ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਟ੍ਰੇਨਿੰਗ ਕਰਵਾਈ
ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਟ੍ਰੇਨਿੰਗ ਕਰਵਾਈ
ਬਲਾਕ ਗੋਰਾਇਆ 1 ਦੇ ਵੱਖ-ਵੱਖ ਕਲੱਸਟਰਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਟ੍ਰੇਨਿੰਗ ਕਰਵਾਈ ਗਈ
ਜਲੰਧਰ, 11 ਦਸੰਬਰ 2025 (Media PBN)
ਬਲਾਕ ਗੋਰਾਇਆ 1 ਜਲੰਧਰ ਦੇ ਵੱਖ-ਵੱਖ ਸੈਂਟਰਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਦੀ ਇੱਕ ਰੋਜ਼ਾ ਟ੍ਰੇਨਿੰਗ ਕਰਵਾਈ ਗਈ, ਜਿਸ ਵਿੱਚ ਸਿੱਖਿਆ ਵਿਭਾਗ ਦੇ ਆਈ. ਈ. ਡੀ. ਕੰਪੋਨੇਟ ਬਾਰੇ, ਆਰ. ਪੀ. ਡਬਲਿਊ. ਡੀ. ਐਕਟ ਬਾਰੇ, ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਤੇ ਵੱਖ-ਵੱਖ ਵਿਭਾਗ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।
ਕਲੱਸਟਰ ਜੰਡਿਆਲਾ ਤੇ ਧਨੀ ਪਿੰਡ ਦੀ ਟ੍ਰੇਨਿੰਗ ਮਿਤੀ 10-12-2025, ਮਿਤੀ 11-12-2025 ਨੂੰ ਕਲੱਸਟਰ ਨਵਾਂ ਪਿੰਡ ਨੀਚਾ, ਕਲੱਸਟਰ ਮੁਠੱਡਾ ਕਲਾਂ ਵਿਖੇ ਇਹ ਟ੍ਰੇਨਿੰਗ ਕਰਵਾਈ ਗਈ। ਇਹ ਟ੍ਰੇਨਿੰਗ ਸ਼੍ਰੀ ਰਾਕੇਸ਼ ਕੁਮਾਰ ਸਟੇਟ ਐਵਾਰਡੀ, ਅਧਿਆਪਕ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਦਿੱਤੀ ਗਈ। ਇਹਨਾਂ ਟ੍ਰੇਨਿੰਗਾਂ ਵਿੱਚ ਸਮੂਹ ਸੈਂਟਰ ਹੈੱਡ ਟੀਚਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

