ਵੱਡੀ ਖ਼ਬਰ: ਏਅਰ ਇੰਡੀਆ ਜਹਾਜ਼ ਕ੍ਰੈਸ਼ ‘ਚ ਪੰਜਾਬ ਦੀ ਔਰਤ ਨੇ ਵੀ ਗਵਾਈ ਜਾਨ

All Latest NewsNational NewsNews FlashPunjab NewsTop Breaking

 

Punjab News:- ਰਾਜਪੁਰਾ ਦੇ ਉਲਾਣਾ ਪਿੰਡ ‘ਚ ਸੋਗ, 55 ਸਾਲਾ ਨੂੰਹ ਅੰਜੂ ਸ਼ਰਮਾ ਦੀ ਅਹਿਮਦਾਬਾਦ ‘ਚ ਹੋਏ ਜਹਾਜ਼ ਹਾਦਸੇ ‘ਚ ਮੌਤ

Punjab News: (ਰਾਜਪੁਰਾ)- ਅਹਿਮਦਾਬਾਦ ਵਿੱਚ ਵਾਪਰਿਆ ਦਰਦਨਾਕ ਜਹਾਜ਼ ਹਾਦਸਾ ਕਿਸ ਨੂੰ ਭੁੱਲਿਆ ਹੋਵੇਗਾ। ਇਸ ਏਅਰ ਇੰਡੀਆ ਜਹਾਜ਼ ਕ੍ਰੈਸ਼ ਹਾਦਸੇ ਵਿੱਚ 241 ਯਾਤਰੀਆਂ ਦੀ ਜਿੱਥੇ ਮੌਤ ਹੋਈ, ਉਥੇ ਹੀ ਜਿਸ ਜਗ੍ਹਾ ਇਹ ਜਹਾਜ਼ ਕ੍ਰੈਸ਼ ਹੋਇਆ ਉਥੋਂ ਦੇ ਵੀ ਲੋਕ ਇਸ ਦਾ ਸਿਕਾਰ ਹੋ ਗਏ। ਮ੍ਰਿਤਕਾਂ ਦੀ ਲਿਸਟ ਵਿੱਚ ਪੰਜਾਬ ਦੀ ਨੂੰਹ ਦਾ ਨਾਮ ਵੀ ਸ਼ਾਮਲ ਹੈ।

ਦਰਅਸਲ, ਰਾਜਪੁਰਾ ਦੇ ਉਲਾਣਾ ਪਿੰਡ ਵਿੱਚ ਇਸ ਸਮੇਂ ਸੋਗ ਹੈ। ਉਲਾਣਾ ਪਿੰਡ ਦੀ 55 ਸਾਲਾ ਨੂੰਹ ਅੰਜੂ ਸ਼ਰਮਾ ਦੀ ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਇਹ ਖ਼ਬਰ ਸੁਣਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

ਅੰਜੂ ਮੂਲ ਰੂਪ ਵਿੱਚ ਕੁਰੂਕਸ਼ੇਤਰ ਦੀ ਰਹਿਣ ਵਾਲੀ ਸੀ ਅਤੇ ਉਲਾਣਾ ਪਿੰਡ ਵਿੱਚ ਪਵਨ ਸ਼ਰਮਾ ਨਾਲ ਵਿਆਹੀ ਹੋਈ ਸੀ। ਉਹ ਆਪਣੀ ਛੋਟੀ ਧੀ ਨੂੰ ਮਿਲਣ ਤੋਂ ਬਾਅਦ ਆਪਣੀ ਵੱਡੀ ਧੀ ਨੂੰ ਮਿਲਣ ਲੰਡਨ ਜਾ ਰਹੀ ਸੀ, ਪਰ ਕਿਸਮਤ ਵਿੱਚ ਕੁਝ ਹੋਰ ਹੀ ਮਨਜ਼ੂਰ ਸੀ। ਉਸਦੀ ਯਾਤਰਾ ਅਧੂਰੀ ਰਹੀ ਅਤੇ ਇੱਕ ਖੁਸ਼ਹਾਲ ਜ਼ਿੰਦਗੀ ਅਚਾਨਕ ਮੌਤ ਦਾ ਸ਼ਿਕਾਰ ਹੋ ਗਈ।

