ਸਿੱਖਿਆ ਵਿਭਾਗ ਦਾ ਬਦਲੀਆਂ ਵਾਲਾ ਪੋਰਟਲ ਡਾਊਨ, ਅਧਿਆਪਕ ਪ੍ਰੇਸ਼ਾਨ! ਕਿਹਾ- ਇਹ ਤਾਂ ਸਰਾਸਰ ਧੋਖਾ
Teacher News- ਅਧਿਆਪਕਾਂ ਨੂੰ ਸਟੇਸ਼ਨ ਚੋਣ ਲਈ ਪੂਰਾ ਸਮਾਂ ਦਿੱਤਾ ਜਾਵੇ: ਡੈਮੋਕ੍ਰੈਟਿਕ ਟੀਚਰਜ਼ ਫਰੰਟ
Teacher News- ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਆਮ ਬਦਲੀਆਂ ਦਾ ਸਿਲਸਿਲਾ ਜੂਨ ਮਹੀਨੇ ਵਿੱਚ ਸ਼ੁਰੂ ਕੀਤਾ ਗਿਆ ਸੀ। ਪ੍ਰੰਤੂ ਸਾਰਾ ਜੁਲਾਈ ਮਹੀਨਾਂ ਲੰਘ ਜਾਣ ਦੇ ਬਾਵਜੂਦ ਵੀ ਇਹ ਕੰਮ ਮੁਕੰਮਲ ਨਹੀਂ ਹੋ ਸਕਿਆ।
ਲੋੜਵੰਦ ਅਧਿਆਪਕਾਂ ਦੀ ਲੰਮੀ ਉਡੀਕ ਤੋਂ ਬਾਅਦ ਜੇਕਰ ਜ਼ਿਲੇ ਅੰਦਰ ਬਦਲੀਆਂ ਦਾ ਪੋਰਟਲ ਖੋਲਿਆ ਗਿਆ ਹੈ ਤਾਂ ਸੰਬੰਧਿਤ ਸਾਈਟ ਜਾਮ ਹੋ ਗਈ।
ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ, ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਅਤੇ ਤਲਵਿੰਦਰ ਸਿੰਘ ਪਟਿਆਲਾ ਨੇ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਦੀ ਅਣਗਹਿਲੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਸਟੇਸ਼ਨ ਚੋਣ ਕਰਨ ਸਮੇਂ ਸਾਈਟ ਜਾਮ ਹੋ ਗਈ।
ਜਿਸ ਕਾਰਨ ਸਾਰਾ ਸਿਸਟਮ ਗੜਬੜਾ ਗਿਆ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਖਾਲੀ ਸਟੇਸ਼ਨਾਂ ਦੀ ਚੋਣ ਕਰਨ ਸਮੇਂ ਡਾਟਾ ਉਪਲਬਧ ਨਹੀਂ ਆ ਜਾਂਦਾ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਔਰਤ ਅਧਿਆਪਕਾਵਾਂ, ਕੁਆਰੀਆਂ ਕੁੜੀਆਂ ਅਤੇ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ ਅਧਿਆਪਕ ਆਪਣੇ ਪਿੱਤਰੀ ਜ਼ਿਲਿਆਂ ਤੋਂ ਦੂਰ ਦੁਰਾਡੇ ਦੇ ਸਟੇਸ਼ਨਾਂ ਤੇ ਬੈਠੇ ਅਧਿਆਪਕ ਨਿੱਤ ਦਿਨ ਬਦਲੀ ਦਾ ਪੋਰਟਲ ਖੁੱਲਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਪ੍ਰੰਤੂ ਸਿੱਖਿਆ ਵਿਭਾਗ ਦੀ ਸਾਈਟ ਅਪਡੇਟ ਨਾ ਹੋਣ ਕਾਰਨ ਬਹੁਤ ਸਾਰੇ ਅਧਿਆਪਕ ਰਾਤ ਭਰ ਜਾਗਣ ਦੇ ਬਾਵਜੂਦ ਵੀ ਬਦਲੀ ਲਈ ਅਪਲਾਈ ਨੁਹੀ ਕਰ ਸਕੇ। ਉਨ੍ਹਾਂ ਡਾਇਰੈਕਟਰ ਸੈਕੰਡਰੀ ਸਿੱਖਿਆ ਤੋਂ ਜ਼ੋਰਦਾਰ ਮੰਗ ਕੀਤੀ ਕਿ ਅਧਿਆਪਕਾਂ ਨੂੰ ਸਟੇਸ਼ਨ ਚੋਣ ਲਈ ਬਣਦਾ ਸਮਾ ਦਿੱਤਾ ਜਾਵੇ।
ਬਦਲੀਆਂ ਦਾ ਪੂਰਨ ਤੌਰ ਤੇ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣ। ਦੂਰ ਦੁਰਾਡੇ ਸਟੇਸ਼ਨਾਂ ਤੇ ਬੈਠੇ ਲੋੜਵੰਦ ਅਧਿਆਪਕਾਂ ਨੂੰ ਪਹਿਲ ਦੇ ਬਦਲੀ ਦਾ ਮੌਕਾ ਦਿੱਤਾ ਜਾਵੇ। ਆਪਸੀ ਬਦਲੀ ਤੇ ਕਿਸੇ ਕਿਸਮ ਦੀ ਵਿਭਾਗੀ ਸ਼ਰਤ ਨਾ ਲਗਾਈ ਜਾਵੇ।

