Punjab News: ਸਰਬ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਲੁਧਿਆਣਾ ‘ਚ ਭਗਵੰਤ ਮਾਨ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ! CM ਨਾਲ ਮੀਟਿੰਗ ਤੈਅ

All Latest NewsNews FlashPunjab News

 

Punjab News: ਸਰਬ ਆਂਗਣਵਾੜੀ ਵਰਕਰ ਯੂਨੀਅਨ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਦੀ ਅਗਵਾਈ ਵਿੱਚ ਲੁਧਿਆਣਾ ਦੇ ਪੱਛਮੀ ਵਿੱਚ ਜਿੱਥੇ ਕਿ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ਼ ਪ੍ਰਦਰਸ਼ਨ ਵਿੱਚ ਪੂਰੇ ਪੰਜਾਬ ਦੇ ਆਂਗਣਵਾੜੀ ਵਰਕਰ ਹੈਲਪਰ ਨੇ ਭਾਗ ਲਿਆ ਤੇ ਉਹਨਾਂ ਵੱਲੋਂ ਪੁਰਜੋਰ ਤਰੀਕੇ ਨਾਲ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਇਸ ਵਿਸ਼ਾਲ ਰੋਸ ਪ੍ਰਦਰਸ਼ਨ ਦਾ ਕਾਰਨ ਸੂਬਾ ਸਰਕਾਰ ਵੱਲੋਂ ਆਗਣਵਾੜੀ ਵਰਕਰ ਹੈਲਪਰਾਂ ਦੀਆਂ ਮੰਗਾਂ ਨੂੰ ਪਿਛਲੇ ਸਾਢੇ ਤਿੰਨ ਸਾਲਾਂ ਤੋਂ ਆਗਨਵਾੜੀ ਵਰਕਰ ਹੈਲਪਰ ਨੂੰ ਅੱਖਾਂ ਪਰੋਖੇ ਕੀਤਾ ਜਾ ਰਿਹਾ ਹੈ। ਉਹਨਾਂ ਮਾਨ ਸਰਕਾਰ ਵੱਲੋਂ ਚੋਣਾ ਦੌਰਾਨ ਵਾਅਦਾ ਕੀਤਾ ਗਿਆ ਸੀ ਕਿ ਆਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਡਬਲ ਕੀਤਾ ਜਾਏਗਾ।

ਪਰ ਅੱਜ ਸਾਡੇ ਤਾਂ ਸਾਲ ਬੀਤ ਜਾਣ ਤੇ ਵੀ ਉਹਨਾਂ ਦੀ ਮੰਗ ਨਹੀਂ ਮੰਨੀ ਗਈ ਹੈ। ਆਗਣਵਾੜੀ ਵਰਕਰ ਹੈਲਪਰ ਨੂੰ ਅੱਜ ਮਜਬੂਰ ਹੋ ਕੇ ਸੜਕਾਂ ਤੇ ਆਣਾ ਪੈ ਰਿਹਾ ਹੈ। ਯੂਨੀਅਨ ਦੀ ਮੰਗ ਹੈ ਕਿ ਮਾਨ ਸਰਕਾਰ ਦੁਆਰਾ ਕੀਤਾ ਮਾਣ ਭੱਤਾ ਡਬਲ ਕਰਨ ਦਾ ਵਾਅਦਾ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਆਂਗਣਵਾੜੀ ਵਰਕਰ ਨੂੰ ਹੈਲਪਰ ਨੂੰ ਸਰਕਾਰੀ ਮੁਲਾਜ਼ਮ ਐਲਾਨਿਆ ਜਾਵੇ।

ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਮੋਬਾਈਲ ਭੱਤਾ ਡਬਲ ਕੀਤਾ ਜਾਵੇ।ਪੋਸ਼ਨ ਟਰੈਕਟਰ ਤੇ ਕੰਮ ਕਰਨ ਦਾ ਡਬਲ ਮੋਬਾਈਲ ਡਾਟਾ ਪੈਕ ਦਿੱਤਾ ਜਾਵੇ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ 26.6.25 ਦਾ ਦਿੱਤਾ ਗਿਆ, ਜਿਸ ਨੂੰ ਨਾ ਮਨਜ਼ੂਰ ਕਰਦੇ ਹੋਏ ਮੈਡਮ ਛੀਨਾ ਵੱਲੋਂ ਇਨਕਾਰ ਕਰਦਿਆਂ ਆਖਿਆ ਕਿ ਜਿਮਨੀ ਚੋਣ ਤੋਂ ਪਹਿਲਾਂ ਦਾ ਸਮਾਂ ਦਿੱਤਾ ਜਾਵੇ।

ਦੁਬਾਰਾ ਮੰਗ ਪੱਤਰ ਲੈਣ ਐਮ ਐੱਲ ਏ ਮਨਵਿੰਦਰ ਸਿੰਘ ਗਿਆਸਪੁਰਾ ਆਏ ਅਤੇ 18.6.25 ਦੀ ਮੁੱਖ ਮੰਤਰੀ ਨਾਲ ਮੀਟਿੰਗ ਲਿਖਤੀ ਰੂਪ ਵਿੱਚ ਪੱਤਰ ਦਿੱਤਾ ਗਿਆ। ਜਥੇਬੰਦੀ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਸਰਕਾਰ ਨੇ ਕੋਈ ਮੰਗ ਨਾ ਮੰਨੀ ਤਾਂ ਦੁਬਾਰਾ ਵਿਸ਼ਾਲ ਰੂਪ ਵਿੱਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

 

Media PBN Staff

Media PBN Staff

Leave a Reply

Your email address will not be published. Required fields are marked *