ਨੌਕਰੀ ਕਰਦੀ ਸੀ, ਪਰ ਕੋਰੋਨਾ ਦੌਰਾਨ ਉਸਨੇ ਨੌਕਰੀ ਛੱਡ ਦਿੱਤੀ। ਹਾਲਾਂਕਿ ਨੌਕਰੀ ਛੱਡਣ ਦਾ ਕਾਰਣ ਸਾਹਮਣੇ ਨਹੀਂ ਆਇਆ।

ਪਾਰਕਿੰਗ ‘ਚ ਖੜੀ ਕਾਰ ਵਿੱਚੋਂ ਮਿਲੀ ਸੀ ਕਮਲ ਕੌਰ ਦੀ ਲਾਸ਼

ਕਮਲ ਕੌਰ ਦੀ ਲਾਸ਼ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਨੇੜੇ ਇੱਕ ਕਾਰ ਵਿੱਚ ਸ਼ੱਕੀ ਹਾਲਾਤਾਂ ‘ਚ ਮਿਲੀ ਸੀ। ਮ੍ਰਿਤਕਾ ਦੀ ਉਮਰ ਲਗਭਗ 35 ਸਾਲ ਸੀ ਤੇ ਉਹ ਲੁਧਿਆਣਾ ਦੀ ਰਹਿਣ ਵਾਲੀ ਸੀ। ਪੁਲਿਸ ਨੂੰ ਮੰਗਲਵਾਰ ਸਵੇਰੇ 5:30 ਵਜੇ ਸੂਚਨਾ ਮਿਲੀ ਸੀ ਕਿ ਹਸਪਤਾਲ ਦੀ ਪਾਰਕਿੰਗ ‘ਚ ਖੜੀ ਇੱਕ ਕਾਰ ‘ਚੋਂ ਬਦਬੂ ਆ ਰਹੀ ਹੈ। ਜਾਂਚ ਕਰਨ ‘ਤੇ ਗੱਡੀ ਦੇ ਅੰਦਰੋਂ ਇੱਕ ਔਰਤ ਦੀ ਲਾਸ਼ ਮਿਲੀ।

 

Leave a Reply

Your email address will not be published. Required fields are marked *