ਉਲਾਣਾ ਪਿੰਡ ਵਿੱਚ ਅੰਜੂ ਦੀ ਮਾਸੀ ਨੇ ਕਿਹਾ ਕਿ ਉਡਾਣ ਭਰਨ ਤੋਂ ਠੀਕ ਪਹਿਲਾਂ, ਉਸਨੇ ਆਪਣੇ ਪਿਤਾ ਜਗਦੀਸ਼ ਸ਼ਰਮਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ ਸੀ। ਕੌਣ ਜਾਣਦਾ ਸੀ, ਇਹ ਉਸਦੀ ਆਖਰੀ ਗੱਲਬਾਤ ਹੋਵੇਗੀ।

ਅੰਜੂ ਸ਼ਰਮਾ ਨੇ ਲਗਭਗ ਪੰਜ ਸਾਲ ਪਹਿਲਾਂ ਆਪਣੇ ਪਤੀ ਪਵਨ ਸ਼ਰਮਾ ਨੂੰ ਗੁਆ ਦਿੱਤਾ ਸੀ। ਉਦੋਂ ਤੋਂ ਉਹ ਆਪਣੇ ਪਰਿਵਾਰ ਲਈ ਇੱਕ ਮਜ਼ਬੂਤ ​​ਥੰਮ੍ਹ ਸੀ। ਉਸਦੀਆਂ ਅੱਠ ਭੈਣਾਂ, ਜਿਨ੍ਹਾਂ ਲਈ ਉਹ ਸਭ ਤੋਂ ਵੱਡੀ ਸੀ।

ਅੰਜੂ ਦੀ ਮੌਤ ਨੇ ਉਲਾਣਾ ਪਿੰਡ ਵਿੱਚ ਕਾਰਨ ਉਲਾਣਾ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸਾਬਕਾ ਸਰਪੰਚ ਰਾਮ ਸਿੰਘ, ਜੋ ਅੰਜੂ ਦੇ ਪਤੀ ਪਵਨ ਦੇ ਬਚਪਨ ਦੇ ਦੋਸਤ ਸਨ, ਵੀ ਇਸ ਦੁਖਦਾਈ ਘਟਨਾ ਤੋਂ ਹੈਰਾਨ ਹਨ।

ਉਨ੍ਹਾਂ ਕਿਹਾ ਕਿ ਅੰਜੂ ਸਾਡੇ ਪਿੰਡ ਦੀ ਨੂੰਹ ਸੀ। ਉਸਦਾ ਪਤੀ ਪਵਨ ਮੇਰਾ ਦੋਸਤ ਸੀ। ਅਸੀਂ ਇਕੱਠੇ ਸਕੂਲ ਪੜ੍ਹਦੇ ਸੀ। ਪਵਨ ਵੀ ਪੰਜ ਸਾਲ ਪਹਿਲਾਂ ਚਲਾ ਗਿਆ ਸੀ। ਹੁਣ ਅੰਜੂ ਵੀ ਚਲੀ ਗਈ ਹੈ। ਪਿੰਡ ਵਿੱਚ ਹਰ ਕੋਈ ਉਦਾਸ ਹੈ।

ਇਸ ਦੌਰਾਨ, ਪੁਲਿਸ ਹੁਣ ਅੰਜੂ ਦੀ ਛੋਟੀ ਧੀ ਹਨੀ ਸ਼ਰਮਾ, ਜੋ ਵਡੋਦਰਾ ਵਿੱਚ ਰਹਿੰਦੀ ਹੈ, ਦਾ ਡੀਐਨਏ ਟੈਸਟ ਕਰਵਾਏਗੀ ਤਾਂ ਜੋ ਉਸਦੀ ਲਾਸ਼ ਦੀ ਪਛਾਣ ਕੀਤੀ ਜਾ ਸਕੇ।

 

Media PBN Staff

Media PBN Staff

Leave a Reply

Your email address will not be published. Required fields are marked *