Blackout: ਪੰਜਾਬ ‘ਚ ਹੋਇਆ ਅਣ-ਐਲਾਨਿਆ ਬਲੈਕਆਊਟ! ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕ ਆਏ ਸੜਕਾਂ ‘ਤੇ…!

All Latest NewsNews FlashPunjab News

 

Punjab News- Blackout: ਬਲੈਕਆਊਟ ਨਾਮ ਜਿਆਦਾ ਚਰਚਾ ਵਿੱਚ ਭਾਰਤ-ਪਾਕਿ ਜੰਗ ਦੇ ਦੌਰਾਨ ਆਇਆ ਸੀ

Punjab News- Blackout: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਜਿਥੇ ਗਰਮੀ ਆਪਣਾ ਕਹਿਰ ਵਿਖਾ ਰਹੀ ਹੈ, ਉਥੇ ਹੀ ਪੰਜਾਬ ਵਰਗੇ ਸੂਬੇ ਵਿੱਚ ਅਣ-ਐਲਾਨੇ ਬਲੈਕਆਊਟ ਵੀ ਹੋ ਰਹੇ ਹਨ। ਬਲੈਕਆਊਟ ਨਾਮ ਜਿਆਦਾ ਚਰਚਾ ਵਿੱਚ ਭਾਰਤ-ਪਾਕਿ ਜੰਗ ਦੇ ਦੌਰਾਨ ਆਇਆ ਸੀ।

ਪੰਜਾਬ ਦੇ ਵੱਡੇ ਸ਼ਹਿਰ ਮੋਹਾਲੀ, ਲੁਧਿਆਣਾ, ਜਲੰਧਰ, ਪਟਿਆਲਾ ਵਿੱਚ ਪਹਿਲਾਂ ਬਿਜਲੀ ਦੇ ਬੜੇ ਘੱਟ ਕੱਟ ਲੱਗਦੇ ਸਨ, ਪਰ ਹਾਲਾਤ ਅਤੇ ਸਮਾਂ ਬਦਲਣ ਦੇ ਨਾਲ ਨਾਲ ਬਦਲਾਅ ਦਾ ਨਾਅਰਾ ਲਾ ਕੇ ਪੰਜਾਬ ਦੀ ਸੱਤਾ ਵਿੱਚ ਆਈ ਪਾਰਟੀ ਨੇ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਵੀ ਬਿਜਲੀ ਕੱਟਾਂ ਦਾ ਝਟਕਾ ਦਿੱਤਾ ਹੈ।

ਮੋਹਾਲੀ ਵਿੱਚ ਲੰਮੇ ਲੰਮੇ ਰਾਤ ਨੂੰ ਕੱਟ ਲੱਗ ਰਹੇ ਹਨ, ਉਥੇ ਹੀ ਲੁਧਿਆਣਾ, ਜਲੰਧਰ ਵਿੱਚ ਤਾਂ ਇਹ ਕੱਟ ਆਮ ਲੱਗਣੇ ਸ਼ੁਰੂ ਹੋ ਗਏ ਹਨ।

ਭਾਵੇਂਕਿ ਸਰਕਾਰ ਦਾ ਦਾਅਵਾ ਹੈ ਕਿ ਅਸੀਂ ਤਾਂ ਬਿਜਲੀ ਦੀ ਮੰਗ ਪੂਰੀ ਕਰ ਰਹੇ ਹਾਂ, ਪਰ ਲੋਕਾਂ ਦਾ ਸਵਾਲ ਹੈ ਕਿ ਜੇਕਰ ਤੁਸੀਂ ਦਾਅਵਾ ਕਰਦੇ ਹੋ ਤਾਂ, ਉਹਨੂੰ ਜ਼ਮੀਨ ਤੇ ਵੀ ਵੇਖੋ ਕਿ ਲਾਗੂ ਹੋਇਆ ਜਾਂ ਨਹੀਂ।

ਪੰਜਾਬ ਦੇ ਸਰਹੱਦੀ ਸ਼ਹਿਰਾਂ ਤੋਂ ਲੈ ਕੇ ਹਰ ਪਿੰਡਾਂ ਦੀ ਇੱਕੋ ਹੀ ਕਹਾਣੀ ਹੈ ਕਿ ਬੱਤੀ ਅੱਖ ਝਮੱਕਿਆਂ ਆਉਂਦੀ ਹੈ ਅਤੇ ਅੱਖ ਝਮੱਕਿਆਂ ਚਲੀ ਜਾਂਦੀ ਹੈ। ਉੱਤੋਂ ਕਹਿਰ ਦੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਔਖਾ ਹੋਇਆ ਪਿਆ ਹੈ।

ਮੀਡੀਆ  ਰਿਪੋਰਟਾਂ ਮੁਤਾਬਿਕ, ਦੇਰ ਰਾਤ ਜਲੰਧਰ ‘ਚ ਬਿਜਲੀ ਕੱਟ ਲੱਗਣ ਤੋਂ ਬਾਅਦ ਲੋਕਾਂ ਦਾ ਪਾਰਾ ਇਸ ਕਦਰ ਵੱਧ ਗਿਆ ਕਿ ਉਨ੍ਹਾਂ ਨੇ ਭਗਵਾਨ ਵਾਲਮੀਕੀ ਚੌਂਕ ਯਾਨੀ ਜੋਤੀ ਚੌਂਕ ਨੂੰ ਜਾਮ ਕਰ ਦਿੱਤਾ।

ਅੱਧੀ ਰਾਤ ਲੋਕ ਪਰੇਸ਼ਾਨ ਹੋ ਕੇ ਸੜਕਾਂ ‘ਤੇ ਉਤਰ ਆਏ ਤੇ ਆਪਣਾ ਵਿਰੋਧ ਜ਼ਾਹਰ ਕੀਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦਾ ਕੱਟ ਲੱਗਣ ਨਾਲ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।

ਬਿਜਲੀ ਆਉਂਦੀ ਵੀ ਹੈ ਤਾਂ ਵੋਲਟੇਜ਼ ਪੂਰਾ ਨਹੀਂ ਹੁੰਦਾ। ਦੱਸ ਦਈਏ ਕਿ ਪੰਜਾਬ ਚ ਆਸਮਾਨ ਤੋਂ ਪੈ ਰਹੀ ਕੜਾਕੇ ਦੀ ਧੁੱਪ ਨਾਲ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ।

ਮੌਸਮ ਵਿਭਾਗ ਨੇ ਲੂ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਇੱਕ ਵੈਸਟਰਨ ਡਿਸਟਰਬੈਂਸ ਅੱਜ ਤੋਂ ਐਕਟਿਵ ਹੋ ਰਹੀ ਹੈ, ਜਿਸਦਾ ਅਸਰ ਆਉਣ ਵਾਲੇ ਦਿਨਾਂ ਚ ਦਿੱਖਣ ਦੀ ਸੰਭਾਵਨਾ ਹੈ।

 

Media PBN Staff

Media PBN Staff

Leave a Reply

Your email address will not be published. Required fields are marked *