All Latest NewsGeneralNews FlashPoliticsTOP STORIES

Dubai princess divorce: ਦੁਬਈ ਦੀ ਰਾਜਕੁਮਾਰੀ ਨੇ ਪਤੀ ਨੂੰ ਇੰਸਟਾਗ੍ਰਾਮ ‘ਤੇ ਦਿੱਤਾ ਤਲਾਕ, ਲਿਖਿਆ- ‘ਤੁਸੀਂ ਮੌਜ਼ਾਂ ਕਰੋ ਹੋਰਾਂ ਨਾਲ’

 

Dubai princess divorce/ਦੁਬਈ-

Dubai princess divorce/ ਦੁਬਈ ਦੀ ਰਾਜਕੁਮਾਰੀ ਸ਼ੇਖਾ ਮਾਹਰਾ ਬਿੰਤ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਰਾਹੀਂ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਨਾ ਅਲ ਮਕਤੂਮ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।

ਆਪਣੀ ਪੋਸਟ ‘ਚ ਉਸਨੇ ਮੁਸਲਿਮ ਪਰੰਪਰਾ ਅਨੁਸਾਰ ਆਪਣੇ ਪਤੀ ਨੂੰ ਤਿੰਨ ਵਾਰ ਤਲਾਕ, ਤਲਾਕ, ਤਲਾਕ ਕਹਿ ਕੇ ਤਲਾਕ ਦੇ ਦਿੱਤਾ।

ਦੁਬਈ ਦੀ ਰਾਜਕੁਮਾਰੀ ਨੇ ਆਪਣੀ ਪੋਸਟ ਵਿੱਚ ਕਿਹਾ ਕਿ ਪਿਆਰੇ ਪਤੀ, ਤੁਸੀਂ ਦੂਜੇ ਸਾਥੀਆਂ ਨਾਲ ਵਿਅਸਤ ਹੋ, ਜਿਸ ਕਾਰਨ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਅਤੇ ਤਲਾਕ ਦੇਣ ਦਾ ਐਲਾਨ ਕਰਦੀ ਹਾਂ।

ਇੰਸਟਾਗ੍ਰਾਮ ਤੇ ਮੁਸਲਿਮ ਪ੍ਰੰਪਰਾ ਅਨੁਸਾਰ, ਰਾਜਕੁਮਾਰੀ ਨੇ ਆਪਣੇ ਪਤੀ ਨੂੰ ਲਿਖਿਆ- ਮੈਂ ਤੁਹਾਨੂੰ ਤਲਾਕ ਦਿੰਦੀ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ, ਆਪਣਾ ਖਿਆਲ ਰੱਖੋ। ਦੱਸ ਦੇਈਏ ਕਿ ਸ਼ੇਖਾ ਮਹਿਰਾ ਦਾ ਇਹ ਐਲਾਨ ਪਹਿਲੇ ਬੱਚੇ ਦੇ ਜਨਮ ਤੋਂ ਦੋ ਮਹੀਨੇ ਬਾਅਦ ਆਇਆ ਹੈ।

 

Leave a Reply

Your email address will not be published. Required fields are marked *