All Latest NewsNews FlashPunjab News

Kayaking: ਪੰਜਾਬ ਦੇ ਜਸਪ੍ਰੀਤ ਸਿੰਘ ਨੇ ਕੈਕਿੰਗ ਖੇਡ ‘ਚ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਮੈਡਲ, ਹਾਸਲ ਕੀਤਾ ਤੀਜਾ ਸਥਾਨ

 

Punjab News: ਹਲਕਾ ਵਿਧਾਇਕ ਤੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਵਧਾਈ

Punjab News: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸ਼ਹਿਰ ਰੋਪੜ ਦੇ ਜਸਪ੍ਰੀਤ ਸਿੰਘ ਨੇ ਕੈਕਿੰਗ ਖੇਡ (Kayaking) ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕੇ-4 1000 ਮੀਟਰ ਰੇਸ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਹ ਚੈਂਪੀਅਨਸ਼ਿਪ ਥਾਈਲੈਂਡ ਵਿਖੇ 12 ਤੋਂ 15 ਜੂਨ 2025 ਤੱਕ ਚੱਲ ਰਹੀ ਹੈ।

ਇਸ ਮੌਕੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਵਰਜੀਤ ਵਾਲੀਆਂ ਵੱਲੋਂ ਜਸਪ੍ਰੀਤ ਸਿੰਘ ਅਤੇ ਉਸਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਵੀ ਮੱਲ੍ਹਾਂ ਮਾਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਇਸ ਸਬੰਧੀ ਜਸਪ੍ਰੀਤ ਸਿੰਘ ਦੇ ਕੋਚ ਅਤੇ ਜ਼ਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਜ਼ਿਲ੍ਹਾ ਰੂਪਨਗਰ ਦੇ ਛੋਟੀ ਹਵੇਲੀ ਪਿੰਡ ਦਾ ਰਹਿਣ ਵਾਲਾ ਹੈ ਉਸਦੇ ਪਿਤਾ ਮਨਜਿੰਦਰ ਸਿੰਘ ਆਪ ਵੀ ਹਾਕੀ ਖੇਡ ਦੇ ਬਹੁਤ ਵਧੀਆ ਖਿਡਾਰੀ ਰਹੇ ਹਨ ਅਤੇ ਅੱਜ ਕੱਲ ਬਤੌਰ ਸਰੀਰਕ ਸਿੱਖਿਆ ਡਿਊਟੀ ਨਿਭਾਅ ਰਹੇ ਹਨ।

ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਨੇ 2018 ਵਿੱਚ ਇਹ ਖੇਡ ਸ਼ੁਰੂ ਕੀਤੀ ਸੀ ਜਿਸ ਦੀ ਲਗਾਤਾਰ ਸਖਤ ਮਿਹਨਤ ਅਤੇ ਦ੍ਰਿੜਤਾ ਦੇ ਨਤੀਜੇ ਵਜੋਂ ਅੱਜ ਅੰਤਰਰਾਸ਼ਟਰੀ ਮੈਡਲ ਪ੍ਰਾਪਤ ਕੀਤਾ ਹੈ।

ਜਗਜੀਵਨ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਪਹਿਲਾ ਹਾਕੀ ਖੇਡਦਾ ਸੀ, ਜਿਸ ਵਿੱਚ ਬਹੁਤ ਹੀ ਹੁਨਰ ਸੀ, ਜਿਸ ਦੀ ਪਰਖ ਕਰਕੇ ਉਨ੍ਹਾਂ ਜਸਪ੍ਰੀਤ ਨੂੰ ਇਸ ਖੇਡ ਲਈ ਪ੍ਰੇਰਿਤ ਕੀਤਾ, ਇਸ ਖਿਡਾਰੀ ਨੇ ਪਿਛਲੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਮੈਡਲ ਪ੍ਰਾਪਤ ਕਰਕੇ ਨੈਸ਼ਨਲ ਗੇਮਜ ਵਿੱਚ ਆਪਣਾ ਦਾਅਵਾ ਪੱਕਾ ਕੀਤਾ ਸੀ ਅਤੇ ਨੈਸ਼ਨਲ ਗੇਮਜ ਵਿੱਚ ਚੌਥਾ ਸਥਾਨ ਹਾਸਲ ਕੀਤਾ।

ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਨੂੰ ਸਪੋਰਟਸ ਆਫ ਅਥਾਰਟੀ ਆਫ ਇੰਡੀਆ ਵਿੱਚ ਚੁਣਿਆ ਗਿਆ ਸੀ ਅਤੇ ਅੱਜ ਕੱਲ ਭੋਪਾਲ ਵਿਖੇ ਇਹ ਖਿਡਾਰੀ ਸਖਤ ਮਿਹਨਤ ਕਰ ਰਿਹਾ ਹੈ।

 

Leave a Reply

Your email address will not be published. Required fields are marked *