All Latest NewsNews FlashPunjab News

Monsoon Latest Update: ਪੰਜਾਬ ‘ਚ 25 ਜੂਨ ਨੂੰ ਪਹੁੰਚੇਗਾ ਮੌਨਸੂਨ; ਮੌਸਮ ਵਿਭਾਗ ਨੇ ਕਿਹਾ- ਇਸ ਵਾਰ ਚੰਗੀ ਹੋਵੇਗੀ ਬਾਰਿਸ਼

 

Monsoon Latest Update: ਮਾਨਸੂਨ 25 ਜੂਨ ਨੂੰ ਪੰਜਾਬ ਪਹੁੰਚੇਗਾ- ਮੌਸਮ ਵਿਭਾਗ

ਪੰਜਾਬ ਨੈੱਟਵਰਕ, ਚੰਡੀਗੜ੍ਹ-

Monsoon Latest Update: ਪੰਜਾਬ ਸਮੇਤ ਉੱਤਰ ਭਾਰਤ ਵਿੱਚ ਮੌਸਮ ਪੂਰੀ ਤਰਾਂ ਨਾਲ ਬਦਲ ਚੁੱਕਿਆ ਹੈ। ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਕਾਰਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ, ਮਾਨਸੂਨ (Monsoon) 25 ਜੂਨ ਨੂੰ ਪੰਜਾਬ ਪਹੁੰਚੇਗਾ। ਇਸ ਤੋਂ ਪਹਿਲਾਂ, ਪ੍ਰੀ-ਮੌਨਸੂਨ ਬਾਰਿਸ਼ ਗਰਮੀ ਨੂੰ ਘਟਾਏਗੀ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਸੀ, ਜੋ ਆਮ ਨਾਲੋਂ ਛੇ ਡਿਗਰੀ ਵੱਧ ਸੀ। (Monsoon Latest Update)

ਦੱਸ ਦਈਏ ਕਿ ਲੰਘੀ ਦੇਰ ਸ਼ਾਮ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲੀਆਂ। ਲੁਧਿਆਣਾ ਅਤੇ ਨੰਗਲ ਸਮੇਤ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ, ਜਿਸ ਨਾਲ ਗਰਮੀ ਤੋਂ ਰਾਹਤ ਮਿਲੀ।

ਮੌਸਮ ਵਿਭਾਗ ਅਨੁਸਾਰ, ਕੁਝ ਜ਼ਿਲ੍ਹਿਆਂ ਵਿੱਚ ਗਰਮੀ ਦੀ ਲਹਿਰ ਅਤੇ ਸ਼ਨੀਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਹ ਸਥਿਤੀ 17 ਜੂਨ ਤੱਕ ਜਾਰੀ ਰਹੇਗੀ।

ਹਵਾਵਾਂ ਗਰਮੀ ਤੋਂ ਕੁਝ ਰਾਹਤ ਦੇ ਸਕਦੀਆਂ ਹਨ। ਭਾਰਤ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਦੱਖਣ-ਪੱਛਮੀ ਮਾਨਸੂਨ ਨੇ ਇਸ ਹਫ਼ਤੇ ਫਿਰ ਗਤੀ ਫੜ ਲਈ ਹੈ। (Monsoon Latest Update)

 

Leave a Reply

Your email address will not be published. Required fields are marked *